ਕੋਹਲੀ ਬਣਿਆ ਦਹਾਕੇ ਦਾ ‘ਸਰਵਸ੍ਰੇਸ਼ਠ’ ਕ੍ਰਿਕਟਰ, ਸਚਿਨ ਤੇ ਕਪਿਲ ਨੂੰ ਵੀ ਮਿਲਿਆ ਵੱਡਾ ਸਨਮਾਨ

Thursday, Apr 15, 2021 - 07:04 PM (IST)

ਕੋਹਲੀ ਬਣਿਆ ਦਹਾਕੇ ਦਾ ‘ਸਰਵਸ੍ਰੇਸ਼ਠ’ ਕ੍ਰਿਕਟਰ, ਸਚਿਨ ਤੇ ਕਪਿਲ ਨੂੰ ਵੀ ਮਿਲਿਆ ਵੱਡਾ ਸਨਮਾਨ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਂ ਇਕ ਹੋਰ ਪ੍ਰਾਪਤੀ ਜੁੜ ਗਈ ਹੈ। ਵਿਜ਼ਡਨ ਕ੍ਰਿਕਟਰਸ ਅਲਮਨਾਕ ਨੇ ਕੋਹਲੀ ਨੂੰ 2021 ਸੈਸ਼ਨ ’ਚ 2010 ਦੇ ਦਹਾਕੇ ਦਾ ਸਰਵਸ੍ਰੇਸ਼ਠ ਇਕ ਦਿਨਾ ਅੰਤਰਰਾਸ਼ਟਰੀ ਕ੍ਰਿਕਟਰ ਚੁਣਿਆ ਹੈ। ਕੋਹਲੀ ਉਨ੍ਹਾਂ ਪੰਜ ਕ੍ਰਿਕਟਰਾਂ ’ਚ ਸ਼ਾਮਲ ਹੈ, ਜੋ 1971 ਤੋਂ ਲੈ ਕੇ 2021 ਤਕ ਦਹਾਕੇ ਦੇ ਸਰਵਸ੍ਰੇਸ਼ਠ ਕ੍ਰਿਕਟਰਾਂ ’ਚ ਸ਼ਾਮਲ ਹੈ। ਉਹ ਉਸ ਟੀਮ ਦਾ ਹਿੱਸਾ ਸੀ, ਜਿਸ ਨੇ ਦਹਾਕੇ ਦੀ ਸ਼ੁਰੂਆਤ ’ਚ 2011 ਵਿਸ਼ਵ ਕੱਪ ਜਿੱਤਿਆ ਸੀ ਤੇ ਖੇਡ ਦੇ ਸਾਰੇ ਸਵਰੂਪਾਂ ’ਚ ਵਿਸ਼ੇਸ਼ ਕਰ ਕੇ ਇਕ ਦਿਨਾ ਮੈਚਾਂ ’ਚ ਖੁਦ ਨੂੰ ਮੋਹਰੀ ਬੱਲੇਬਾਜ਼ ਦੇ ਰੂਪ ’ਚ ਸਥਾਪਿਤ ਕੀਤਾ। ਕੋਹਲੀ ਨੇ ਵਨਡੇ ’ਚ 10 ਸਾਲਾਂ ’ਚ ਤਕਰੀਬਨ 60 ਦੀ ਔਸਤ ਨਾਲ 11,000 ਤੋਂ ਵੱਧ ਦੌੜਾਂ ਬਣਾਈਆਂ ਹਨ, ਜਿਸ ’ਚ 42 ਅਰਧ ਸੈਂਕੜੇ ਸ਼ਾਮਲ ਹਨ। ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੂੰ ਲਗਾਤਾਰ ਦੂਸਰੀ ਵਾਰ ‘ਸਾਲ ਦਾ ਸਰਵਸ੍ਰੇਸ਼ਠ ਕ੍ਰਿਕਟਰ’ ਚੁਣਿਆ ਹੈ ।

