ਜਾਣੋ ਨਵੰਬਰ 'ਚ ਕਦੋਂ ਹੋਵੇਗੀ ਆਈਪੀਐੱਲ ਦੀ ਨਿਲਾਮੀ?, ਫਰੈਂਚਾਈਜ਼ੀਆਂ ਖਰਚਨਗੀਆਂ 641.5 ਕਰੋੜ ਰੁਪਏ

Tuesday, Nov 05, 2024 - 05:23 AM (IST)

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ ਦੀ ਆਗਾਮੀ ਵੱਡੀ ਨਿਲਾਮੀ ਨਵੰਬਰ ਦੇ ਆਖਰੀ ਹਫਤੇ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਹੋਵੇਗੀ। ਭਾਰਤੀ ਕ੍ਰਿਕਟ ਬੋਰਡ (BCCI) ਦੇ ਸੂਤਰਾਂ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ।  ਬੀਸੀਸੀਆਈ ਦੇ ਇੱਕ ਸੂਤਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਪੀਟੀਆਈ ਨੂੰ ਦੱਸਿਆ, "ਆਈਪੀਐਲ ਦੀ ਨਿਲਾਮੀ ਰਿਆਦ ਵਿੱਚ ਹੋਵੇਗੀ ਅਤੇ ਇਸ ਬਾਰੇ ਫਰੈਂਚਾਇਜ਼ੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।" ਸੰਭਾਵਿਤ ਤਰੀਕਾਂ 24 ਅਤੇ 25 ਨਵੰਬਰ ਹਨ।''

ਇਸ ਵਾਰ ਨਿਲਾਮੀ ਵੱਡੀ ਹੋਵੇਗੀ ਜਿਸ ਵਿੱਚ ਭਾਰਤ ਦੇ ਸਟਾਰ ਖਿਡਾਰੀਆਂ ਜਿਵੇਂ ਰਿਸ਼ਭ ਪੰਤ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ ਅਤੇ ਅਰਸ਼ਦੀਪ ਸਿੰਘ ਲਈ ਬੋਲੀ ਲਗਾਈ ਜਾਵੇਗੀ। ਦਸ ਫਰੈਂਚਾਇਜ਼ੀ ਕੋਲ 204 ਖਿਡਾਰੀਆਂ ਨੂੰ ਖਰੀਦਣ ਲਈ 641.5 ਕਰੋੜ ਰੁਪਏ ਦੀ ਰਕਮ ਹੈ। ਇਨ੍ਹਾਂ 204 ਸਥਾਨਾਂ ਵਿੱਚੋਂ 70 ਸਥਾਨ ਵਿਦੇਸ਼ੀ ਖਿਡਾਰੀਆਂ ਲਈ ਹਨ। ਹੁਣ ਤੱਕ 10 ਫਰੈਂਚਾਈਜ਼ੀਆਂ ਨੇ 46 ਖਿਡਾਰੀਆਂ ਨੂੰ ਬਰਕਰਾਰ ਰੱਖਣ ਲਈ ਸਮੂਹਿਕ ਤੌਰ 'ਤੇ 558.5 ਕਰੋੜ ਰੁਪਏ ਖਰਚ ਕੀਤੇ ਹਨ। 


Tarsem Singh

Content Editor

Related News