ਕੋਹਲੀ ਨੂੰ ਪਤਾ ਹੈ ਕਿ ਕਦੋਂ ਹਮਲਾਵਰ ਹੋਣਾ ਹੈ ਅਤੇ ਕਦੋਂ ਖੇਡ ''ਤੇ ਦਬਦਬਾ ਬਣਾਉਣਾ ਹੈ : ਦ੍ਰਾਵਿੜ

12/15/2022 7:03:14 PM

ਚਟਗਾਂਵ— ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਕਹਿਣਾ ਹੈ ਕਿ ਖੇਡ ਦੀ ਇੰਨੀ ਚੰਗੀ ਸਮਝ ਰੱਖਣ ਵਾਲੇ ਵਿਰਾਟ ਕੋਹਲੀ ਮੈਚ ਦੌਰਾਨ ਆਸਾਨੀ ਨਾਲ ਜਾਣ ਸਕਦੇ ਹਨ ਕਿ ਕਦੋਂ ਹਮਲਾਵਰ ਹੋਣਾ ਹੈ ਅਤੇ ਕਦੋਂ ਖੇਡ 'ਤੇ ਕੰਟਰੋਲ ਰੱਖਣਾ ਹੈ। ਦ੍ਰਾਵਿੜ ਇਸ ਤੱਥ ਤੋਂ ਵੀ ਪ੍ਰਭਾਵਿਤ ਹੋਏ ਕਿ ਕੋਹਲੀ ਟ੍ਰੇਨਿੰਗ ਦੌਰਾਨ ਵੀ ਉਹੀ ਮਜ਼ਬੂਤ ਭਾਵਨਾ ਬਰਕਰਾਰ ਰੱਖਦੇ ਹਨ। ਕੋਹਲੀ ਲੰਬੇ ਸਮੇਂ ਤੋਂ ਖਰਾਬ ਫਾਰਮ ਦੇ ਬਾਅਦ ਇਸ ਸਾਲ ਦੀ ਸ਼ੁਰੂਆਤ 'ਚ ਸੰਯੁਕਤ ਅਰਬ ਅਮੀਰਾਤ 'ਚ ਏਸ਼ੀਆ ਕੱਪ ਦੌਰਾਨ ਫਾਰਮ 'ਚ ਵਾਪਸ ਆਏ ਸਨ। ਉਸ ਨੇ ਇਸ ਸ਼ਾਨਦਾਰ ਸਿਲਸਿਲੇ ਨੂੰ ਆਸਟ੍ਰੇਲੀਆ 'ਚ ਟੀ-20 ਵਿਸ਼ਵ ਕੱਪ 'ਚ ਜਾਰੀ ਰੱਖਿਆ। ਪਿਛਲੇ ਹਫਤੇ ਸਾਬਕਾ ਭਾਰਤੀ ਕਪਤਾਨ ਨੇ ਆਪਣਾ 44ਵਾਂ ਵਨਡੇ ਸੈਂਕੜਾ ਪੂਰਾ ਕੀਤਾ।

ਦ੍ਰਾਵਿੜ ਨੇ ਬੀਸੀਸੀਆਈ (ਭਾਰਤੀ ਕ੍ਰਿਕੇਟ ਬੋਰਡ) ਦੁਆਰਾ ਜਾਰੀ ਇੱਕ ਵੀਡੀਓ ਵਿੱਚ ਕਿਹਾ, "ਉਹ (ਵਿਰਾਟ) ਜਾਣਦਾ ਹੈ ਕਿ ਕਦੋਂ ਹਮਲਾਵਰ ਹੋਣਾ ਹੈ ਅਤੇ ਕਦੋਂ ਖੇਡ ਨੂੰ ਕਾਬੂ ਕਰਨਾ ਹੈ, ਉਸਨੂੰ ਖੇਡਦਾ ਦੇਖਣਾ ਬਹੁਤ ਵਧੀਆ ਹੈ ਅਤੇ ਜੇਕਰ ਉਹ ਪਾਰੀ ਨੂੰ ਵਧਾ ਸਕਦਾ ਹੈ, ਤਾਂ ਇਹ ਬਹੁਤ ਵਧੀਆ ਹੈ," ). ਇਹ ਸਾਡੇ ਲਈ ਚੰਗਾ ਸੰਕੇਤ ਹੈ।' ਉਸ ਨੇ ਕਿਹਾ, 'ਵਿਰਾਟ ਦਾ 50 ਓਵਰਾਂ ਦਾ ਕ੍ਰਿਕਟ ਰਿਕਾਰਡ ਸ਼ਾਨਦਾਰ ਹੈ, ਉਸ ਨੇ ਜਿੰਨੇ ਵੀ ਮੈਚ ਖੇਡੇ ਹਨ ਉਹ ਸ਼ਾਨਦਾਰ ਹਨ।'

