ਜਾਣੋ ਕਿੰਨੀ ਸੰਪਤੀ ਦੇ ਮਾਲਕ ਹਨ ਰਿਸ਼ਭ ਪੰਤ, ਉਰਵਸ਼ੀ ਰੌਤੇਲਾ ਤੋਂ ਵੀ ਖ਼ੂਬਸੂਰਤ ਹੈ ਉਨ੍ਹਾਂ ਦੀ ਗਰਲਫ੍ਰੈਂਡ
10/04/2022 4:00:31 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਲਈ ਅੱਜ ਦਾ ਦਿਨ (4 ਅਕਤੂਬਰ) ਬਹੁਤ ਖਾਸ ਹੈ। ਪੰਤ ਅੱਜ ਆਪਣਾ 25ਵਾਂ ਜਨਮਦਿਨ ਮਨਾ ਰਹੇ ਹਨ। 1997 'ਚ ਉਤਰਾਖੰਡ ਦੇ ਰੁੜਕੀ 'ਚ ਜਨਮੇ ਰਿਸ਼ਭ ਪੰਤ ਨੇ ਬਹੁਤ ਘੱਟ ਸਮੇਂ 'ਚ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਖੇਡ ਦੇ ਦਮ 'ਤੇ ਆਪਣੀ ਪਛਾਣ ਬਣਾ ਲਈ ਹੈ। ਵਿਦੇਸ਼ੀ ਪਿੱਚਾਂ 'ਤੇ ਉਸ ਦੀਆਂ ਕਈ ਜੇਤੂ ਪਾਰੀਆਂ ਹਨ ਜੋ ਉਸ ਦੇ ਆਤਮਵਿਸ਼ਵਾਸ ਅਤੇ ਤਾਕਤ ਨੂੰ ਉਜਾਗਰ ਕਰਦੀਆਂ ਹਨ। ਹਾਲਾਂਕਿ ਪੰਤ ਦਾ ਫਰਸ਼ ਤੋਂ ਅਰਸ਼ ਤਕ ਪਹੁੰਚਣ ਦਾ ਸਫ਼ਰ ਆਸਾਨ ਨਹੀਂ ਸੀ। ਪੰਤ ਹੁਣ ਭਾਰਤੀ ਟੀਮ ਦਾ ਅਹਿਮ ਵਿਕਟਕੀਪਰ ਬਣ ਗਿਆ ਹੈ। ਉਨ੍ਹਾਂ ਦੇ ਜਨਮਦਿਨ 'ਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਤ ਕਿੰਨੀ ਜਾਇਦਾਦ ਦੇ ਮਾਲਕ ਹਨ-
ਇਹ ਵੀ ਪੜ੍ਹੋ : ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ : ਭਾਰਤੀ ਪੁਰਸ਼ ਟੀਮ ਨੇ ਕਜ਼ਾਕਿਸਤਾਨ ਨੂੰ ਹਰਾਇਆ
ਰਿਸ਼ਭ ਪੰਤ ਕਰੋੜਾਂ ਦੇ ਮਾਲਕ ਹਨ
25 ਸਾਲਾ ਪੰਤ, ਜੋ ਆਪਣੀ ਖੇਡ ਦੇ ਨਾਲ-ਨਾਲ ਸ਼ਾਨਦਾਰ ਜੀਵਨ ਬਤੀਤ ਕਰਨ ਲਈ ਜਾਣਿਆ ਜਾਂਦਾ ਹੈ, ਦੀ ਕੁੱਲ ਜਾਇਦਾਦ ਲਗਭਗ 66.42 ਕਰੋੜ ਰੁਪਏ ਹੈ। 2021 ਵਿੱਚ, ਪੰਤ ਦੀ ਕੁੱਲ ਜਾਇਦਾਦ 5 ਮਿਲੀਅਨ ਡਾਲਰ ਸੀ, ਜੋ ਕਿ ਭਾਰਤੀ ਰੁਪਏ ਵਿੱਚ 39 ਕਰੋੜ ਹੈ। ਪਿਛਲੇ ਇੱਕ ਸਾਲ ਵਿੱਚ ਹੀ ਉਸਨੇ ਵਿਗਿਆਪਨ ਰਾਹੀਂ ਬੰਪਰ ਕਮਾਈ ਕੀਤੀ ਹੈ। ਪੰਤ ਨੂੰ ਮਹਿੰਗੀਆਂ ਕਾਰਾਂ ਦਾ ਵੀ ਸ਼ੌਕ ਹੈ। ਉਸ ਦੀ ਕਾਰ ਕਲੈਕਸ਼ਨ ਵਿੱਚ 1.80 ਕਰੋੜ ਦੀ ਔਡੀ A8, ਦੋ ਕਰੋੜ ਦੀ ਮਰਸੀਡੀਜ਼ ਅਤੇ 95 ਲੱਖ ਦੀ ਫੋਰਡ ਸ਼ਾਮਲ ਹੈ।
ਇਸ ਤੋਂ ਇਲਾਵਾ ਪੰਤ ਬੀਸੀਸੀਆਈ ਦੇ ਇਕਰਾਰਨਾਮੇ ਦੇ ਏ ਗ੍ਰੇਡ ਵਿਚ ਆਉਂਦੇ ਹਨ, ਜਿਸ ਦੇ ਤਹਿਤ ਉਨ੍ਹਾਂ ਨੂੰ ਸਾਲਾਨਾ 5 ਕਰੋੜ ਰੁਪਏ ਮਿਲਦੇ ਹਨ। ਇਸ ਤੋਂ ਇਲਾਵਾ ਪੰਤ ਦਿੱਲੀ ਕੈਪੀਟਲਜ਼ ਦੀ ਕਪਤਾਨੀ ਕਰਦਾ ਹੈ, ਜਿਸ ਲਈ ਉਸ ਨੂੰ ਇਸ ਸਮੇਂ ਇੱਕ ਸੀਜ਼ਨ ਲਈ 16 ਕਰੋੜ ਰੁਪਏ ਦੀ ਫੀਸ ਮਿਲਦੀ ਹੈ।
