ਕੋਹਲੀ ਨੇ ਦਿੱਤਾ ਵੱਡਾ ਬਿਆਨ, ਮੇਰੇ ਕੋਲ ਖੇਡਣ ਦੇ ਹੁਣ ਕੁਝ ਹੀ ਸਾਲ ਹਨ
Monday, Oct 22, 2018 - 05:10 PM (IST)

ਨਵੀਂ ਦਿੱਲੀ : ਭਾਰਤ ਅਤੇ ਵਿੰਡੀਜ਼ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਗਿਆ। ਭਾਰਤ ਨੇ 323 ਦੌੜਾਂ ਦਾ ਟੀਚਾ ਬੜੀ ਹੀ ਆਸਾਨੀ ਨਾਲ ਸਿਰਫ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ। 107 ਗੇਂਦਾਂ 'ਤੇ 140 ਦੌੜਾਂ ਬਣਾਉਣ ਵਾਲੇ ਕਪਤਾਨ ਵਿਰਾਟ ਕੋਹਲੀ 'ਮੈਨ ਆਫ ਦੱ ਮੈਚ' ਚੁਣੇ ਗਏ। ਉਸ ਨੇ ਮੈਚ ਤੋਂ ਬਾਅਦ ਹੈਰਾਨ ਕਰਨ ਵਾਲੀ ਗੱਲ ਕਹੀ।
ਵਿਰਾਟ ਨੇ ਮੈਚ ਤੋਂ ਬਾਅਦ ਕਿਹਾ ਕਿ ਇਸ ਖੇਡ ਦਾ ਮਜ਼ਾ ਲੈਣ ਲਈ ਮੇਰੇ ਕਰੀਅਰ ਦੇ ਕੁਝ ਹੀ ਸਾਲ ਬਚੇ ਹਨ। ਦੇਸ਼ ਲਈ ਖੇਡਣਾ ਮਾਣ ਵਾਲੀ ਗੱਲ ਹੈ। ਤੁਸੀਂ ਕਿਸੇ ਵੀ ਮੈਚ ਨੂੰ ਹਲਕੇ ਵਿਚ ਲੈਣ ਦੀ ਗਲਤੀ ਨਹੀਂ ਕਰ ਸਕਦੇ। ਤੁਹਾਨੂੰ ਇਸ ਖੇਡ ਨਾਲ ਇਮਾਨਦਾਰ ਹੋਣਾ ਪੈਂਦਾ ਹੈ ਤਾਂ ਹੀ ਇਸ ਖੇਡ ਤੋਂ ਤੁਹਾਨੂੰ ਕੁਝ ਹਾਸਲ ਹੋ ਸਕਦਾ ਹੈ। ਮੈਂ ਬਸ ਇਹੀ ਹਾਸਲ ਕਰਨਾ ਚਾਹੁੰਦਾ ਹਾਂ।
ਕੋਹਲੀ ਨੇ ਅੱਗੇ ਕਿਹਾ ਕਿ ਕਿਉਂਕਿ ਤੁਸੀਂ ਭਾਰਤ ਲਈ ਖੇਡ ਰਹੇ ਹੋ ਅਤੇ ਬਹੁਤ ਸਾਰੇ ਲੋਕਾਂ ਨੂੰ ਅਜਿਹਾ ਕਰਨ ਦਾ ਮੌਕਾ ਨਹੀਂ ਮਿਲਦਾ। ਇਹ ਮੁਸ਼ਕਲ ਹੁੰਦਾ ਹੈ ਜਦੋਂ ਵੈਸਟਇੰਡੀਜ਼ ਵਰਗ ਟੀਮ ਅਜਿਹੀ ਬੱਲੇਬਾਜ਼ੀ ਕਰਦੀ ਹੈ। ਮੈਂ ਗੇਂਦਬਾਜ਼ਾਂ ਤੇਂ ਹਾਰਸ਼ ਨਹÎੀਂ ਹੋਣਾ ਚਾਹੁੰਦਾ ਪਰ ਅਸੀਂ ਇਸ ਤੋਂ ਬਿਹਤਰ ਗੇਂਦਬਾਜ਼ੀ ਕਰ ਸਕਦੇ ਸੀ। ਖਾਸ ਕਰ ਆਖਰੀ ਓਵਰਾਂ ਵਿਚ ਸਾਨੂੰ ਕੰਮ ਕਰਨਾ ਹੋਵੇਗਾ। ਇਸ ਮੈਚ ਤੋਂ ਅਸੀਂ ਇਹੀ ਸਿਖਿਆ ਹੈ।