ਨਾਈਟ ਰਾਈਡਰਜ਼ ਖ਼ਿਲਾਫ਼ ਹਾਰ ਤੋਂ ਬਾਅਦ ਬੋਲੇ ਕੋਹਲੀ, ਅਸੀਂ ਉਨ੍ਹਾਂ ਨੂੰ ਜਿੱਤ ਤੋਹਫ਼ੇ 'ਚ ਦੇ ਦਿੱਤੀ

04/27/2023 1:16:49 PM

ਬੈਂਗਲੁਰੂ (ਭਾਸ਼ਾ)- ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ) ਦੇ ਕਪਤਾਨ ਵਿਰਾਟ ਕੋਹਲੀ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਬੁੱਧਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ 21 ਦੌੜਾਂ ਦੀ ਹਾਰ ਦੇ ਬਾਅਦ ਕਿਹਾ ਕਿ ਉਨ੍ਹਾਂ ਦੇ ਖ਼ਿਡਾਰੀਆਂ ਨੇ ਮੈਦਾਨ 'ਤੇ ਕਾਫ਼ੀ ਗਲਤੀਆਂ ਕੀਤੀਆਂ ਅਤੇ ਵਿਰੋਧੀ ਟੀਮ ਨੂੰ ਜਿੱਤ ਤੋਹਫ਼ੇ ਵਿਚ ਦੇ ਦਿੱਤੀ। ਨਾਈਟ ਰਾਈਡਰਜ਼ ਦੇ 201 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਰ.ਸੀ.ਬੀ. ਦੀ ਟੀਮ ਕੋਹਲੀ (37 ਗੇਂਦਾਂ ਵਿਚ 54 ਦੌੜਾਂ, 6 ਚੌਕੇ) ਦੇ ਅਰਧ ਸੈਂਕੜੇ ਦੇ ਬਾਵਜੂਦ 8 ਵਿਕਟਾਂ 'ਤੇ 179 ਦੌੜਾਂ ਹੀ ਬਣਾ ਸਕੀ। ਉਨ੍ਹਾਂ ਦੇ ਇਲਾਵਾ ਸਿਰਫ਼ ਮਹਿਪਾਲ ਲੋਮਰੋਰ (34) ਅਤੇ ਦਿਨੇਸ਼ ਕਾਰਤਿਕ (22) ਹੀ 20 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕੇ।

ਇਹ ਵੀ ਪੜ੍ਹੋ: ਪਹਿਲਵਾਨਾਂ ਦੇ ਪ੍ਰਦਰਸ਼ਨ ਨੇ ਲਿਆ ਸਿਆਸੀ ਰੰਗ, ਕਿਸਾਨ ਆਗੂਆਂ ਨੇ ਵੀ ਖਿਡਾਰੀਆਂ ਦਾ ਦਿੱਤਾ ਸਾਥ

ਨਾਈਟ ਰਾਈਡਰਜ਼ ਵੱਲੋਂ ਲੈੱਗ ਸਪਿਨਰਾਂ ਵਰੁਣ ਚੱਕਰਵਰਤੀ (27 ਦੌੜਾਂ 'ਤੇ 3 ਵਿਕਟਾਂ) ਅਤੇ ਸੁਯਸ਼ ਸ਼ਰਮਾ (30 ਦੌੜਾਂ 'ਤੇ 2 ਵਿਕਟਾਂ) ਨੇ ਮਿਲ ਕੇ 5 ਵਿਕਟਾਂ ਲਈਆਂ। ਆਂਦਰੇ ਰਸੇਲ (29 ਦੌੜਾਂ 'ਤੇ 2 ਵਿਕਟਾਂ) ਨੇ ਵੀ 2 ਵਿਕਟਾਂ ਹਾਸਲ ਕੀਤੀਆਂ। ਨਾਈਟ ਰਾਈਡਰਜ਼ ਨੇ ਇਸ ਤੋਂ ਪਹਿਲਾਂ ਜੇਸਨ ਰਾਏ (29 ਗੇਂਦਾਂ ਵਿਚ 5 ਛੱਕਿਆਂ ਅਤੇ 4 ਚੌਕਿਆਂ ਨਾਲ 56 ਦੌੜਾਂ) ਦੇ ਅਰਧ ਸੈਂਕੜੇ ਅਤੇ ਕਪਤਾਨ ਰਾਮਾ (21 ਗੇਂਦਾਂ ਵਿਚ 48 ਦੌੜਾਂ, 4 ਛੱਕੇ, 3 ਚੌਕੇ) ਦੀ ਤੇਜ਼ਤਰਾਰ ਪਾਰੀ ਨਾਲ 5 ਵਿਕਟਾਂ 'ਤੇ 200 ਦੌੜਾਂ ਦਾ ਮਜਬੂਤ ਸਕੋਰ ਖੜ੍ਹਾ ਕੀਤਾ।

