ਭਾਰਤ-ਵਿੰਡੀਜ਼ ਸਬੰਧਾਂ ਦੇ 70 ਸਾਲ ਪੂਰੇ, ਜਾਣੋ ਕਿਸ ਟੀਮ ਨੇ ਜਿੱਤੇ ਸਭ ਤੋਂ ਵੱਧ ਮੈਚ

10/02/2018 5:44:15 PM

ਰਾਜਕੋਟ : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ ਕ੍ਰਿਕਟ ਸਬੰਧਾਂ ਦੇ 70 ਸਾਲ ਪੂਰੇ ਹੋਣ ਜਾ ਰਹੇ ਹਨ। ਭਾਰਤ ਅਤੇ ਵਿੰਡੀਜ਼ ਵਿਚਾਲੇ ਕ੍ਰਿਕਟ ਸਬੰਧਾਂ ਦੀ ਸ਼ੁਰੂਆਤ ਭਾਰਤ ਦੀ ਆਜ਼ਾਦੀ ਤੋਂ ਬਾਅਦ 1948 ਵਿਚ ਹੋਈ ਸੀ ਜਦੋਂ ਵਿੰਡੀਜ਼ ਨੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਲਈ ਨਵੰਬਰ ਵਿਚ ਭਾਰਤ ਦਾ ਦੌਰਾ ਕੀਤਾ ਸੀ। ਭਾਰਤ ਦਾ ਕ੍ਰਿਕਟ ਸਫਰ 1932 ਵਿਚ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਤੋਂ ਸ਼ੁਰੂ ਹੋਇਆ ਸੀ ਜਿਸ ਤੋਂ ਬਾਅਦ ਅਗਲੀ 3 ਸੀਰੀਜ਼ ਵੀ ਇੰਗਲੈਂਡ ਖਿਲਾਫ ਖੇਡੀ ਗਈ। ਭਾਰਤ ਨੇ 1947-48 ਵਿਚ ਆਸਟਰੇਲੀਆ ਨਾਲ 5 ਮੈਚਾਂ ਦੀ ਸੀਰੀਜ਼ ਖੇਡੀ। ਇਸ ਤੋਂ ਬਾਅਦ ਵੈਸਟਇੰਡੀਜ਼ ਨੇ 1948-49 ਵਿਚ ਭਾਰਤ ਦਾ ਦੌਰਾ ਕੀਤਾ ਅਤੇ 5 ਟੈਸਟਾਂ ਦੀ ਸੀਰੀਜ਼ 1-0 ਨਾਲ ਜਿੱਤੀ ਸੀ। ਭਾਰਤ ਨੇ ਆਖਰੀ ਵਾਰ 2016 ਵਿਚ ਵੈਸਟਇੰਡੀਜ਼ 'ਚ 4 ਟੈਸਟਾਂ ਦੀ ਸੀਰੀਜ਼ ਖੇਡੀ ਸੀ ਅਤੇ ਇਸ ਨੂੰ ਵਿਰਾਟ ਕੋਹਲ ਦੀ ਕਪਤਾਨੀ ਵਿਚ 2-0 ਨਾਲ ਜਿੱਤਿਆ ਸੀ।
Image result for India, Windies, Test match
ਵਿਰਾਟ ਦੀ ਕਪਤਾਨੀ ਵਿਚ ਭਾਰਤ ਵਿੰਡੀਜ਼ ਦੀ 2 ਟੈਸਟਾਂ ਲਈ ਮੇਜ਼ਬਾਨੀ ਕਰ ਰਿਹਾ ਹੈ ਜਿਸ ਦਾ ਪਹਿਲਾ ਮੈਚ ਰਾਜਕੋਟ ਵਿਚ ਚਾਰ ਅਕਤੂਬਰ ਤੋਂ ਸ਼ੁਰੂ ਹੋਵੇਗਾ। ਭਾਰਤ ਨੇ ਵਿੰਡੀਜ਼ ਖਿਲਾਫ ਹੁਣ ਤੱਕ 94 ਟੈਸਟ ਖੇਡੇ ਹਨ ਜਿਸ ਵਿਚ ਉਸ ਨੇ 18 ਜਿੱਤੇ ਹਨ, 30 ਹਾਰੇ ਅਤੇ 46 ਮੈਚ ਡਰਾਅ ਖੇਡੇ ਹਨ। ਭਾਰਤ ਨੇ ਆਪਣੇ ਇਤਿਹਾਸ ਵਿਚ ਸਭ ਤੋਂ ਵੱਧ 122 ਟੈਸਟ ਇੰਗਲੈਂਡ ਖਿਲਾਫ ਖੇਡੇ ਹਨ ਅਤੇ ਇਸ ਤੋਂ ਬਾਅਦ ਆਸਟਰੇਲੀਆ ਅਤੇ ਵਿੰਡੀਜ਼ ਦਾ ਦਾ ਨੰਬਰ ਹੈ ਜਿਸ ਦੇ ਖਿਲਾਫ ਉਸ ਨੇ 94-94 ਮੈਚ ਖੇਡੇ ਹਨ। ਵਿੰਡੀਜ਼ ਨੇ 2013-14 ਵਿਚ ਭਾਰਤ ਦਾ ਦੌਰਾ ਕੀਤਾ ਸੀ ਅਤੇ 2 ਮੈਚਾਂ ਦੀ ਸੀਰੀਜ਼ 0-2 ਨਾਲ ਗੁਆਈ ਸੀ। ਇਸ ਤੋਂ ਪਹਿਲਾਂ 2011-12 ਵਿਚ ਵੀ ਭਾਰਤ ਨੇ ਵੈਸਟਇੰਡੀਜ਼ ਨੂੰ 3 ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਹਰਾਇਆ ਸੀ ਜਦਕਿ 2011 ਵਿਚ ਭਾਰਤ ਨੇ ਵਿੰਡੀਜ਼ ਵਿਚ ਜਾ ਕੇ 3 ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤੀ ਸੀ।

Image result for India, Windies, Test match


Related News