ਉਰਵਸ਼ੀ ਰੌਤੇਲਾ ਤੋਂ ਵੀ ਖ਼ੂਬਸੂਰਤ ਹੈ ਉਨ੍ਹਾਂ ਦੀ ਗਰਲਫ੍ਰੈਂਡ
ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨਾਲ ਪੰਤ ਦੇ ਅਫੇਅਰ ਦੀਆਂ ਕਈ ਖਬਰਾਂ ਆਈਆਂ ਸਨ। ਦੋਵਾਂ ਦੇ ਮੀਮਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹਨ। ਹਾਲਾਂਕਿ ਇਹ ਸਾਫ ਹੈ ਕਿ ਪੰਤ ਅਤੇ ਉਰਵਸ਼ੀ ਵਿਚਾਲੇ ਕੋਈ ਅਫੇਅਰ ਨਹੀਂ ਹੈ। ਇਸ ਦੇ ਨਾਲ ਪੰਤ ਜਿੱਤ ਜਿਸ ਲੜਕੀ 'ਤੇ ਦਿਲ ਹਾਰ ਬੈਠੇਕ ਹਨ ਉਹ ਹੈ ਈਸ਼ਾ ਨੇਗੀ। ਈਸ਼ਾ ਨੇਗੀ ਨੇ ਆਪਣੇ ਇੰਸਟਾਗ੍ਰਾਮ 'ਤੇ ਪੰਤ ਨਾਲ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਈਸ਼ਾ ਖੂਬਸੂਰਤੀ ਦੇ ਮਾਮਲੇ 'ਚ ਉਰਵਸ਼ੀ ਰੌਤੇਲਾ ਤੋਂ ਘੱਟ ਨਹੀਂ ਹੈ। ਪੰਤ ਜਦੋਂ ਵੀ ਧਮਾਕੇਦਾਰ ਪਾਰੀ ਖੇਡਦੇ ਹਨ ਤਾਂ ਈਸ਼ਾ ਸੋਸ਼ਲ ਮੀਡੀਆ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੇ ਬਿਨਾਂ ਨਹੀਂ ਰਹਿੰਦੀ। ਪੰਤ ਅਤੇ ਈਸ਼ਾ ਦਾ ਪਿਆਰ 2019 ਵਿੱਚ ਉਦੋਂ ਸਾਹਮਣੇ ਆਇਆ ਜਦੋਂ ਦੋਵਾਂ ਦੀਆਂ ਇਕੱਠੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ। ਫਿਰ ਈਸ਼ਾ ਨੇ ਕਈ ਵਾਰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਪੰਤ ਨਾਲ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ, ਜਿਸ ਤੋਂ ਸਾਫ ਹੋ ਗਿਆ ਕਿ ਦੋਵੇਂ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ।
ਇਹ ਵੀ ਪੜ੍ਹੋ : ਬੁਮਰਾਹ T20 WC ਤੋਂ ਬਾਹਰ, BCCI ਨੇ ਕੀਤੀ ਪੁਸ਼ਟੀ, ਛੇਤੀ ਹੀ ਹੋਵੇਗਾ ਬਦਲ ਦਾ ਐਲਾਨ
ਪੰਤ ਦਾ ਕਰੀਅਰ
ਪੰਤ ਨੇ 31 ਟੈਸਟ ਮੈਚਾਂ 'ਚ 43.33 ਦੀ ਔਸਤ ਨਾਲ 2123 ਦੌੜਾਂ ਬਣਾਈਆਂ ਹਨ। ਉਸ ਨੇ ਇਸ ਦੌਰਾਨ 5 ਸੈਂਕੜੇ ਅਤੇ 10 ਅਰਧ ਸੈਂਕੜੇ ਲਗਾਏ। ਪੰਤ ਨੇ 12 ਅੰਤਰਰਾਸ਼ਟਰੀ ਵਨਡੇ ਮੈਚਾਂ 'ਚ 36.52 ਦੀ ਔਸਤ ਨਾਲ 840 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਸ ਨੇ 61 ਟੀ-20 ਇੰਟਰਨੈਸ਼ਲਨ ਮੈਚਾਂ 'ਚ 3 ਅਰਧ ਸੈਂਕੜਿਆਂ ਦੀ ਮਦਦ ਨਾਲ 934 ਦੌੜਾਂ ਬਣਾਈਆਂ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।