ICC ਟੈਸਟ ਰੈਂਕਿੰਗ: ਵਿਰਾਟ ਕੋਹਲੀ ਨੂੰ ਲੱਗਾ ਵੱਡਾ ਝਟਕਾ, ਪਹਿਲੀ ਵਾਰ Top-10 'ਚੋਂ ਹੋਏ ਬਾਹਰ

07/06/2022 3:23:05 PM

ਦੁਬਈ (ਏਜੰਸੀ)- ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 6 ਸਾਲਾਂ (2,053 ਦਿਨਾਂ) 'ਚ ਪਹਿਲੀ ਵਾਰ ਆਈ.ਸੀ.ਸੀ. ਟੈਸਟ ਰੈਂਕਿੰਗ ਦੇ ਟਾਪ-10 'ਚੋਂ ਬਾਹਰ ਹੋ ਗਏ ਹਨ। ਬੁੱਧਵਾਰ ਨੂੰ ਜਾਰੀ ਆਈ.ਸੀ.ਸੀ. ਦੀ ਤਾਜ਼ਾ ਰੈਂਕਿੰਗ ਮੁਤਾਬਕ ਕੋਹਲੀ 4 ਸਥਾਨ ਖਿਸਕ ਕੇ 714 ਰੇਟਿੰਗ ਨਾਲ 13ਵੇਂ ਸਥਾਨ 'ਤੇ ਆ ਗਏ ਹਨ। ਖ਼ਰਾਬ ਫਾਰਮ ਨਾਲ ਜੂਝ ਰਹੇ ਕੋਹਲੀ ਨੇ ਇੰਗਲੈਂਡ ਖ਼ਿਲਾਫ਼ 5ਵੇਂ ਟੈਸਟ ਦੀਆਂ 2 ਪਾਰੀਆਂ ਵਿੱਚ ਸਿਰਫ਼ 31 (11, 20) ਦੌੜਾਂ ਬਣਾਈਆਂ ਸਨ। ਇਸ ਦੌਰਾਨ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਐਜਬੈਸਟਨ ਟੈਸਟ 'ਚ 146 ਅਤੇ 57 ਦੌੜਾਂ ਦੇ ਸਕੋਰ ਨਾਲ ਰੈਂਕਿੰਗ 'ਚ ਵੱਡੀ ਛਾਲ ਮਾਰੀ ਹੈ। ਪੰਤ 5 ਸਥਾਨ ਦੇ ਫ਼ਾਇਦੇ ਨਾਲ 801 ਦੀ ਰੇਟਿੰਗ ਨਾਲ ਟੈਸਟ ਰੈਂਕਿੰਗ 'ਚ 5ਵੇਂ ਸਥਾਨ 'ਤੇ ਪਹੁੰਚ ਗਏ ਹਨ।

ਇਹ ਵੀ ਪੜ੍ਹੋ: ਚੀਨ ਨੇ ਕੌਮਾਂਤਰੀ ਉਡਾਣਾਂ ਨੂੰ ਦਿੱਤੀ ਇਜਾਜ਼ਤ ਪਰ ਭਾਰਤ ਲਈ ਨਹੀਂ ਖੋਲ੍ਹੇ ਦਰਵਾਜ਼ੇ

ਕੋਰੋਨਾ ਕਾਰਨ ਇਸ ਟੈਸਟ ਤੋਂ ਬਾਹਰ ਹੋਏ ਰੋਹਿਤ ਸ਼ਰਮਾ ਇਕ ਸਥਾਨ ਖਿਸਕ ਕੇ 9ਵੇਂ ਸਥਾਨ 'ਤੇ ਆ ਗਏ ਹਨ, ਜਦਕਿ ਪਿਛਲੀਆਂ ਪੰਜ ਪਾਰੀਆਂ 'ਚ ਚਾਰ ਸੈਂਕੜੇ ਲਗਾਉਣ ਵਾਲੇ ਇੰਗਲੈਂਡ ਦੇ ਜੌਨੀ ਬੇਅਰਸਟੋ 11 ਸਥਾਨਾਂ ਦੀ ਛਲਾਂਗ ਲਗਾ ਕੇ 10ਵੇਂ ਸਥਾਨ 'ਤੇ ਪਹੁੰਚ ਗਏ ਹਨ। ਪਟੌਦੀ ਟਰਾਫੀ ਵਿੱਚ ਇੰਗਲੈਂਡ ਦੇ ਮੈਨ ਆਫ ਦਿ ਸੀਰੀਜ਼ ਰਹੇ ਜੋਅਰੂਟ 923 ਦੀ ਰੈਂਕਿੰਗ ਦੇ ਨਾਲ ਸਿਖਰਲੇ ਟੈਸਟ ਬੱਲੇਬਾਜ਼ ਬਣੇ ਹੋਏ ਹਨ।

ਇਹ ਵੀ ਪੜ੍ਹੋ: ਜਾਪਾਨ ’ਚ ਭਿਆਨਕ ਗਰਮੀ ਨਾਲ 27 ਮੌਤਾਂ, 14,300 ਤੋਂ ਵਧੇਰੇ ਲੋਕ ਹਸਪਤਾਲ 'ਚ ਦਾਖ਼ਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News