ਕੋਹਲੀ ਨੇ ਤੋੜਿਆ ਤੇਂਦੁਲਕਰ ਦਾ ਰਿਕਾਰਡ, ਸਭ ਤੋਂ ਤੇਜ਼ 27,000 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਬਣੇ ਕ੍ਰਿਕਟਰ

Monday, Sep 30, 2024 - 05:23 PM (IST)

ਕੋਹਲੀ ਨੇ ਤੋੜਿਆ ਤੇਂਦੁਲਕਰ ਦਾ ਰਿਕਾਰਡ, ਸਭ ਤੋਂ ਤੇਜ਼ 27,000 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਬਣੇ ਕ੍ਰਿਕਟਰ

ਕਾਨਪੁਰ (ਉੱਤਰ ਪ੍ਰਦੇਸ਼) : ਭਾਰਤ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਨੇ ਕਾਨਪੁਰ 'ਚ ਬੰਗਲਾਦੇਸ਼ ਖਿਲਾਫ ਦੂਜੇ ਟੈਸਟ ਦੇ ਚੌਥੇ ਦਿਨ ਸਭ ਤੋਂ ਤੇਜ਼ 27,000 ਅੰਤਰਰਾਸ਼ਟਰੀ ਦੌੜਾਂ ਦਾ ਅੰਕੜਾ ਪਾਰ ਕਰਨ ਵਾਲੇ ਕ੍ਰਿਕਟਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਸਨੇ ਸੋਮਵਾਰ ਨੂੰ ਕਾਨਪੁਰ ਵਿਚ ਇਕ ਧੁੱਪ ਵਾਲੇ ਦਿਨ ਸ਼ਾਨਦਾਰ ਅੰਦਾਜ਼ ਵਿਚ ਇਹ ਉਪਲਬਧੀ ਹਾਸਲ ਕਰਦੇ ਹੋਏ ‘ਮਾਸਟਰ ਬਲਾਸਟਰ’ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ।

ਕੋਹਲੀ ਨੇ 594 ਪਾਰੀਆਂ 'ਚ ਇਹ ਉਪਲਬਧੀ ਹਾਸਲ ਕੀਤੀ, ਜੋ ਕਿ ਕ੍ਰਿਕਟ ਦੇ ਭਗਵਾਨ ਤੋਂ 29 ਪਾਰੀਆਂ ਘੱਟ ਹੈ। ਆਪਣੇ ਸ਼ਾਨਦਾਰ ਕਰੀਅਰ ਦੌਰਾਨ ਸਚਿਨ ਨੇ 623 ਪਾਰੀਆਂ ਵਿਚ 27,000 ਅੰਤਰਰਾਸ਼ਟਰੀ ਦੌੜਾਂ ਬਣਾਈਆਂ। ਸ਼੍ਰੀਲੰਕਾ ਦੇ ਵਿਕਟਕੀਪਰ ਬੱਲੇਬਾਜ਼ ਕੁਮਾਰ ਸੰਗਾਕਾਰਾ ਨੇ 648 ਪਾਰੀਆਂ 'ਚ ਇਹ ਉਪਲਬਧੀ ਹਾਸਲ ਕੀਤੀ ਸੀ। ਆਸਟ੍ਰੇਲੀਆ ਦੇ ਮਸ਼ਹੂਰ ਕਪਤਾਨ ਰਿਕੀ ਪੋਂਟਿੰਗ ਨੇ 650 ਪਾਰੀਆਂ 'ਚ 27,000 ਅੰਤਰਰਾਸ਼ਟਰੀ ਦੌੜਾਂ ਬਣਾਈਆਂ ਸਨ।

ਇਹ ਵੀ ਪੜ੍ਹੋ : ਭਾਰਤੀ ਟੀਮ ਨੇ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਲਾਇਆ ਸਭ ਤੋਂ ਤੇਜ਼ ਸੈਂਕੜਾ, ਤੋੜਿਆ ਆਪਣਾ ਹੀ ਰਿਕਾਰਡ

ਕੋਹਲੀ ਆਪਣੀ ਸੁਚੱਜੀ ਡ੍ਰਾਈਵ ਅਤੇ ਆਕਰਸ਼ਕ ਸਟ੍ਰੋਕ ਖੇਡਦਾ ਰਿਹਾ, ਅਜਿਹਾ ਲੱਗਦਾ ਸੀ ਕਿ ਉਹ ਲੰਬੇ ਸਮੇਂ ਤੱਕ ਕ੍ਰੀਜ਼ 'ਤੇ ਰਹੇਗਾ, ਪਰ ਸ਼ਾਕਿਬ ਅਲ ਹਸਨ ਦੀ ਹੇਠਾਂ ਕੀਤੀ ਇਕ ਗੇਂਦ 'ਤੇ ਕੋਹਲੀ ਆਊਟ ਹੋ ਗਏ। ਇਤਿਹਾਸਕ ਉਪਲਬਧੀ ਹਾਸਲ ਕਰਨ ਤੋਂ ਬਾਅਦ ਕੋਹਲੀ 47 (35) ਦਾ ਸਕੋਰ ਬਣਾ ਕੇ ਵਾਪਸ ਪਰਤੇ। ਕੋਹਲੀ ਦੇ ਕੋਲ ਹੁਣ 27,012 ਅੰਤਰਰਾਸ਼ਟਰੀ ਦੌੜਾਂ ਹਨ, ਜੋ ਕਿ ਕ੍ਰਿਕਟ ਦੇ ਇਤਿਹਾਸ ਵਿਚ ਕਿਸੇ ਵੀ ਖਿਡਾਰੀ ਦੁਆਰਾ ਸਭ ਤੋਂ ਵੱਧ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News