ਵਿਰਾਟ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਮੁਰੀਦ ਹੋਏ ਰਿਚਰਡਜ਼, ਕੋਹਲੀ ਨੇ ਖੁਸ਼ੀ ''ਚ ਦਿੱਤਾ ਇਹ ਪ੍ਰਤੀਕਰਮ

12/07/2019 5:41:57 PM

ਨਵੀਂ ਦਿੱਲੀ : ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ 'ਚ ਖੇਡੇ ਗਏ ਪਹਿਲੇ ਟੀ-20 ਮੈਚ ਵਿਚ ਵੈਸਟਇੰਡੀਜ਼ ਨੂੰ ਹਰਾਉਣ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਵੱਡੀ ਭੂਮਿਕਾ ਰਹੀ। 208 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਇਕ ਸਮੇਂ 30 ਦੌੜਾਂ 'ਤੇ ਇਕ ਵਿਕਟ ਗੁਆਉਣ ਤੋਂ ਬਾਅਦ ਸੰਘਰਸ਼ ਕਰ ਰਹੀ ਸੀ। ਅਜਿਹੇ 'ਚ ਵਿਰਾਟ ਕੋਹਲੀ ਨੇ ਕੇ. ਐੱਲ. ਰਾਹੁਲ ਦੇ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਇੰਡੀਆ ਨੂੰ ਜਿੱਤ ਦਿਵਾ ਕੇ ਅਜੇਤੂ ਪਵੇਲੀਅਨ ਪਰਤੇ।

PunjabKesari

ਵਿਰਾਟ ਨੇ 50 ਗੇਂਦਾਂ 'ਤੇ ਅਜੇਤੂ 94 ਦੌੜਾਂ ਦੀ ਪਾਰੀ ਖੇਡੀ ਅਤੇ ਰਾਹੁਲ ਦੇ ਨਾਲ 100 ਦੌੜਾਂ ਦੀ ਸਾਂਝੇਦਾਰੀ ਕੀਤੀ। ਉਸ ਦੇ ਇਸ ਤਰ੍ਹਾਂ ਖੇਡਣ ਦੇ ਅੰਦਾਜ਼ ਅਤੇ ਪਾਰੀ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਇਸ ਵਿਚ ਵਿਰੋਧੀ ਟੀਮ ਦੇ ਸਾਬਕਾ ਧਾਕੜ ਕ੍ਰਿਕਟਰਾਂ ਦੇ ਨਾਂ ਵੀ ਸ਼ਾਮਲ ਹਨ।

PunjabKesari

ਦਰਅਸਲ ਅਸੀਂ ਵਿੰਡੀਜ਼ ਦੇ ਸਾਬਕਾ ਧਾਕੜ ਖਿਡਾਰੀ ਸਰ ਵਿਵਿਅਨ ਰਿਚਰਡਜ਼ ਦੀ ਗੱਲ ਕਰ ਰਹੇ ਹਾਂ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਰੋਮਾਂਚਕ ਮੈਚ ਨੂੰ ਵਿਵਿਅਨ ਰਿਚਰਡਜ਼ ਵੀ ਦੇਖ ਰਹੇ ਸੀ। ਉਨ੍ਹਾਂ ਨੇ ਮੈਚ ਤੋਂ ਬਾਅਦ ਟਵੀਟ ਕਰ ਭਾਰਤੀ ਕਪਤਾਨ ਦੀ ਸ਼ਲਾਘਾ ਕੀਤੀ। ਰਿਚਰਡਜ਼ ਨੇ ਲਿਖਿਆ, ''ਸ਼ਾਨਦਾਰ। ਵਾਕਈ 'ਚ ਕਮਾਲ।'' ਵਿਰਾਟ ਵੀ ਧਾਨਵਾਦ ਜ਼ਾਹਰ ਕਰਨ ਤੋਂ ਨਹੀਂ ਖੁੰਝੇ। ਵਿਰਾਟ ਨੇ ਵੀ ਟਵੀਟ ਕੀਤਾ, ''ਧੰਨਵਾਦ ਬਿਗ ਬੌਸ। ਤੁਹਾਡਾ ਆਉਣਾ ਬਹੁਤ ਵੱਡੀ ਗੱਲ ਹੈ।'' ਇਸ ਤੋਂ ਬਾਅਦ ਵਿਰਾਟ ਨੇ ਹੱਥ ਜੋੜਨ ਵਾਲੀ ਇਮੋਜੀ ਵੀ ਭੇਜੀ। ਸ਼ਾਇਦ ਵਿਰਾਟ ਕਹਿਣਾ ਚਾਹੁੰਦੇ ਹੋਣ ਕਿ ਤੁਹਾਡਾ ਮੇਰੀ ਬੱਲੇਬਾਜ਼ੀ ਦੇਖਣਾ ਬਹੁਤ ਵੱਡੀ ਗੱਲ ਹੈ।

PunjabKesari

ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਰਿਚਰਡਜ਼ ਨੇ ਵਿਰਾਟ ਦੀ ਬੱਲੇਬਾਜ਼ੀ ਦੀ ਸ਼ਲਾਘਾ ਕੀਤੀ ਹੈ। ਉਹ ਪਹਿਲਾਂ ਵੀ ਮੀਡੀਆ ਨਾਲ ਗੱਲਬਾਤ ਦੌਰਾਨ ਭਾਰਤੀ ਕਪਤਾਨ ਦੀ ਬੱਲੇਬਾਜ਼ੀ ਦੀਆਂ ਖੁਲ੍ਹ ਕੇ ਸਿਫਤਾਂ ਕਰ ਚੁੱਕੇ ਹਨ। ਰਿਚਰਡਜ਼ ਦਾ ਮੰਨਣਾ ਹੈ ਕਿ ਜਦੋਂ ਵਿਰਾਟ ਕੋਹਲੀ ਆਪਣੀ ਲੈਅ 'ਚ ਹੁੰਦੇ ਹਨ ਤਾਂ ਗੇਂਦਬਾਜ਼ਾਂ ਦੇ ਬਸ 'ਚ ਕੁਝ ਨਹੀਂ ਹੁੰਦਾ। ਮੈਚ ਵਿਚ ਭਾਰਤੀ ਕਪਤਾਨ ਨੇ ਅਜੇਤੂ 94 ਦੌੜਾਂ ਬਣਾਈਆਂ। ਟੀ-20 ਕੌਮਾਂਤਰੀ ਕ੍ਰਿਕਟ ਵਿਚ ਇਹ ਉਸ ਦਾ ਹੁਣ ਤਕ ਸਰਵਉਚ ਨਿਜੀ ਸਕੋਰ ਹੈ। ਇਸ ਤੋਂ ਪਹਿਲਾਂ ਉਸ ਦਾ ਸਰਵਉਚ ਸਕੋਰ 90 ਦੌੜਾਂ ਸੀ, ਜੋ ਉਸ ਨੇ 2016 ਵਿਚ ਆਸਟਰੇਲੀਆ ਖਿਲਾਫ ਬਣਾਇਆ ਸੀ। ਵੈਸਟਇੰਡੀਜ਼ ਖਿਲਾਫ ਜਾਰੀ ਟੀ-20 ਸੀਰੀਜ਼ ਦਾ ਦੂਜਾ ਮੁਕਾਬਲਾ ਐਤਵਾਰ ਨੂੰ ਤਿਰੂਅਨੰਤਪੁਰਮ ਵਿਚ ਸ਼ਾਮ 7 ਵਜੇ ਖੇਡਿਆ ਜਾਵੇਗਾ।


Related News