ਕੋਹਲੀ ਨੇ ਬਜ਼ੁਰਗ ਮਹਿਲਾ ਪ੍ਰਸ਼ੰਸਕ ਨੂੰ ਬਾਕੀ ਬਚੇ ਮੈਚਾਂ ਦੀਆਂ ਟਿਕਟਾਂ ਦੇਣ ਦਾ ਵਾਅਦਾ ਕੀਤਾ

07/04/2019 11:01:57 AM

ਬਰਮਿੰਘਮ— ਬੰਗਲਾਦੇਸ਼ ਖਿਲਾਫ ਵਿਸ਼ਵ ਕੱਪ ਮੈਚ ਦੌਰਾਨ ਵੁਵੁਜੇਲਾ ਵਜਾ ਕੇ ਇੰਟਰਨੈੱਟ 'ਤੇ ਛਾ ਜਾਣ ਵਾਲੀ 87 ਸਾਲਾ ਭਾਰਤੀ ਪ੍ਰਸ਼ੰਸਕ ਨੇ ਕਿਹਾ ਕਿ ਕਪਤਾਨ ਵਿਰਾਟ ਕੋਹਲੀ ਨੇ ਉਸ ਨੂੰ ਭਾਰਤ ਦੇ ਬਾਕੀ ਬਚੇ ਮੈਚਾਂ ਦੀਆਂ ਟਿਕਟਾਂ ਦੇਣ ਦਾ ਵਾਅਦਾ ਕੀਤਾ ਹੈ। ਚਾਰੂਲਤਾ ਪਟੇਲ ਨੇ ਹਰੇਕ ਬਾਊਂਡਰੀ 'ਤੇ ਪੀਲੇ ਰੰਗ ਦਾ ਵੁਵੁਜੇਲਾ ਵਜਾ ਕੇ ਅਤੇ ਭਾਰਤੀ ਝੰਡਾ ਲਹਿਰਾ ਕੇ ਸਾਰਿਆਂ ਦਾ ਧਿਆਨ ਖਿਚਿਆ ਸੀ। ਉਸ ਦੇ ਇਸ ਉਤਸ਼ਾਹ ਨੂੰ ਕੋਹਲੀ ਅਤੇ ਭਾਰਤੀ ਉਪ-ਕਪਤਾਨ ਰੋਹਿਤ ਸ਼ਰਮਾ ਨੇ ਵੀ ਦੇਖਿਆ। ਦੋਵੇਂ ਮੈਚ ਤੋਂ ਬਾਅਦ ਉਸ ਨੂੰ ਮਿਲੇ। ਇਥੋਂ ਤੱਕ ਕਿ ਪੈਰ ਛੂਹ ਕੇ ਬਜ਼ੁਰਗ ਮਹਿਲਾ ਤੋਂ ਆਸ਼ੀਰਵਾਦ ਵੀ ਲਿਆ।

PunjabKesari

ਚਾਰੂਲਤਾ ਨੇ ਕਿਹਾ ਕਿ ਵਿਰਾਟ ਮੈਚ ਤੋਂ ਬਾਅਦ ਮੈਨੂੰ ਮਿਲਣ ਆਇਆ। ਉਸ ਨੇ ਮੇਰੇ ਪੈਰ ਛੂਹੇ ਅਤੇ ਮੈਂ ਉਸ ਨੂੰ ਆਸ਼ੀਰਵਾਦ ਦਿੱਤਾ। ਮੈਂ ਉਸ ਨੂੰ ਚੰਗਾ ਕੰਮ ਜਾਰੀ ਰੱਖਣ ਅਤੇ ਵਿਸ਼ਵ ਕੱਪ ਜਿੱਤਣ ਨੂੰ ਕਿਹਾ। ਮੈਂ ਹਮੇਸ਼ਾ ਭਾਰਤੀ ਟੀਮ ਦੀ ਸਫਲਤਾ ਲਈ ਪ੍ਰਾਰਥਨਾ ਕਰਦੀ ਹਾਂ। ਮੈਂ ਦਿਲੋਂ ਕ੍ਰਿਕਟ ਭਾਰਤੀ ਟੀਮ ਨੂੰ ਸ਼ੁੱਭ-ਕਾਮਨਾਵਾਂ ਦਿੰਦੀ ਹਾਂ।

PunjabKesari


Related News