ਆਈ. ਪੀ. ਐੱਲ. ਖੇਡਣ ਲਈ ਕੋਹਲੀ ਭਾਰਤ ਪਰਤਿਆ, ਆਰ. ਸੀ. ਬੀ. ਦੇ ਟ੍ਰੇਨਿੰਗ ਕੈਂਪ ਨਾਲ ਜੁੜੇਗਾ

03/17/2024 6:52:11 PM

ਨਵੀਂ ਦਿੱਲੀ, (ਭਾਸ਼ਾ)– ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਆਪਣੇ ਬੇਟੇ ਅਕਾਯ ਦੇ ਜਨਮ ਤੋਂ ਬਾਅਦ ਐਤਵਾਰ ਨੂੰ ਭਾਰਤ ਪਰਤ ਆਇਆ ਹੈ ਤੇ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਲਈ ਆਪਣੀ ਫ੍ਰੈਂਚਾਈਜ਼ੀ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਟ੍ਰੇਨਿੰਗ ਕੈਂਪ ਨਾਲ ਜੁੜਨ ਨੂੰ ਤਿਆਰ ਹੈ। ਕੋਹਲੀ ਨੇ ਨਿੱਜੀ ਕਾਰਨਾਂ ਕਾਰਨ ਭਾਰਤ ਤੇ ਇੰਗਲੈਂਡ ਵਿਚਾਲੇ ਟੈਸਟ ਲੜੀ ’ਚੋਂ ਹਟਣ ਦਾ ਫੈਸਲਾ ਕੀਤਾ ਸੀ। ਬਾਅਦ ਵਿਚ ਦੱਸਿਆ ਗਿਆ ਕਿ ਇਹ ਬ੍ਰੇਕ ਇਸ ਲਈ ਲਈ ਗਈ ਸੀ ਤਾਂ ਕਿ ਇਹ ਸਟਾਰ ਬੱਲੇਬਾਜ਼ ਬ੍ਰਿਟੇਨ ’ਚ ਆਪਣੇ ਬੇਟੇ ਦੇ ਜਨਮ ਦੇ ਸਮੇਂ ’ਤੇ ਆਪਣੀ ਪਤਨੀ ਦੇ ਨਾਲ ਰਹਿ ਸਕੇ। ਇਕ ਬਿਆਨ ਅਨੁਸਾਰ, ‘‘ਵਿਰਾਟ ਕੋਹਲੀ ਪਰਤ ਆਇਆ ਹੈ। ‘ਰੈੱਡ ਕਿੰਗ’ ਭਾਰਤ ਵਿਚ 22 ਮਾਰਚ ਨੂੰ ਸੀ. ਐੱਸ. ਕੇ. ਵਿਰੁੱਧ ਆਪਣੀ ਆਈ. ਪੀ. ਐੱਲ. ਮੁਹਿੰਮ ਸ਼ੁਰੂ ਕਰਨ ਲਈ ਤਿਆਰ ਹੈ।’’


Tarsem Singh

Content Editor

Related News