ਇਸ ਖਿਡਾਰੀ ਨੂੰ ਇੰਗਲੈਂਡ ਖ਼ਿਲਾਫ਼ ਟੀਮ 'ਚ ਰੱਖਣ ਲਈ BCCI ਨਾਲ ਲੜੇ ਸਨ ਕੋਹਲੀ

09/17/2021 6:42:48 PM

ਸਪੋਰਟਸ ਡੈਸਕ- ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੀ-20 ਫਾਰਮੈਟ ਦੀ ਕਪਤਾਨੀ ਛੱਡਣ ਦੀ ਗੱਲ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਵਿਰਾਟ ਕੋਹਲੀ ਦੀ ਕਪਤਾਨੀ ਨੂੰ ਲੈ ਕੇ ਚਰਚਾ ਸੀ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਇਨ੍ਹਾਂ ਗੱਲਾਂ ਨੂੰ ਬਕਵਾਸ ਦੱਸ ਕੇ ਇਨ੍ਹਾਂ 'ਤੇ ਰੋਕ ਲਾ ਦਿੱਤੀ ਸੀ ਪਰ ਸੋਸ਼ਲ ਮੀਡੀਆ 'ਤੇ ਵਿਰਾਟ ਨੇ ਟੀ-20 ਦੀ ਆਪਣੀ ਕਪਤਾਨੀ ਨੂੰ ਛੱਡਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਬੀ. ਸੀ. ਸੀ. ਆਈ. ਤੇ ਵਿਰਾਟ ਕੋਹਲੀ ਦੇ ਦਰਮਿਆਨ ਦੀਆਂ ਹੁਣ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਇਹ ਵੀ ਪੜ੍ਹੋ : ਗਾਵਸਕਰ ਨੇ ਦਿੱਤਾ ਸੁਝਾਅ, ਇਸ ਖਿਡਾਰੀ ਨੂੰ ਭਾਰਤ ਦੇ ਭਵਿੱਖੀ ਕਪਤਾਨ ਵਜੋਂ ਕੀਤਾ ਜਾ ਸਕਦੈ ਤਿਆਰ

ਇਕ ਰਿਪੋਰਟ ਦੇ ਮੁਤਾਬਕ ਜਦੋਂ ਇੰਗਲੈਂਡ ਦੀ ਟੀਮ ਭਾਰਤੀ ਦੌਰੇ 'ਤੇ ਆਈ ਸੀ ਤਾਂ ਕਪਤਾਨ ਵਨ-ਡੇ ਟੀਮ 'ਚ ਸ਼ਿਖਰ ਧਵਨ ਨੂੰ ਰੱਖਣਾ ਚਾਹੁੰਦੇ ਸਨ। ਪਰ ਚੋਣਕਰਤਾ ਕਿਸੇ ਹੋਰ ਖਿਡਾਰੀ ਨੂੰ ਮੌਕਾ ਦੇਣਾ ਚਾਹੁੰਦੇ ਸਨ ਜਿਸ ਨੇ ਘਰੇਲੂ ਕ੍ਰਿਕਟ 'ਚ ਚੰਗਾ ਪ੍ਰਦਰਸ਼ਨ ਕੀਤਾ ਹੋਵੇ। ਟੀ-20 ਫ਼ਾਰਮੈਟ 'ਚ ਆਪਣੀ ਜਗ੍ਹਾ ਗੁਆਉਣ ਵਾਲੇ ਧਵਨ ਨੂੰ ਵਿਰਾਟ ਵਨ-ਡੇ ਟੀਮ 'ਚ ਰੱਖਣਾ ਚਾਹੁੰਦੇ ਸਨ।

PunjabKesari

ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਇਹ ਅਲਗ ਗੱਲ ਹੈ ਕਿ ਸ਼ਿਖਰ ਧਵਨ ਨੂੰ ਚੋਣਕਰਤਾਵਾਂ ਨੇ ਸ਼੍ਰੀਲੰਕਾ ਦੌਰੇ ਲਈ ਵਨ-ਡੇ ਟੀਮ ਦਾ ਦਾ ਕਪਤਾਨ ਚੁਣਿਆ ਸੀ ਪਰ ਮੁੱਖ ਗੱਲ ਇਹ ਹੈ ਕਿ ਮਾਰਚ 'ਚ ਹੋਈ ਉਸ ਬੈਠਕ 'ਚ ਗਹਿਮਾਗਹਿਮੀ ਹੋ ਗਈ ਸੀ ਜਿਸ ਕਾਰਨ ਬੀ. ਸੀ. ਸੀ. ਆਈ. ਨੂੰ ਐਲਾਨ ਕਰਨ ਤੋਂ ਪਹਿਲਾਂ ਕਿਸੇ ਤਰ੍ਹਾਂ ਸਹਿਮਤੀ ਲਈ ਇੰਤਜ਼ਾਰ ਕਰਨਾ ਪਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਸ਼ਿਖਰ ਧਵਨ ਨੇ ਪਹਿਲੀ ਵਾਰ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ। 
ਇਹ ਵੀ ਪੜ੍ਹੋ : IPL 2021: ਦਿੱਲੀ ਕੈਪੀਟਲਸ ਦੇ ਕਪਤਾਨ ਬਣੇ ਰਹਿਣਗੇ ਰਿਸ਼ਭ ਪੰਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News