ਕੋਹਲੀ ਦਾ ਸ਼ਾਨਦਾਰ ਖਿਡਾਰੀ ਬਣਨ ਦਾ ਸਫਰ ਅੰਡਰ-19 ਵਿਸ਼ਵ ਕੱਪ ਤੋਂ ਸ਼ੁਰੂ ਹੋਇਆ : ਮਖਾਇਆ
Tuesday, Dec 31, 2019 - 10:51 PM (IST)

ਦੁਬਈ— ਦੱਖਣੀ ਅਫਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਮਖਾਇਆ ਐਨਟਿਨੀ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦੇ ਸ਼ਾਨਦਾਰ ਖਿਡਾਰੀ ਬਣਨ ਦੀ ਸ਼ੁਰੂਆਤ 2008 'ਚ ਹੋਈ ਅੰਡਰ-19 ਵਿਸ਼ਵ ਕੱਪ 'ਚ ਹੋ ਗਈ ਸੀ ਜਦੋਂ ਉਸਦੀ ਕਪਤਾਨੀ 'ਚ ਭਾਰਤ ਚੈਂਪੀਅਨ ਬਣਿਆ ਸੀ। ਐਨਟਿਨੀ ਨੇ ਆਈ. ਸੀ. ਸੀ. ਦੇ ਲਈ ਲਿਖੇ ਕਾਲਮ 'ਚ ਕਿਹਾ ਕਿ ਜੇਕਰ ਤੁਸੀਂ ਵਿਰਾਟ ਕੋਹਲੀ ਤੇ ਕਾਗਿਸੋ ਰਬਾਡਾ ਵਰਗੇ ਖਿਡਾਰੀਆਂ ਨੂੰ ਦੇਖੋਗੇ ਤਾਂ ਉਸਦੀ ਸ਼ੁਰੂਆਤ ਅੰਡਰ-19 ਕ੍ਰਿਕਟ ਨਾਲ ਹੋਈ। ਉਨ੍ਹਾ ਨੇ ਅੰਡਰ-19 ਕ੍ਰਿਕਟ 'ਚ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ ਤੇ ਦੇਖੋ ਅੱਜ ਵੀ ਕਿਸ ਪੱਧਰ ਤਕ ਪਹੁੰਚ ਗਏ ਹਨ। ਉਨ੍ਹਾ ਨੇ ਕਿਹਾ ਕਿ ਅੱਜ ਦੇ ਦੌਰ ਕਈ ਵੱਡੇ ਖਿਡਾਰੀਆਂ ਦੀ ਸ਼ੁਰੂਆਤ ਅੰਡਰ-19 ਵਿਸ਼ਵ ਕੱਪ ਨਾਲ ਹੋਈ ਸੀ। ਇਹ ਅਜਿਹਾ ਮੰਚ ਹੈ ਜਿੱਥੇ ਤੁਹਾਡੀ ਪ੍ਰਤੀਭਾ ਦੁਨੀਆ ਦੇਖ ਸਕਦੀ ਹੈ। ਅੰਡਰ-19 ਵਿਸ਼ਵ ਕੱਪ ਦਾ ਅਗਲਾ ਆਯੋਜਨ ਦੱਖਣੀ ਅਫਰੀਕਾ 'ਚ 17 ਜਨਵਰੀ ਤੋਂ 9 ਫਰਵਰੀ ਤਕ ਹੋਵੇਗਾ। ਐਨਟਿਨੀ ਨੇ ਕਿਹਾ ਕਿ ਨੋਜਵਾਨਾਂ ਦੀ ਗੱਲ ਹੁੰਦੀ ਹੈ ਤਾਂ ਦੱਖਣੀ ਅਫਰੀਕਾ 'ਚ ਕ੍ਰਿਕਟ ਸਭ ਤੋਂ ਪ੍ਰਸਿੱਧ ਖੇਡਾਂ 'ਚੋਂ ਇਕ ਹੈ।