PunjabKesari

ਸ੍ਰੀਲੰਕਾ ਦੇ ਸਪਿਨ ਲੀਜੈਂਡ ਮੁਥੱਈਆ ਮੁਰਲੀਧਰਨ ਵਨਡੇ ਕ੍ਰਿਕਟਰ ਆਫ ਦਿ 2000 ਹਨ। ਉਨ੍ਹਾਂ ਨੇ ਸ਼੍ਰੀਲੰਕਾ ਨੂੰ ਵਰਲਡ ਕੱਪ ਫਾਈਨਲ ’ਚ ਪਹੁੰਚਾਉਣ ’ਚ ਮਦਦ ਕੀਤੀ ਸੀ ਤੇ ਦਹਾਕੇ ’ਚ 335 ਵਿਕਟਾਂ ਆਪਣੇ ਨਾਂ ਕੀਤੀਆਂ, ਜੋ ਕਿਸੇ ਹੋਰ ਗੇਂਦਬਾਜ਼ ਵਲੋਂ ਇਕ ਦਹਾਕੇ ’ਚ ਸਭ ਤੋਂ ਜ਼ਿਆਦਾ ਹਨ।

PunjabKesari

ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਲੀਜੈਂਡ ਕਪਿਲ ਦੇਵ 1990 ਤੇ 1980 ਦਹਾਕੇ ਦੀ ਸਰਵਸ੍ਰੇਸ਼ਠ ਲਿਸਟ ’ਚ ਸ਼ਾਮਲ ਹਨ। ਤੇਂਦੁਲਕਰ ਨੇ 1998 ’ਚ ਇਕੱਲੇ ਨੇ 9 ਸੈਂਕੜੇ ਬਣਾਏ ਸਨ, ਜੋ ਕਿਸੇ ਵੀ ਇਕ ਬੱਲੇਬਾਜ਼ ਵਲੋਂ ਇਕ ਸਾਲ ’ਚ ਸਭ ਤੋਂ ਜ਼ਿਆਦਾ ਹਨ। ਉਥੇ ਹੀ ਕਪਿਲ ਦੇਵ ਨੇ 1980 ਦੇ ਦਹਾਕੇ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਸਨ। ਇਸ ਦੇ ਨਾਲ ਹੀ ਕਪਿਲ ਦੇਵ ਦੀ ਕਪਤਾਨੀ ’ਚ ਭਾਰਤ ਨੇ 1983 ਵਰਲਡ ਕੱਪ ਵੀ ਜਿੱਤਿਆ ਸੀ।

PunjabKesari

ਵੈਸਟਇੰਡੀਜ਼ ਦੇ ਬੱਲੇਬਾਜ਼ ਵਿਵ ਰਿਚਰਡਸ ਨੂੰ 1970 ਦੇ ਦਹਾਕੇ ਦਾ ਵਨਡੇ ਕ੍ਰਿਕਟਰ ਆਫ ਦਿ ਯੀਅਰ ਚੁਣਿਆ ਗਿਆ, ਜੋ ਕਿ ਇਸ ਫਾਰਮੈੱਟ ਦਾ ਪਹਿਲਾ ਦਹਾਕਾ ਸੀ। ਰਿਚਰਡਸ ਨੇ ਇਸ ਸਵਰੂਪ ਦੇ ਪਹਿਲੇ ਦਹਾਕੇ ’ਚ ਵੈਸਟਇੰਡੀਜ਼ ਦੇ ਦਬਦਬੇ ਨੂੰ ਵਧਾਇਆ। 1970 ਵਿਸ਼ਵ ਕੱਪ ਫਾਈਨਲ ’ਚ ਇਕ ਸੈਂਕੜਾ ਬਣਾ ਕੇ ਟ੍ਰਾਫੀ ਜਿੱਤਣ ’ਚ ਮਦਦ ਵੀ ਕੀਤੀ ਸੀ।


author

Anuradha

Content Editor

Related News