ਕ੍ਰਿਕਟ ਜਗਤ 'ਚੋਂ ਦਿੱਗਜ ਖਿਡਾਰੀਆਂ ਨੇ ਇਸ ਅੰਦਾਜ 'ਚ ਵਿਰਾਟ ਕੋਹਲੀ ਨੂੰ ਦਿੱਤੀਆਂ ਵਧਾਈਆਂ

11/05/2019 2:55:12 PM

ਸਪੋਰਟਸ ਡੈਸਕ— ਕ੍ਰਿਕਟ ਇਤਿਹਾਸ 'ਚ ਆਪਣੀ ਬੱਲੇਬਾਜ਼ੀ ਅਤੇ ਐਗ੍ਰੇਸ਼ਨ ਨਾਲ ਮਸ਼ਹੂਰ ਖਿਡਾਰੀ ਵਿਰਾਟ ਕੋਹਲੀ ਨੇ ਆਪਣੇ ਜੀਵਨ 'ਚ ਕੜੇ ਸੰਘਰਸ਼ ਦੇ ਨਾਲ ਪੂਰੀ ਦੁਨੀਆ 'ਚ ਆਪਣਾ ਨਾਂ ਕਮਾਇਆ। ਉਹੀ ਜੇਕਰ ਉਨ੍ਹਾਂ ਦੇ ਨਿੱਜੀ ਜਿੰਦਗੀ ਦੀ ਗੱਲ ਕਰੀਏ ਕਪਤਾਨ ਵਿਰਾਟ ਕੋਹਲੀ ਮੋਸਟ ਹੈਂਡਸਮ ਕ੍ਰਿਕਟਰ ਦੀ ਲਿਸਟ 'ਚ ਵੀ ਸ਼ਾਮਲ ਹਨ। ਅਜਿਹੇ 'ਚ ਵਿਰਾਟ ਦੇ ਜਨਮਦਿਨ 'ਤੇ ਭਾਰਤ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਤੋਂ ਲੈ ਕੇ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ 'ਤੇ ਕ੍ਰਿਕਟ ਦੇ ਕਿੰਗ ਨੂੰ ਖਾਸ ਅੰਦਾਜ 'ਚ ਵਧਾਈ ਦਿੱਤੀ। 

ਕ੍ਰਿਕਟ ਦੇ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਨੇ ਟਵੀਟ ਕਰਦੇ ਹੋਏ ਲਿੱਖਿਆ, ਤੁਹਾਨੂੰ ਜਨਮਦਿਨ ਦੀ ਬਹੁਤ ਬਹੁਤ ਵਧਾਈ ਵਿਰਾਟ! ਰਨ ਬਣਾਉਣਾ ਜਾਰੀ ਰੱਖੋ ਅਤੇ ਭਾਰਤ ਨੂੰ ਉਸੀ ਜਨੂੰਨ ਦੇ ਨਾਲ ਅੱਗੇ ਵਧਾਓ! ਸ਼ੁਭਕਾਮਨਾਵਾਂ

ਉਥੇ ਹੀ ਕ੍ਰਿਕਟ ਜਗਤ ਦੇ ਦਿੱਗਜ ਖਿਡਾਰੀ ਵਰਿੰਦਰ ਸਹਿਵਾਗ ਨੇ ਟਵੀਟ ਕਰਦੇ ਹੋਏ ਲਿੱਖਿਆ, ਰੱਬ ਕਰੇ ਗੇਂਦ ਵੀ ਤੁਹਾਨੂੰ ਹਮੇਸ਼ਾ ਇਸੇ ਤਰ੍ਹਾਂ (ਹੱਥਾਂ ਦੀ ਮੁਦਰਾ ਵਰਗੀ) ਵੱਡੀ ਵਿੱਖਦੀ ਰਹੇ ਅਤੇ ਤੁਹਾਡੀ ਬੱਲੇਬਾਜ਼ੀ ਵੀ ਹਮੇਸ਼ਾ 65 ਬਟਨ (ਕੰਪਿਊਟਰ ਕੀ-ਬੋਰਡ ਦਾ ਬਟਨ) ਦੀ ਤਰ੍ਹਾਂ ਰਹੇ, ਜੋ ਕੋਈ ਵੀ ਇਸ ਨੂੰ ਵੇਖੇ, ਉਹ ਤਾਜ਼ਾ ਹੋ ਜਾਵੇ। ਅੱਗੇ ਲਿਖਿਆ, ਬਾਦਲਾਂ ਦੀ ਤਰ੍ਹਾਂ ਛਾਏ ਰਹੋ, ਹਮੇਸ਼ਾ ਖੁੱਸ਼ ਰਹੋ।  ਜਨਮਦਿਨ ਦੀਆਂ ਸ਼ੁਭਕਾਮਨਾਵਾਂ ਵਿਰਾਟ ਕੋਹਲੀ।

