KBC: ਕੀ ਤੁਹਾਨੂੰ ਪਤਾ ਹੈ ਕ੍ਰਿਕਟ ਦੇ ਇਸ ਸਵਾਲ ਦਾ ਉੱਤਰ, ਜਿਸ ਕਾਰਨ ਕਰੋੜਾਂ ਰੁਪਏ ਹਾਰੀ ਅਨੂਪਾ ਦਾਸ

11/26/2020 1:05:29 PM

ਨਵੀਂ ਦਿੱਲੀ : ਕੌਣ ਬਣੇਗਾ ਕਰੋੜਪਤੀ ਦਾ 12ਵਾਂ ਸੀਜ਼ਨ ਜ਼ਬਰਦਸਤ ਚੱਲ ਰਿਹਾ ਹੈ। ਕੇ.ਬੀ.ਸੀ. ਦੇ ਬੁੱਧਵਾਰ ਦੇ ਇਕ ਐਪੀਸੋਡ ਵਿਚ ਕੰਟੈਸਟੈਂਟ ਅਨੂਪਾ ਦਾਸ 7 ਕਰੋੜ ਰੁਪਏ ਦੇ ਸਵਾਲ ਤੱਕ ਤਾਂ ਪਹੁੰਚੀ  ਪਰ ਉਸ ਦਾ ਜਵਾਬ ਨਹੀਂ ਦੇ ਸਕੀ। ਇਹ 7 ਕਰੋੜ ਦਾ ਸਵਾਲ ਕ੍ਰਿਕਟ ਨਾਲ ਜੁੜਿਆ ਹੋਇਆ ਸੀ। ਇਸ ਸਵਾਲ ਦਾ ਜਵਾਬ ਨਾ ਦੇ ਪਾਉਣ ਕਾਰਨ ਅਨੂਪਾ ਨੇ ਕੁਇਟ ਕਰ ਦਿੱਤਾ। 7 ਕਰੋੜ ਰੁਪਏ ਦੇ ਇਸ ਜੈਕਪਾਟ ਸਵਾਲ ਦਾ ਜਵਾਬ ਨਾ ਦੇਣ 'ਤੇ ਉਹ ਇਸ ਵੱਡੀ ਰਕਮ ਨੂੰ ਜਿੱਤਣ ਤੋਂ ਰਹਿ ਗਈ।

ਕੇ.ਬੀ.ਸੀ. 12 ਦੇ ਹੋਸਟ ਅਮਿਤਾਭ ਬੱਚਨ ਨੇ ਅਨੂਪਾ ਤੋਂ ਜੈਕਪਾਟ ਸਵਾਲ ਕ੍ਰਿਕਟ ਨਾਲ ਸਬੰਧਤ ਪੁੱਛਿਆ ਸੀ। 7 ਕਰੋੜ ਰੁਪਏ ਲਈ ਅਮਿਤਾਭ ਬੱਚਨ ਨੇ ਅਨੂਪਾ ਦਾਸ ਤੋਂ ਜੋ ਸਵਾਲ ਪੁੱਛਿਆ ਸੀ, ਉਹ ਸੀ- ਰਿਆਜ ਪੂਨਾਵਾਲਾ ਅਤੇ ਸ਼ੌਕਤ ਦੁਕਾਨਵਾਲਾ ਨੇ ਵਨਡੇ ਇੰਟਰਨੈਸ਼ਨਲ ਕ੍ਰਿਕਟ ਵਿਚ ਕਿਸ ਟੀਮ ਦੀ ਅਗਵਾਈ ਕੀਤੀ ਹੈ?

ਇਸ ਸਵਾਲ ਦੇ 4 ਆਪਸ਼ਨ ਸਨ -
A. ਕੀਨੀਆ
B. ਯੂ.ਏ.ਈ.
C. ਕੈਨੇਡਾ
D. ਈਰਾਨ

ਇਸ ਦਾ ਜਵਾਬ ਅਨੂਪਾ ਨੂੰ ਨਹੀਂ ਪਤਾ ਸੀ। ਇਸ ਲਈ ਉਨ੍ਹਾਂ ਨੇ ਸ਼ੋਅ ਕੁਇਟ ਕਰਨ ਦਾ ਫ਼ੈਸਲਾ ਲਿਆ। ਕੁਇਟ ਕਰਨ ਦੇ ਬਾਅਦ ਅਨੂਪਾ ਨੇ ਇਸ ਸਵਾਲ ਦਾ ਜਵਾਬ UAE ਦਿੱਤਾ। ਇਹ ਜਵਾਬ ਇਕਦਮ ਸਹੀ ਸੀ ਪਰ ਉਦੋਂ ਤੱਕ ਦੇਰੀ ਹੋ ਚੁੱਕੀ ਸੀ। ਅਨੂਪਾ ਸ਼ੋਅ ਛੱਡ ਚੁੱਕੀ ਸੀ। ਜੇਕਰ ਉਹ ਸ਼ੋਅ ਕੁਇਟ ਕਰਨ ਤੋਂ ਪਹਿਲਾਂ ਇਹ ਜਵਾਬ ਦਿੰਦੀ ਤਾਂ 7 ਕਰੋੜ ਰੁਪਏ ਜਿੱਤ ਸਕਦੀ ਸੀ।

 


ਛੱਤੀਸਗੜ੍ਹ ਦੇ ਜਗਦਲਪੁਰ ਤੋਂ ਆਈ ਅਨੂਪਾ ਦਾਸ ਇਕ ਸਕੂਲ ਅਧਿਆਪਕਾ ਹੈ ਅਤੇ ਉਹ ਕੇ.ਬੀ.ਸੀ. ਤੋਂ 1 ਕਰੋੜ ਰੁਪਏ ਜਿੱਤ ਕੇ ਵਾਪਸ ਗਈ। ਉਹ ਕੇ.ਬੀ.ਸੀ. ਦੇ ਇਸ ਸੀਜ਼ਨ ਵਿਚ ਕਰੋੜਪਤੀ ਬਣਨ ਵਾਲੀ ਤੀਜੀ ਕੰਟੈਸਟੈਂਸ ਹੈ।

 


cherry

Content Editor cherry