ਜਾਣੋ ਏਸ਼ੀਆ ਕੱਪ 'ਚ ਕਿਸ ਟੀਮ ਦਾ ਰਿਹੈ ਦਬਦਬਾ, ਦੇਖੋ ਸਾਰੀਆਂ 6 ਟੀਮਾਂ ਦੇ ਅੰਕੜੇ

Wednesday, Aug 30, 2023 - 05:04 PM (IST)

ਜਾਣੋ ਏਸ਼ੀਆ ਕੱਪ 'ਚ ਕਿਸ ਟੀਮ ਦਾ ਰਿਹੈ ਦਬਦਬਾ, ਦੇਖੋ ਸਾਰੀਆਂ 6 ਟੀਮਾਂ ਦੇ ਅੰਕੜੇ

ਸਪੋਰਟਸ ਡੈਸਕ- ਏਸ਼ੀਆ ਕੱਪ 2023 ਦਾ ਆਗਾਜ਼ ਹੋਣ ਜਾ ਰਿਹਾ ਹੈ। ਇਸ ਦੀ ਮੇਜ਼ਬਾਨੀ ਪਾਕਿਸਤਾਨ ਅਤੇ ਸ਼੍ਰੀਲੰਕਾ ਮਿਲ ਕੇ ਕਰ ਰਹੇ ਹਨ। ਪਹਿਲਾ ਮੁਕਾਬਲਾ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਖੇਡਿਆ ਜਾਵੇਗਾ। ਨੇਪਾਲ ਪਹਿਲੀ ਵਾਰ ਏਸ਼ੀਆ ਕੱਪ 'ਚ ਹਿੱਸਾ ਲੈ ਰਿਹਾ ਹੈ। ਟੀਮ ਇੰਡੀਆ ਏਸ਼ੀਆ ਕੱਪ ਦੀ ਸਭ ਤੋਂ ਸਫ਼ਲ ਟੀਮ ਹੈ ਜਿਸਨੇ 7 ਵਾਰ ਏਸ਼ੀਆ ਕੱਪ ਦਾ ਖ਼ਿਤਾਬ ਜਿੱਤਿਆ ਹੈ। ਏਸ਼ੀਆ ਕੱਪ ਨੂੰ ਵਨਡੇ ਅਤੇ ਟੀ-20 ਦੋਵਾਂ ਫਾਰਮੈੱਟ 'ਚ ਕਰਵਾਇਆ ਜਾਂਦਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ 2 ਸਤੰਬਰ ਨੂੰ ਹੋਣ ਵਾਲੇ ਮਹਾ-ਮੁਕਾਬਲੇ 'ਤੇ ਸਭ ਦੀਆਂ ਨਜ਼ਰਾਂ ਹੋਣਗੀਆਂ। ਆਓ ਜਾਣੀਏ ਕਿਸ ਟੀਮ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਰਿਹਾ ਹੈ-

ਟੀਮਾਂ ਦੀ ਅਜਿਹੀ ਰਹੀ ਪਰਫਾਰਮੈਂਸ

* ਟੀਮ ਇੰਡੀਆ ਨੇ 1984 ਤੋਂ 2018 ਤੱਕ ਕੁੱਲ 49 ਮੈਚ ਖੇਡੇ ਹਨ, ਜਿਨ੍ਹਾਂ 'ਚੋਂ 31 'ਚ ਜਿੱਤ ਅਤੇ 16 'ਚ ਹਾਰ ਮਿਲੀ। ਜਿੱਤ ਫੀਸਦੀ 65.62 ਰਹੀ। 
* ਪਾਕਿਸਤਾਨ ਨੇ ਵੀ 1984 ਤੋਂ ਲੈ ਕੇ 2018 ਤੱਕ ਕੁੱਲ 45 ਮੈਚ ਖੇਡੇ ਹਨ, ਜਿਨ੍ਹਾਂ ਚੋਂ ਟੀਮ ਨੂੰ 26 'ਚ ਜਿੱਤ ਅਤੇ 18 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਦੀ ਜਿੱਤ ਫ਼ੀਸਦੀ 59.09 ਦੀ ਰਹੀ। 
* ਸ਼੍ਰੀਲੰਕਾ ਨੇ ਏਸ਼ੀਆ ਕੱਪ 'ਚ 50 ਮੈਚ ਖੇਡੇ, ਜਿਨ੍ਹਾਂ 'ਚੋਂ 34 ਜਿੱਤੇ ਅਤੇ 16 ਹਾਰੇ। ਟੀਮ ਦੀ ਜਿੱਤ ਫ਼ੀਸਦੀ 68 ਹੈ, ਜੋ ਭਾਰਤ ਅਤੇ ਪਾਕਿਸਤਾਨ ਤੋਂ ਜ਼ਿਆਦਾ ਹੈ। 
* ਬੰਗਲਾਦੇਸ਼ ਨੇ 43 ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਸਿਰਫ਼ 7 'ਚ ਜਿੱਤ ਅਤੇ 36 'ਚ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
* ਇਸ ਵਾਰ ਨੇਪਾਲ ਪਹਿਲੀ ਵਾਰ ਏਸ਼ੀਆ ਕੱਪ 'ਚ ਨਜ਼ਰ ਆ ਰਹੀ ਹੈ ਅਤੇ ਏਸ਼ੀਆ ਕੱਪ 'ਚ ਭਾਰਤ ਪਹਿਲੀ ਵਾਰ ਨੇਪਾਲ ਨਾਲ ਭਿੜੇਗਾ।

