ਜਾਣੋ ਰੋਹਿਤ ਸ਼ਰਮਾ ਆਸਟ੍ਰੇਲੀਆ ਦੌਰੇ ਲਈ ਕਦੋਂ ਟੀਮ ''ਚ ਹੋਣਗੇ ਸ਼ਾਮਲ

Thursday, Nov 21, 2024 - 06:13 PM (IST)

ਜਾਣੋ ਰੋਹਿਤ ਸ਼ਰਮਾ ਆਸਟ੍ਰੇਲੀਆ ਦੌਰੇ ਲਈ ਕਦੋਂ ਟੀਮ ''ਚ ਹੋਣਗੇ ਸ਼ਾਮਲ

ਪਰਥ- ਕਪਤਾਨ ਰੋਹਿਤ ਸ਼ਰਮਾ ਆਸਟਰੇਲੀਆ ਖਿਲਾਫ ਪਹਿਲੇ ਟੈਸਟ ਦੇ ਤੀਜੇ ਦਿਨ ਐਤਵਾਰ ਨੂੰ ਇੱਥੇ ਭਾਰਤੀ ਟੀਮ ਨਾਲ ਜੁੜਣਗੇ। ਰੋਹਿਤ ਓਪਟਸ ਸਟੇਡੀਅਮ ਵਿੱਚ ਹੋਣ ਵਾਲੇ ਪਹਿਲੇ ਟੈਸਟ ਵਿੱਚ ਨਹੀਂ ਖੇਡਣਗੇ ਕਿਉਂਕਿ ਉਹ ਆਪਣੇ ਦੂਜੇ ਬੱਚੇ ਦੇ ਜਨਮ ਲਈ ਭਾਰਤ ਵਿੱਚ ਹੀ ਰਹੇ ਸਨ। ਉਨ੍ਹਾਂ ਦੇ ਬੇਟੇ ਦਾ ਜਨਮ 15 ਨਵੰਬਰ ਨੂੰ ਹੋਇਆ ਸੀ। 

ਪਰਥ ਟੈਸਟ 'ਚ ਭਾਰਤੀ ਟੀਮ ਦੀ ਅਗਵਾਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਕਰਨਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਇੱਕ ਸੂਤਰ ਨੇ ਪੀਟੀਆਈ ਨੂੰ ਦੱਸਿਆ, “ਰੋਹਿਤ ਟੈਸਟ ਮੈਚ ਦੇ ਤੀਜੇ ਦਿਨ ਪਰਥ ਪਹੁੰਚਣਗੇ। ਇਸ ਤਰ੍ਹਾਂ 37 ਸਾਲਾ ਰੋਹਿਤ 6 ਦਸੰਬਰ ਤੋਂ ਐਡੀਲੇਡ 'ਚ ਆਸਟ੍ਰੇਲੀਆ ਖਿਲਾਫ ਹੋਣ ਵਾਲੇ ਦੂਜੇ ਟੈਸਟ ਲਈ ਉਪਲਬਧ ਹੋਵੇਗਾ। ਰੋਹਿਤ ਆਸਟ੍ਰੇਲੀਆ 'ਚ ਟੀਮ ਦੇ ਸੰਪਰਕ 'ਚ ਸੀ ਅਤੇ ਬੁਮਰਾਹ ਨੇ ਵੀਰਵਾਰ ਨੂੰ ਮੈਚ ਦੀ ਪੂਰਵ ਸੰਧਿਆ 'ਤੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ''ਮੈਂ ਰੋਹਿਤ ਨਾਲ ਗੱਲ ਕੀਤੀ ਸੀ। ਪਰ ਮੈਨੂੰ ਇੱਥੇ ਆਉਣ ਤੋਂ ਪਹਿਲਾਂ ਟੀਮ ਦੀ ਅਗਵਾਈ ਕਰਨ ਬਾਰੇ ਕੁਝ ਸਪੱਸ਼ਟਤਾ ਮਿਲੀ ਸੀ। 


author

Tarsem Singh

Content Editor

Related News