IPL 2022 : ਕੋਲਕਾਤਾ ਦਾ ਸਾਹਮਣਾ ਅੱਜ ਲਖਨਊ ਨਾਲ, ਮੈਚ ਤੋਂ ਪਹਿਲਾਂ ਇਕ ਝਾਤ ਇਨ੍ਹਾਂ ਕੁਝ ਖ਼ਾਸ ਗੱਲਾਂ ''ਤੇ
Saturday, May 07, 2022 - 12:41 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ .ਐੱਲ) 2022 ਦਾ 53ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਤੇ ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਦੇ ਦਰਮਿਆਨ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾਵੇਗਾ। ਪੁਆਇੰਟ ਟੇਬਲ ਦੀ ਗੱਲ ਕਰੀਏ ਤਾਂ ਲਖਨਊ ਨੇ 10 ਮੁਕਾਬਲੇ ਖੇਡੇ ਹਨ ਤੇ 7 'ਚ ਬਾਜ਼ੀ ਮਾਰੀ ਹੈ। ਦੂਜੇ ਪਾਸੇ ਕੋਲਕਾਤਾ ਨੇ ਵੀ 10 ਮੈਚ ਖੇਡੇ ਹਨ ਤੇ 4 ਮੁਕਾਬਲਿਆਂ 'ਚ ਉਸ ਨੂੰ ਜਿੱਤ ਮਿਲੀ ਹੈ। ਇਸ ਤਰ੍ਹਾਂ ਲਖਨਊ ਦੀ ਟੀਮ ਮਜ਼ਬੂਤੀ ਨਾਲ ਪਲੇਅ ਆਫ਼ ਵੱਲ ਵਧ ਰਹੀ ਹੈ ਜਦਕਿ ਕੋਲਕਾਤਾ ਨੂੰ ਪਲੇਅ ਆਫ਼ ਦੀ ਦੌੜ 'ਚ ਬਣੇ ਰਹਿਣ ਲਈ ਇਹ ਮੈਚ ਹਰ ਹਾਲ 'ਚ ਜਿੱਤਣਾ ਹੋਵੇਗਾ।
ਪਿੱਚ ਰਿਪੋਰਟ
ਇਸ ਸਥਾਨ 'ਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 10 'ਚੋਂ 7 ਮੈਚ ਜਿੱਤੇ ਹਨ ਤੇ ਇਸ ਲਈ ਟਾਸ ਜਿੱਤਣ ਵਾਲੀ ਟੀਮ ਬੱਲੇਬਾਜ਼ੀ ਕਰਨ ਦੀ ਸੋਚ ਸਕਦੀ ਹੈ। ਸਪਿਨਰਾਂ ਨੂੰ ਪਿੱਚ ਤੋਂ ਕਾਫ਼ੀ ਮਦਦ ਮਿਲਣ ਦੀ ਸੰਭਾਵਨਾ ਹੈ ਤੇ ਉਹ ਹਾਵੀ ਹੋ ਸਕਦੇ ਹਨ ਜਦਕਿ ਬੱਲੇਬਾਜ਼ ਤੇਜ਼ ਗੇਂਦਬਾਜ਼ਾਂ ਦੇ ਖ਼ਿਲਾਫ਼ ਮੌਕੇ ਦਾ ਫ਼ਾਇਦਾ ਉਠਾ ਸਕਦੇ ਹਨ।
ਇਹ ਵੀ ਪੜ੍ਹੋ : IPL ਟੀਮਾਂ ਨੇ ਦਿਖਾਈ ਦੱਖਣੀ ਅਫਰੀਕਾ ਦੀ ਨਵੀਂ ਟੀ-20 ਲੀਗ ’ਚ ਟੀਮ ਖਰੀਦਣ ’ਚ ਦਿਲਚਸਪੀ
ਸੰਭਾਵਿਤ ਪਲੇਇੰਗ ਇਲੈਵਨ :-
ਲਖਨਊ ਸੁਪਰ ਜਾਇੰਟਸ : ਕਵਿੰਟਨ ਡੀ ਕਾਕ, ਕੇ. ਐਲ. ਰਾਹੁਲ (ਕਪਤਾਨ), ਦੀਪਕ ਹੁੱਡਾ, ਮਾਰਕਸ ਸਟੋਇਨਿਸ, ਕਰੁਣਾਲ ਪੰਡਯਾ, ਆਯੂਸ਼ ਬਡੋਨੀ, ਜੇਸਨ ਹੋਲਡਰ, ਦੁਸ਼ਮੰਥਾ ਚਮੀਰਾ, ਅਵੇਸ਼ ਖਾਨ/ਕੇ. ਗੌਤਮ, ਮੋਹਸਿਨ ਖਾਨ, ਰਵੀ ਬਿਸ਼ਨੋਈ
ਕੋਲਕਾਤਾ ਨਾਈਟ ਰਾਈਡਰਜ਼ : ਬਾਬਾ ਇੰਦਰਜੀਤ, ਆਰੋਨ ਫਿੰਚ, ਸ਼੍ਰੇਅਸ ਅਈਅਰ (ਕਪਤਾਨ), ਨਿਤੀਸ਼ ਰਾਣਾ, ਰਿੰਕੂ ਸਿੰਘ, ਸੁਨੀਲ ਨਾਰਾਇਣ, ਅਨੁਕੁਲ ਰਾਏ, ਆਂਦਰੇ ਰਸਲ, ਉਮੇਸ਼ ਯਾਦਵ, ਟਿਮ ਸਾਊਦੀ, ਸ਼ਿਵਮ ਮਾਵੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।