ਆਪਣੇ ਟਵੀਟ 'ਚ ਹਰਭਜਨ ਸਿੰਘ ਨੇ ਲਿਖਿਆ, ਹੈਪੀ ਬਰਥ-ਡੇ ਮੇਰੇ ਛੋਟੇ ਵੀਰ ਵਿਰਾਟ ਕੋਹਲੀ, ਨਵੀਂ ਪੀੜ੍ਹੀ ਦਾ ਬੈਟਿੰਗ ਮਾਸਟਰ, ਮੈਂ ਮੈਦਾਨ ਦੇ ਅੰਦਰ ਅਤੇ ਬਾਹਰ ਤੁਹਾਡੇ ਲਈ ਸਾਰੀਆਂ ਸਫਲਤਾਵਾਂ ਲਈ ਕਾਮਨਾਵਾ ਕਰਦਾ ਹਾਂ.. . ਵਾਹਿਗੁਰੂ ਤੁਹਾਨੂੰ ਸਭ ਕੁਝ ਦਿੰਦਾ ਰਹੇ... ਤੁਸੀਂ ਖੁਸ਼ ਰਹੋ ਅਤੇ ਤੰਦਰੁਸਤ ਰਹੋ.... ਹੈਪੀ ਬਰਥ-ਡੇ ਵਿਰਾਟ।

ਲਕਸ਼ਮਣ ਨੇ ਲਿਖਿਆ, ਪਿਆਰੇ ਵਿਰਾਟ ਕੋਹਲੀ ਤੁਹਾਡੀ ਜਿੰਦਗੀ 'ਚ ਇਹ ਦਿਨ ਵਾਰ-ਵਾਰ ਪਰਤ ਕੇ ਆਵੇ। ਤੁਹਾਡੇ ਲਈ ਢੇਰ ਸਾਰੀਆਂ ਖੁਸ਼ੀਆਂ ਅਤੇ ਚਮਕ-ਦਮਕ ਨਾਲ ਇਸ ਪੂਰੇ ਕੀਤੇ ਸਾਲ ਲਈ ਕਾਮਨਾ ਕਰਦਾ ਹਾਂ। ਤੁਸੀਂ ਇਸੇ ਤਰ੍ਹਾਂ ਨਵੇਂ ਪੈਮਾਨੇ ਸਥਾਪਤ ਕਰਨਾ ਕਾਇਮ ਰੱਖੋ ਨਾਲ ਹੀ ਹੋਰ ਵੀ ਜ਼ਿਆਦਾ ਪਿਆਰ ਅਤੇ ਖੁਸ਼ੀ ਦਾ ਅਨੁਭਵ ਕਰੋ। ਜਨਮਦਿਨ ਦੀ ਸ਼ੁਭਕਾਮਨਾਵਾਂ ਵਿਰਾਟ ਕੋਹਲੀ।

ਮੁਹੰਮਦ ਕੈਫ ਨੇ ਲਿਖਿਆ, ਸਾਲ 2012 'ਚ ਜਦੋਂ ਮੈਂ ਆਰ. ਸੀ. ਬੀ (ਆਈ. ਪੀ. ਐੱਲ.ਟੀਮ) ਲਈ ਖੇਡ ਰਿਹਾ ਸੀ, ਤਾਂ ਉਨ੍ਹਾਂ ਦੇ ਲੈਪਟਾਪ 'ਤੇ ਅਸੀਂ ਨਾਲ ਬਾਰਸਿਲੋਨਾ ਨੂੰ ਖੇਡਦੇ ਹੋਏ ਵੇਖਿਆ। ਮੈਨੂੰ ਲੱਗਾ ਕਿ ਉਨ੍ਹਾਂ ਦੇ ਅੰਦਰ ਕੁਝ ਖਾਸ ਹੈ, ਪਰ ਕਦੇ ਨਹੀਂ ਪਤਾ ਸੀ ਕਿ ਉਹ ਅੱਗੇ ਚੱਲ ਕੇ ਇਕ ਵੱਡੇ ਖਿਡਾਰੀ ਬਣਨ ਵਾਲੇ ਹਨ। ਹੈਪੀ ਬਰਥ-ਡੇ ਵਿਰਾਟ ਕੋਹਲੀ।


Related News