T20 WC 2026: ਆਸਟ੍ਰੇਲੀਆ ਨੇ ਆਇਰਲੈਂਡ ਨੂੰ 67 ਦੌੜਾਂ ਨਾਲ ਹਰਾਇਆ
Wednesday, Feb 11, 2026 - 06:39 PM (IST)
ਸਪੋਰਟਸ ਡੈਸਕ: ਆਸਟ੍ਰੇਲੀਆ ਅਤੇ ਆਇਰਲੈਂਡ ਵਿਚਕਾਰ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਦਾ 14ਵਾਂ ਮੈਚ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਗਿਆ। ਮੈਚ 'ਚ ਆਸਟ੍ਰੇਲੀਆ ਨੇ ਆਇਰਲੈਂਡ ਨੂੰ 67 ਦੌੜਾਂ ਨਾਲ ਹਰਾਇਆ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ 20 ਓਵਰਾਂ 'ਚ 6 ਵਿਕਟਾਂ ਗੁਆ ਕੇ 182 ਦੌੜਾਂ ਬਣਾਈਆਂ ਤੇ ਆਸਟ੍ਰੇਲੀਆ ਨੂੰ ਜਿੱਤ ਲਈ 183 ਦੌੜਾਂ ਦੀ ਟੀਚਾ ਦਿੱਤਾ।
ਟੀਚੇ ਦਾ ਪਿੱਛਾ ਕਰਦੇ ਹੋਏ ਆਇਰਲੈਂਡ ਦੀ ਟੀਮ 16.5 ਓਵਰਾਂ 'ਚ ਆਲ ਆਊਟ ਹੋ ਕੇ 115 ਦੌੜਾਂ ਹੀ ਬਣਾ ਸਕੀ ਤੇ 67 ਦੌੜਾਂ ਨਾਲ ਮੈਚ ਹਾਰ ਗਈ। ਆਇਰਲੈਂਡ ਲਈ ਜਾਰਜ ਡੋਕਰੇਲ ਨੇ 41 ਤੇ ਲੋਰਕਨ ਟੱਕਰ ਨੇ 24 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਮੈਥਿਊ ਕੁਹਨੇਮਨ ਨੇ 1, ਨਾਥਨ ਐਲਿਸ ਨੇ 4 ਤੇ ਐਡਮ ਜ਼ਾਂਪਾ ਨੇ 4 ਵਿਕਟਾਂ ਲਈਆਂ।
