ਕੋਹਲੀ ਨੇ ਜਾਵੇਦ ਮੀਆਂਦਾਦ ਨੂੰ ਛੱਡਿਆ ਪਿੱਛੇ

Thursday, Jul 19, 2018 - 04:02 AM (IST)

ਨਵੀਂ ਦਿੱਲੀ : ਇਕ ਦਿਨਾ ਬੱਲੇਬਾਜ਼ੀ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਟਾਈਮ ਰੇਟਿੰਗ ਦੇ ਮਾਮਲੇ ਵਿਚ ਪਾਕਿਸਤਾਨ ਦੇ ਸਾਬਕਾ ਕਪਤਾਨ ਜਾਵੇਦ ਮੀਆਂਦਾਦ ਨੂੰ ਪਿੱਛੇ ਛੱਡ ਕੇ 6ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਉਥੇ ਹੀ ਗੇਂਦਬਾਜ਼ੀ ਵਿਚ ਜਸਪ੍ਰੀਤ ਬੁਮਰਾਹ ਨੰਬਰ ਇਕ ਦੀ ਪੁਜ਼ੀਸ਼ਨ 'ਤੇ ਬਣੇ ਹੋਏ ਹਨ। ਬੁਮਰਾਹ ਹਾਲਾਂਕਿ ਉਂਗਲੀ ਦੀ ਸੱਟ ਕਾਰਨ ਵਨ ਡੇ ਸੀਰੀਜ਼ 'ਚ ਨਹੀਂ ਖੇਡ ਸਕਿਆ ਸੀ। ਉਸ ਦੀ ਰੇਟਿੰਗ 787 ਤੋਂ ਡਿੱਗ ਕੇ 775 'ਤੇ ਪਹੁੰਚੀ ਹੈ। ਵਿਰਾਟ ਹਾਲਾਂਕਿ ਭਾਰਤ ਨੂੰ ਸੀਰੀਜ਼ ਨਹੀਂ ਜਿਤਾ ਸਕਿਆ ਪਰ ਬੱਲੇਬਾਜ਼ੀ ਵਿਚ ਚੰਗੇ ਪ੍ਰਦਰਸ਼ਨ ਦਾ ਫਾਇਦਾ ਉਸ ਨੂੰ ਰੇਟਿੰਗ ਵਿਚ 2 ਅੰਕਾਂ ਦੇ ਰੂਪ ਵਿਚ ਮਿਲਿਆ ਅਤੇ ਹੁਣ ਉਸ ਦੀ ਰੇਟਿੰਗ 911 ਹੋ ਗਈ ਹੈ।


Related News