ਇਹ ਵੀ ਪੜ੍ਹੋ: ਪਹਿਲਵਾਨ ਮਾਮਲਾ: ਬਬੀਤਾ ਫੋਗਾਟ ਦਾ ਵੱਡਾ ਦੋਸ਼, ਨਿਗਰਾਨੀ ਕਮੇਟੀ ਦੀ ਮੈਂਬਰ ਰਾਧਿਕਾ ਸ਼੍ਰੀਮਾਨ ਨੇ ਹੱਥੋਂ ਖੋਹੀ ਰਿਪੋਰਟ

ਕੋਹਲੀ ਨੇ ਮੈਚ ਦੇ ਬਾਅਦ ਕਿਹਾ, 'ਈਮਾਨਦਾਰੀ ਨਾਲ ਕਹਾਂ ਤਾਂ ਅਸੀਂ ਉਨ੍ਹਾਂ ਨੂੰ ਮੈਚ ਤੋਹਫ਼ੇ ਵਿਚ ਦੇ ਦਿੱਤਾ। ਅਸੀਂ ਹਾਰਨ ਦੇ ਹੱਕਦਾਰ ਸੀ। ਅਸੀਂ ਪੇਸ਼ੇਵਰ ਖੇਡ ਨਹੀਂ ਦਿਖਾ ਸਕੇ। ਅਸੀਂ ਚੰਗੀ ਗੇਂਦਬਾਜ਼ੀ ਕੀਤੀ ਪਰ ਫੀਲਡਿੰਗ ਪੱਧਰ ਦੇ ਅਨੁਰੂਪ ਨਹੀਂ ਸੀ। ਅਸੀਂ ਉਨ੍ਹਾਂ ਨੂੰ ਮੁਫ਼ਤ ਦਾ ਤੋਹਫ਼ਾ ਦੇ ਦਿੱਤਾ।' ਆਰ.ਸੀ.ਬੀ. ਦੇ ਫੀਲਡਰਾਂ ਨੇ ਨਾਈਟ ਰਾਈਡਰਜ਼ ਦੇ ਕਪਤਾਨ ਰਾਣਾ ਨੂੰ ਦੋ ਜੀਵਨ ਦਾਨ ਦਿੱਤੇ, ਜਦਕਿ ਰਾਏ ਦੀ ਕੈਚ ਵੀ ਛੱਡੀ।

ਇਹ ਵੀ ਪੜ੍ਹੋ: ਪੰਜਾਬੀ ਗਾਣੇ 'ਤੇ ਡਾਂਸ ਕਰਦੇ ਨਜ਼ਰ ਆਏ ਵਿਰਾਟ-ਅਨੁਸ਼ਕਾ, ਦਰਦ ਨਾਲ ਮੂੰਹ 'ਚੋਂ ਨਿਕਲੀ 'ਆਹ' (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ਵਿਚ ਦਿਓ ਜਵਾਬ।

 

 


cherry

Content Editor

Related News