ਇਹ ਵੀ ਪੜ੍ਹੋ : ਏਸ਼ੀਆ ਕੱਪ ਅੱਜ ਤੋਂ : ਭਾਰਤ-ਪਾਕਿ ਵਿਚਾਲੇ ਤਿੰਨ ਮੈਚਾਂ ਦੀ ਸੰਭਾਵਨਾ, ਜਾਣੋ ਇਸ ਮਹਾਟੂਰਨਾਮੈਂਟ ਬਾਰੇ ਸਭ ਕੁਝ

PunjabKesari

ਚੈਂਪੀਅਨਸ਼ਿਪ 'ਚ ਸ਼੍ਰੀਲੰਕਾ ਦੀ ਹਾਜ਼ਰੀ ਸਭ ਤੋਂ ਜ਼ਿਆਦਾ

* ਭਾਰਤ ਨੇ ਚੈਂਪੀਅਨਸ਼ਿਪ 'ਚ 14 ਵਾਰ ਹਿੱਸਾ ਲਿਆ ਹੈ, ਜਿਸ 'ਚੋਂ ਉਹ 7 ਵਾਰ ਜਿੱਤਿਆ ਅਤੇ 3 ਵਾਰ ਰਨਰ-ਅੱਪ ਰਿਹਾ ।
* ਸ਼੍ਰੀਲੰਕਾ ਨੇ 15 ਵਾਰ ਚੈਂਪੀਅਨਸ਼ਿਪ 'ਚ ਹਿੱਸਾ ਲਿਆ, ਜਿਸ 'ਚੋਂ 6 ਵਾਰ ਉਹ ਜਿੱਤਿਆ ਅਤੇ 6 ਵਾਰ ਹੀ ਰਨਰ-ਅੱਪ ਰਿਹਾ।
* ਪਾਕਿਸਤਾਨ ਨੇ 14 ਵਾਰ ਚੈਂਪੀਅਨਸ਼ਿਪ 'ਚ ਹਿੱਸਾ ਲਿਆ, ਜਿਸ 'ਚੋਂ 2 ਵਾਰ ਉਹ ਜਿੱਤਿਆ ਅਤੇ 3 ਵਾਰ ਰਨਰ-ਅੱਪ ਰਿਹਾ।
*  ਬੰਗਲਾਦੇਸ਼ ਨੇ 14 ਵਾਰ ਚੈਂਪੀਅਨਸ਼ਿਪ 'ਚ ਹਿੱਸਾ ਲਿਆ, ਇਕ ਵਾਰ ਵੀ ਜਿੱਤ ਨਹੀਂ ਸਕਿਆ ਪਰ 3 ਵਾਰ ਉਹ ਰਨਰ-ਅੱਪ ਰਿਹਾ ।

ਟੀਮ ਇੰਡੀਆ ਖੇਡੇਗੀ 50ਵਾਂ ਮੁਕਾਬਲਾ

ਏਸ਼ੀਆ ਕੱਪ 'ਚ ਟੀਮ ਇੰਡੀਆ 2 ਸਤੰਬਰ ਨੂੰ ਪਾਕਿਸਤਾਨ ਦੇ ਖ਼ਿਲਾਫ਼ ਖੇਡਣ ਉਤਰੇਗੀ ਤਾਂ ਇਹ ਏਸ਼ੀਆ ਕੱਪ 'ਚ ਉਸ ਦਾ 50ਵਾਂ ਮੁਕਾਬਲਾ ਹੋਵੇਗਾ। ਸ਼੍ਰੀਲੰਕਾ 50 ਮੈਚ ਖੇਡ ਚੁੱਕੀ ਹੈ।

ਇਹ ਵੀ ਪੜ੍ਹੋ : ਧੋਨੀ ਨੇ ਗੇਂਦਬਾਜ਼ਾਂ ਨੂੰ ਨਿਖਾਰਿਆ ਅਤੇ ਕੋਹਲੀ ਨੂੰ ਪੂਰਾ ਪੈਕੇਜ ਦਿੱਤਾ : ਇਸ਼ਾਂਤ

PunjabKesari

1984 'ਚ ਸ਼ੁਰੂ ਹੋਇਆ ਸੀ ਏਸ਼ੀਆ ਕੱਪ

ਏਸ਼ੀਆ ਕੱਪ ਦੀ ਸ਼ੁਰੂਆਤ 1984 'ਚ ਹੋਈ ਸੀ। ਭਾਰਤ, ਪਾਕਿਸਤਾਨ ਅਤੇ ਸ਼੍ਰੀਲੰਕਾ ਤਿੰਨ ਅਜਿਹੀਆਂ ਟੀਮਾਂ ਹਨ, ਜੋ ਏਸ਼ੀਆ ਕੱਪ ਦੇ ਪਹਿਲੇ ਸੀਜ਼ਨ ਤੋਂ ਹੀ ਲਗਾਤਾਰ ਖੇਡ ਰਹੀਆਂ ਹਨ। ਇਹ ਟੂਰਨਾਮੈਂਟ ਇਕ ਰਾਉਂਡ-ਰੌਬਿਨ ਟੂਰਨਾਮੈਂਟ ਸੀ। ਭਾਰਤ ਆਪਣੇ ਦੋਵੇਂ ਮੈਚ ਜਿੱਤ ਕੇ ਚੈਂਪੀਅਨ ਬਣਿਆ ਸੀ, ਸ਼੍ਰੀਲੰਕਾ ਪਾਕਿਸਤਾਨ ਨੂੰ ਹਰਾ ਕੇ ਉਪ-ਜੇਤੂ ਰਿਹਾ ਸੀ ਅਤੇ ਪਾਕਿਸਤਾਨ ਆਪਣੇ ਦੋਵੇਂ ਮੈਚ ਹਾਰ ਕੇ ਬਾਹਰ ਹੋ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News