37 ਦੌੜਾਂ ਬਣਾਉਂਦੇ ਹੀ ਕੋਹਲੀ ਤੋੜਣਗੇ ਸਚਿਨ ਦਾ ਵੱਡਾ ਰਿਕਾਰਡ

Wednesday, Jun 26, 2019 - 12:00 PM (IST)

37 ਦੌੜਾਂ ਬਣਾਉਂਦੇ ਹੀ ਕੋਹਲੀ ਤੋੜਣਗੇ ਸਚਿਨ ਦਾ ਵੱਡਾ ਰਿਕਾਰਡ

ਸਪੋਰਟਸ ਡੈਸਕ : ਵਰਲਡ ਕੱਪ 'ਚ ਭਾਰਤ 27 ਜੂਨ ਨੂੰ ਓਲਡ ਟਰੈਫਰਡ, ਮੈਨਚੇਸਟਰ ਦੇ ਮੈਦਾਨ 'ਤੇ ਆਪਣਾ ਛੇਵਾਂ ਮੁਕਾਬਲਾ ਵਿੰਡੀਜ਼ ਦੇ ਖਿਲਾਫ ਖੇਡੇਗਾ। ਜਿੱਥੇ ਟੀਮ ਇੰਡੀਆ ਦੀ ਇਹ ਪੂਰੀ ਕੋਸ਼ਿਸ਼ ਹੋਵੇਗੀ, ਉਹ ਇਸ ਮੈਚ ਨੂੰ ਜਿੱਤ ਕੇ ਵਰਲਡ ਕੱਪ ਦੇ ਆਖਰੀ ਚਾਰ ਲਈ ਆਪਣੀ ਦਾਅਵੇਦਾਰੀ ਹੋਰ ਮਜ਼ਬੂਤ ਕਰੇ। ਅਜਿਹੇ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਵੈਸਟਇੰਡੀਜ ਦੇ ਖਿਲਾਫ 37 ਦੌੜਾਂ ਬਣਾਉਂਦੇ ਹੀ ਵਨ ਡੇ ਮੈਚਾਂ 'ਚ ਸਚਿਨ ਤੇਂਦੁਲਕਰ ਦਾ 11 ਹਜ਼ਾਰ ਦੌੜਾਂ ਬਣਾਉਣ ਦਾ ਵੱਡਾ ਰਿਕਾਰਡ ਤੋੜ ਸਕਦੇ ਹਨ।

PunjabKesari

ਦਰਅਸਲ ਓਲਡ ਟਰੈਫਰਡ ,  ਮੈਨਚੇਸਟਰ ਦੇ ਮੈਦਾਨ 'ਚ ਕਪਤਾਨ ਕੋਹਲੀ ਦੇ ਕੋਲ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਨ ਦਾ ਮੌਕਾ ਹੈ। ਜੇਕਰ 27 ਜੂਨ ਦੇ ਮੈਚ 'ਚ ਕੋਹਲੀ ਸਿਰਫ਼ 37 ਦੌੜਾਂ ਹੋਰ ਬਣਾ ਲੈਂਦੇ ਹਨ ਤਾਂ ਉਹ ਵਨ ਡੇ ਮੈਚਾਂ 'ਚ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਜਾਣਗੇ। ਇਸ ਤੋਂ ਪਹਿਲਾਂ ਇਹ ਰਿਕਾਰਡ ਮਾਸਟਰ ਬਲਾਸਟਰ ਸਚਿਨ ਦੇ ਨਾਮ ਸੀ ਜਿਨ੍ਹਾਂ ਨੇ 276 ਮੈਚ 'ਚ 11 ਹਜ਼ਾਰ ਦੌੜਾਂ ਬਣਾਈਆਂ ਸਨ।

PunjabKesari

ਉਥੇ ਹੀ ਤੀਜੇ ਨੰਬਰ 'ਤੇ ਰਿਕੀ ਪੋਂਟਿੰਗ ਦਾ ਨਾਂ ਆਉਂਦਾ ਹੈ ਜਿਨ੍ਹਾਂ ਨੇ 318 ਮੈਚ 'ਚ 11 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ। ਰਿਕੀ ਪੋਂਟਿੰਗ ਦੇ ਨਾਲ ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਇੰਜਮਾਮ ਉਲ ਹੱਕ ਦਾ ਵੀ ਨਾਂ ਆਉਂਦਾ ਹੈ ਜਿਨ੍ਹਾਂ ਨੇ 318 ਮੈਚ 'ਚ ਹੀ 11 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ।


Related News