ਕੋਹਲੀ, ਸਾਸ਼ਤਰੀ ਨੇ ਕਿਊਰੇਟਰ ਦਲਜੀਤ ਸਿੰਘ ਨੂੰ ਕੀਤਾ ਸਨਮਾਨਤ

09/18/2019 8:32:04 PM

ਮੋਹਾਲੀ— ਕਪਤਾਨ ਵਿਰਾਟ ਕੋਹਲੀ ਤੇ ਮੁੱਖ ਕੋਚ ਰਵੀ ਸਾਸ਼ਤਰੀ ਨੇ ਹਾਲ ਹੀ 'ਚ ਰਿਟਾਇਰ ਹੋਏ ਕਿਊਰੇਟਰ ਦਲਜੀਤ ਸਿੰਘ ਨੂੰ ਬੁੱਧਵਾਰ ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚ ਦੂਜੇ ਟੀ-20 ਕ੍ਰਿਕਟ ਮੈਚ ਤੋਂ ਪਹਿਲਾਂ ਸਨਮਾਨਤ ਕੀਤਾ। 77 ਸਾਲ ਦੇ ਦਲਜੀਤ ਇਸ ਮਹੀਨੇ ਬੀ. ਸੀ. ਸੀ. ਆਈ. ਦੇ ਮੁੱਖ ਕੋਚ ਕਿਊਰੇਟਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ। ਉਨ੍ਹਾਂ ਨੇ ਭਾਰਤੀ ਕ੍ਰਿਕਟ 'ਚ 22 ਸਾਲ ਕੰਮ ਕੀਤਾ। ਕੋਹਲੀ ਤੇ ਸਾਸ਼ਤਰੀ ਨੇ ਉਨ੍ਹਾ ਨੂੰ ਇਕ ਯਾਦਗਾਰੀ ਚਿੰਨ੍ਹ ਨਾਲ ਸਨਮਾਨਤ ਕੀਤਾ। ਦਲਜੀਤ ਨੇ ਪੰਜਾਬ ਦੇ ਲਈ 87 ਫਸਟ ਕਲਾਸ ਕ੍ਰਿਕਟ 'ਚ ਮੈਚ ਵੀ ਖੇਡੇ ਹਨ।


Gurdeep Singh

Content Editor

Related News