ਕੋਹਲੀ-ਅਨੁਸ਼ਕਾ ਨੇ ਕੋਰੋਨਾ ਰਾਹਤ ਲਈ ਇਕੱਠੇ ਕੀਤੇ 11 ਕਰੋੜ ਰੁਪਏ

Wednesday, May 12, 2021 - 09:28 PM (IST)

ਕੋਹਲੀ-ਅਨੁਸ਼ਕਾ ਨੇ ਕੋਰੋਨਾ ਰਾਹਤ ਲਈ ਇਕੱਠੇ ਕੀਤੇ 11 ਕਰੋੜ ਰੁਪਏ

ਮੁੰਬਈ- ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਉਸ ਦੀ ਫਿਲਮ ਅਦਾਕਾਰ ਪਤਨੀ ਅਨੁਸ਼ਕਾ ਸ਼ਰਮਾ ਨੇ ਭਾਰਤ ’ਚ ਕੋਰੋਨਾ ਰਾਹਤ ਕੰਮਾਂ ਲਈ ਰਾਸ਼ੀ ਇਕੱਠੀ ਕਰਨ ਦੇ ਆਪਣੇ ਅਭਿਆਨ ’ਚ ਲਗਭਗ 11 ਕਰੋੜ ਰੁਪਏ ਇਕੱਤਰ ਕਰ ਲਏ ਹਨ। ਕੋਹਲੀ ਅਤੇ ਅਨੁਸ਼ਕਾ ਨੇ ਖੁਦ 2 ਕਰੋੜ ਰੁਪਏ ਦਿੱਤੇ ਹਨ। ਇਸ ਅਭਿਆਨ ਨਾਲ ਇਕੱਠੀ ਰਾਸ਼ੀ ਐਕਟ ਗ੍ਰਾਂਟਸ ਨੂੰ ਕੋਰੋਨਾ ਰਾਹਤ ਕੰਮਾਂ ਲਈ ਦਿੱਤੀ ਜਾਵੇਗੀ।

ਇਹ ਖ਼ਬਰ ਪੜ੍ਹੋ-  ਕ੍ਰਿਸਟੀਆਨੋ ਰੋਨਾਲਡੋ ਨੇ ਖਰੀਦੀ ਯੂਨੀਕ ਫਰਾਰੀ, ਦੇਖੋ ਤਸਵੀਰਾਂ


ਸ਼ੁਰੂਆਤ ’ਚ ਉਨ੍ਹਾਂ ਦਾ ਟੀਚਾ ‘ਕੇਟੋ’ ਦੇ ਤਹਿਤ 7 ਕਰੋੜ ਰੁਪਏ ਇਕੱਠੇ ਕਰਨ ਦਾ ਸੀ ਪਰ ਉਸ ਤੋਂ ਵਧ ਰਾਸ਼ੀ ਇਕੱਠੀ ਹੋ ਗਈ ਹੈ। ਐੱਮ. ਪੀ. ਐੱਲ. ਸਪੋਰਟਸ ਫਾਊਂਡੇਸ਼ਨ ਨੇ ਵੀ 5 ਕਰੋੜ ਰੁਪਏ ਦਿੱਤੇ ਹਨ।

ਇਹ ਖ਼ਬਰ ਪੜ੍ਹੋ- ਹਸਨ, ਨੌਮਨ ਤੇ ਸ਼ਾਹੀਨ ਨੇ ਹਾਸਲ ਕੀਤੀ ਸਰਵਸ੍ਰੇਸ਼ਠ ਟੈਸਟ ਰੈਂਕਿੰਗ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News