ਇਹ ਵੀ ਪੜ੍ਹੋ : ਵਿਲੀਅਮਸਨ ਨੇ ਛੱਡੀ ਨਿਊਜ਼ੀਲੈਂਡ ਦੀ ਟੈਸਟ ਕਪਤਾਨੀ, ਹੁਣ ਇਹ ਧਾਕੜ ਸੰਭਾਲੇਗਾ ਟੀਮ ਦੀ ਕਮਾਨ

ਦ੍ਰਾਵਿੜ ਨੇ ਕਿਹਾ ਕਿ ਚਾਹੇ ਕੋਹਲੀ ਫਾਰਮ 'ਚ ਹੋਵੇ ਜਾਂ ਨਾ ਹੋਵੇ ਪਰ ਟ੍ਰੇਨਿੰਗ 'ਚ ਉਸ ਦਾ ਜਨੂੰਨ ਬਿਲਕੁਲ ਵੀ ਘੱਟ ਨਹੀਂ ਹੁੰਦਾ ਅਤੇ ਟੀਮ ਦੇ ਨੌਜਵਾਨ ਇਸ ਤੋਂ ਸਿੱਖ ਸਕਦੇ ਹਨ। ਉਸ ਨੇ ਕਿਹਾ, 'ਜਦੋਂ ਤੋਂ ਮੈਂ ਉਸ ਨੂੰ ਦੇਖਿਆ ਹੈ, ਉਹ ਇਸ ਤਰ੍ਹਾਂ ਸਖ਼ਤ ਸਿਖਲਾਈ ਜਾਰੀ ਰਖਦੇ ਹਨ। ਉਸ ਲੈਅ ਵਿੱਚ ਹੈ ਜਾਂ ਨਹੀਂ, ਉਹ ਇਸ ਨੂੰ ਬਿਲਕੁਲ ਨਹੀਂ ਬਦਲਦਾ। ਟੀਮ ਦੇ ਨੌਜਵਾਨ ਖਿਡਾਰੀਆਂ ਲਈ ਇਹ ਬਹੁਤ ਵੱਡਾ ਸਬਕ ਹੈ।

ਸਾਬਕਾ ਭਾਰਤੀ ਬੱਲੇਬਾਜ਼ ਦਾ ਮੰਨਣਾ ਹੈ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਫਾਈਨਲ ਵਿੱਚ ਪਹੁੰਚਣ ਦੀ ਦੌੜ ਹੁਣ ਤੇਜ਼ ਹੋ ਗਈ ਹੈ, ਟੀਮਾਂ ਨਤੀਜੇ ਹਾਸਲ ਕਰਨ ਲਈ ਵਧੇਰੇ ਹਮਲਾਵਰ ਹੋ ਗਈਆਂ ਹਨ। ਉਸ ਨੇ ਕਿਹਾ, "ਪਿਛਲੇ ਕੁਝ ਸਮੇਂ ਤੋਂ ਟੀਮਾਂ ਬਹੁਤ ਹਮਲਾਵਰ ਢੰਗ ਨਾਲ ਖੇਡ ਰਹੀਆਂ ਹਨ। ਅਸੀਂ ਬਹੁਤ ਸਾਰੇ ਨਤੀਜੇ ਦੇਖੇ ਹਨ। ਟੀਮਾਂ ਹੁਣ ਪਹਿਲਾਂ ਨਾਲੋਂ ਜ਼ਿਆਦਾ ਨਤੀਜਿਆਂ ਲਈ ਖੇਡ ਰਹੀਆਂ ਹਨ ਕਿਉਂਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਦਾਅ 'ਤੇ ਹਨ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News