ਕੋਹਲੀ-ਧੋਨੀ ਨੂੰ ਵੀ ਮਾਤ ਦੇ ਰਿਹਾ Transgender Boxer, ਪੜ੍ਹੋ ਪੂਰੀ ਖ਼ਬਰ
Wednesday, Dec 11, 2024 - 03:12 PM (IST)
ਸਪੋਰਟਸ ਡੈਸਕ- ਸਾਲ 2024 ਹੁਣ ਜਾਣ ਵਾਲਾ ਹੈ। ਅਜਿਹੇ 'ਚ ਗੂਗਲ ਨੇ ਇਸ ਸਾਲ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਅਥਲੀਟਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ 'ਚ ਅਲਜੀਰੀਆ ਦੇ ਟ੍ਰਾਂਸਜੈਂਡਰ ਬਾਕਸਰ ਇਮਾਨ ਖਲੀਫ ਸਿਖਰ 'ਤੇ ਰਹੀ ਹੈ ਭਾਵ ਇਸ ਸਾਲ ਉਸ ਨੂੰ ਹੀ ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਹੈ।
ਇਮਾਨ ਖਲੀਫ ਨੇ ਪੈਰਿਸ ਓਲੰਪਿਕ 2024 ਦੇ ਮਹਿਲਾ ਕੈਟੇਗਰੀ 'ਚ ਗੋਲਡ ਜਿੱਤਿਆ ਸੀ। ਬਾਅਦ 'ਚ ਮੈਡੀਕਲ ਰਿਪੋਰਟ 'ਚ ਦਾਅਵਾ ਹੋਇਆ ਕਿ ਖਲੀਫ ਮਹਿਲਾ ਨਹੀਂ ਸਗੋਂ ਪੁਰਸ਼ ਹੈ। ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਇਮਾਨ ਖਲੀਫਾ ਦੇ ਸਰੀਰ ਦੇ ਕਈ ਅੰਗ ਪੁਰਸ਼ਾਂ ਵਾਲੇ ਹਨ। ਇਮਾਨ ਵਿੱਚ ਅੰਦਰੂਨੀ ਅੰਡਕੋਸ਼ ਅਤੇ XY ਕ੍ਰੋਮੋਸੋਮ ਹਨ, ਜੋ ਮਰਦਾਂ ਵਿੱਚ ਪਾਏ ਜਾਂਦੇ ਹਨ।
ਇਹ ਵੀ ਪੜ੍ਹੋ : ਨਸ਼ੇ ਦੀ ਦਲਦਲ 'ਚ ਫਸਿਆ ਦਿੱਗਜ ਭਾਰਤੀ ਕ੍ਰਿਕਟਰ, ਸਾਥੀਆਂ ਨੇ ਵਧਾਇਆ ਮਦਦ ਦਾ ਹੱਥ
ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਸਿਖਰਲੇ 10 ਸਰਚ ਦੀ ਲਿਸਟ 'ਚ ਵਿਰਾਟ ਕੋਹਲੀ, ਰੋਹਿਤ ਸ਼ਰਮਾ ਜਾਂ ਐੱਮ ਐੱਸ. ਧੋਨੀ ਜਿਹੇ ਵੱਡੇ ਕ੍ਰਿਕਟਰ ਸਿਤਾਰਿਆਂ ਦੇ ਨਾਂ ਗਾਇਬ ਹਨ। ਭਾਰਤ ਵਲੋਂ ਸਟਾਰ ਕ੍ਰਿਕਟਰ ਹਾਰਦਿਕ ਪੰਡਯਾ ਇਸ ਸੂਚੀ 'ਚ 7ਵੇਂ ਨੰਬਰ 'ਤੇ ਰਹੇ। ਪ੍ਰਿਟੀ ਜ਼ਿੰਟਾ ਦੀ ਮਾਲਕਾਨਾ ਹੱਕ ਵਾਲੀ IPL ਟੀਮ ਪੰਜਾਬ ਕਿੰਗਜ਼ ਦੇ ਸਟਾਰ ਆਲਰਾਊਂਡਰ ਸ਼ਸ਼ਾਂਕ ਸਿੰਘ ਇਸ ਲਿਸਟ 'ਚ ਨੌਵੇਂ ਸਥਾਨ 'ਤੇ ਰਹੇ ਹਨ। ਉਨ੍ਹਾਂ ਨੇ ਭਾਰਤੀ ਟੀਮ ਲਈ ਡੈਬਿਊ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ
ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਗਏ ਖਿਡਾਰੀ ਤੇ ਅਥਲੀਟ
1. ਇਮਾਨ ਖਲੀਫ
2. ਮਾਈਕ ਟਾਇਨਸ
3. ਲਾਮਿਨ ਯਾਮਲ
4. ਸਿਮੋਨ ਬਾਇਲ
5. ਜੈਕ ਪੌਲ
6. ਨਿਕੋ ਵਿਲੀਅਮਸ
7. ਹਾਰਦਿਕ ਪੰਡਯਾ
8. ਸਕੋਈ ਸ਼ੀਅਰ
9. ਸ਼ਸ਼ਾਂਕ ਸਿੰਘ
10. ਰੋਦਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8