ਪੁਜਾਰਾ ਵਲੋਂ ਸ਼ਾਨਦਾਰ ਪਾਰੀ ਖੇਡਣ ''ਤੇ ਕੋਹਲੀ ਨੇ ਕੀਤੀ ਸ਼ਲਾਘਾ
Sunday, Sep 02, 2018 - 03:31 AM (IST)

ਸਾਊਥੰਪਟਨ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਖਿਲਾਫ ਸਾਊਥੰਪਟਨ 'ਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ 'ਚ ਚੇਤੇਸ਼ਵਰ ਪੁਜਾਰਾ ਦੀ ਜੇਤੂ 132 ਦੌੜਾਂ ਦੀ ਪਾਰੀ ਨੂੰ ਉਸ ਦੀ ਸਰਵਸ੍ਰੇਸ਼ਠ ਪਾਰੀ ਕਰਾਰ ਦਿੱਤੀ। ਕੋਹਲੀ ਨੇ ਕਿਹਾ 'ਮੈਂ ਜੋ ਤੁਹਾਡੀਆਂ ਪਾਰੀਆਂ ਦੇਖੀਆਂ ਹਨ, ਉਸ 'ਚੋਂ ਇਹ ਸਰਵਸ੍ਰੇਸ਼ਠ ਪਾਰੀ ਹੈ।' ਮੈਨੂੰ ਲੱਗਦਾ ਹੈ ਕਿ ਕੋਲੰਬੋ 'ਚ ਖੇਡੀ ਗਈ ਤੁਹਾਡੀ ਪਾਰੀ ਸਰਵਸ੍ਰੇਸ਼ਠ ਪਾਰੀ ਸੀ ਪਰ ਇਸ ਪਾਰੀ ਨੂੰ ਚੋਟੀ 'ਤੇ ਹੋਣਾ ਚਾਹੀਦਾ।
ਪੁਜਾਰਾ ਨੇ ਕੋਲੰਬੋ ਦੀ ਆਪਣੀ ਪਾਰੀ ਨਾਲ ਤੁਲਨਾ ਕਰਦੇ ਹੋਏ ਉਮੀਦ ਪ੍ਰਗਟਾਈ ਕਿ ਇਹ ਪਾਰੀ ਸੀਰੀਜ਼ ਦੇ ਲਈ ਅਹਿਮ ਸਾਬਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਕੋਲੰਬੋ 'ਚ ਹਾਲਾਤ ਚੁਣੌਤੀਪੂਰਨ ਸਨ, ਇੱਥੇ ਦੀ ਸਥਿਤੀ ਵੀ ਹੋਰ ਜ਼ਿਆਦਾ ਚੁਣੌਤੀਪੂਰਨ ਹੈ ਤੇ ਸੀਰੀਜ਼ ਹੁਣ ਬਹੁਤ ਸੰਤੁਲਿਤ ਹੈ। ਕੋਹਲੀ ਨੇ ਕਿਹਾ ਕਿ ਇਸ ਪਾਰੀ ਦੇ ਕਾਰਨ ਸਥਿਤੀ ਥੋੜੀ ਵਧੀਆ ਹੈ ਤੇ ਜੇਕਰ ਅਸੀਂ ਵਧੀਆ ਗੇਂਦਬਾਜ਼ੀ ਕਰਦੇ ਹਾਂ ਤੇ ਜਲਦੀ ਢੇਰ ਕਰ ਦਿੰਦੇ ਹਾਂ, ਅਸੀਂ ਇਹ ਟੈਸਟ ਮੈਚ ਜਿੱਤ ਸਕਦੇ ਹਾਂ। ਇਹ ਸੀਰੀਜ਼ ਦਾ ਰੁਖ ਤੈਅ ਕਰਨ ਵਾਲਾ ਹੋ ਸਕਦਾ ਹੈ।