IPL 2022 : ਕੋਲਕਾਤਾ ਦਾ ਸਾਹਮਣਾ ਅੱਜ ਹੈਦਰਾਬਾਦ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ

04/15/2022 12:03:30 PM

ਸਪੋਰਟਸ ਡੈਸਕ- ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 25ਵਾਂ ਮੈਚ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਤੇ ਸਨਰਾਈਜ਼ਰਜ਼ ਹੈਦਰਾਬਾਦ (ਐੱਸ. ਆਰ. ਐੱਚ.) ਦਰਮਿਆਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾਵੇਗਾ। ਸਨਰਾਈਜ਼ਰਜ਼ ਦੀ ਗੱਲ ਕਰੀਏ ਤਾਂ ਸ਼ੁਰੂਆਤ 'ਚ ਦੋ ਹਾਰ ਦੇ ਬਾਅਦ ਉਸ ਟੀਮ ਬਾਰੇ ਇਹ ਧਾਰਣਾ ਬਣ ਗਈ ਕਿ ਜੋ ਵੀ ਉਸ ਖ਼ਿਲਾਫ਼ ਖੇਡੇਗਾ, 2 ਪੁਆਇੰਟ ਤੋਹਫ਼ੇ 'ਚ ਲੈ ਜਾਵੇਗਾ ਤੇ ਇਸ ਤੋਂ ਬਾਅਦ ਚੇਨਈ ਤੇ ਲਖਨਊ ਨੂੰ ਹਰਾ ਕੇ ਹੈਦਰਾਬਾਦ ਨੇ ਤਹਿਲਕਾ ਮਚਾ ਦਿੱਤਾ। ਦੂਜੇ ਪਾਸੇ ਕੋਲਕਾਤਾ 3 ਜਿੱਤ ਦੇ ਬਾਅਦ 2 ਮੈਚ ਹਾਰ ਚੁੱਕੀ ਹੈ। ਕੋਲਕਾਤਾ ਦੀ ਟੀਮ ਕੋਲ ਸਟਾਰ ਖਿਡਾਰੀਆਂ ਦੀ ਫੌਜ ਹੈ। ਟਾਪ ਆਰਡਰ ਦੀ ਖ਼ਰਾਬ ਬੱਲੇਬਾਜ਼ੀ ਦੇ ਬਾਅਦ ਇਕ ਵਾਲ ਰਸੇਲ ਤੇ ਦੂਜੇ ਵਾਰ ਕਮਿੰਸ ਨੇ ਟੀਮ ਦੀ ਬੇੜੀ ਪਾਰ ਲਗਾ ਦਿੱਤੀ ਪਰ ਹਰ ਵਾਰ ਇਹ ਸੰਭਵ ਨਹੀਂ।

ਇਹ ਵੀ ਪੜ੍ਹੋ : IPL 2022 ਦੇ 24 ਮੈਚ ਪੂਰੇ : GT v RR ਮੈਚ ਤੋਂ ਬਾਅਦ ਪੁਆਇੰਟ ਟੇਬਲ ਬਦਲਿਆ, ਦੇਖੋ ਤਾਜ਼ਾ ਸਥਿਤੀ

ਇਸ ਟੀਮ ਦਾ ਪਲੜਾ ਹੈ ਭਾਰੀ
ਹੈੱਡ ਟੂ ਹੈੱਡ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਦਰਮਿਆਨ 21 ਮੁਕਾਬਲੇ ਖੇਡੇ ਗਏ ਹਨ, ਜਿਨ੍ਹਾਂ 'ਚ 14 ਵਾਰ ਕੋਲਕਾਤਾ ਤੇ 7 ਵਾਰ ਬਾਜ਼ੀ ਸਨਰਾਈਜ਼ਰਜ਼ ਨੇ ਮਾਰੀ ਹੈ। ਆਖ਼ਰੀ 6 ਵਾਰ ਦੀ ਟੱਕਰ 'ਚ ਵੀ 5 ਵਾਰ ਕੋਲਕਾਤਾ ਜਿੱਤਿਆ ਹੈ। ਪਰ ਅਸਲੀ ਖੇਡ ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ। ਦਰਅਸਲ ਬ੍ਰੇਬੋਰਨ 'ਚ ਖੇਡੇ ਗਏ ਆਪਣੇ ਤਿੰਨੋ ਮੁਕਾਬਲਿਆਂ 'ਚ ਕੇ. ਕੇ. ਆਰ. ਨੂੰ ਹਾਰ ਨਸੀਬ ਹੋਈ ਹੈ ਜਦਕਿ ਇੱਥੇ ਖੇਡੇ ਗਏ ਇਕਮਾਤਰ ਮੈਚ 'ਚ ਹੈਦਰਾਬਾਦ ਜਿੱਤਿਆ ਹੈ।

ਇਹ ਵੀ ਪੜ੍ਹੋ : RR v GT : ਗੁਜਰਾਤ ਨੇ ਰਾਜਸਥਾਨ ਨੂੰ 37 ਦੌੜਾਂ ਨਾਲ ਹਰਾਇਆ

ਸੰਭਾਵਿਤ ਪਲੇਇੰਗ ਇਲੈਵਨ 
ਕੋਲਕਾਤਾ ਨਾਈਟ ਰਾਈਡਰਜ਼ : ਵੈਂਕਟੇਸ਼ ਅਈਅਰ, ਅਜਿੰਕਯ ਰਹਾਣੇ, ਸ਼੍ਰੇਅਸ ਅਈਅਰ (ਕਪਤਾਨ), ਸੈਮ ਬਿਲਿੰਗਸ (ਵਿਕਟਕੀਪਰ), ਨਿਤੀਸ਼ ਰਾਣਾ, ਆਂਦਰੇ ਰਸੇਲ, ਪੈਟ ਕਮਿੰਸ, ਸੁਨੀਲ ਨਰੇਨ, ਰਸਿਕ ਸਲਾਮ, ਉਮੇਸ਼ ਯਾਦਵ, ਵਰੁਣ ਚੱਕਰਵਰਤੀ।

ਸਨਰਾਈਜ਼ਰਜ਼ ਹੈਦਰਾਬਾਦ : ਅਭਿਸ਼ੇਕ ਸ਼ਰਮਾ, ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਐਡਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਸ਼ਸ਼ਾਂਕ ਸਿੰਘ, ਭੁਵਨੇਸ਼ਵਰ ਕੁਮਾਰ, ਮਾਰਕੋ ਯੇਨਸਨ, ਉਮਰਾਨ ਮਲਿਕ, ਟੀ. ਨਟਰਾਜਨ, ਸ਼੍ਰੇਅਸ ਗੋਪਾਲ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News