ਜਾਣੋ ਕਿਵੇਂ ਇਕਾਂਤਵਾਸ ਦੌਰਾਨ ਪਿਤਾ ਦੇ ਦਿਹਾਂਤ ਨੇ ਸਿਰਾਜ ਨੂੰ ਮਜ਼ਬੂਤ ਬਣਾਇਆ
Wednesday, Aug 18, 2021 - 08:29 PM (IST)
ਨਵੀਂ ਦਿੱਲੀ- ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਕਹਾਣੀ ਕਾਫੀ ਖੂਬਸੂਰਤ ਹੈ, ਜੋ ਭਾਵਨਾਵਾਂ ਨਾਲ ਭਰੀ ਹੈ। ਇਸ ’ਚ ਤ੍ਰਾਸਦੀ ਦਾ ਦੁੱਖ ਤੇ ਚੌਟੀ ਦੇ ਪੱਧਰ ਦੀ ਸਫਲਤਾ ਦੀ ਖੁਸ਼ੀ ਸ਼ਾਮਿਲ ਹੈ। ਇੰਗਲੈਂਡ ਵਿਰੁੱਧ ਲਾਰਡਸ ’ਚ ਹਾਲ ਹੀ ’ਚ ਖਤਮ ਹੋਏ ਦੂਜੇ ਟੈਸਟ ’ਚ ਭਾਰਤ ਦੀ ਜਿੱਤ ਦੌਰਾਨ 8 ਵਿਕਟਾਂ ਲੈ ਕੇ ਸਿਰਾਜ ਨੇ ਦਿਖਾ ਦਿੱਤਾ ਹੈ ਕਿ ਆਸਟ੍ਰੇਲੀਆ ’ਚ ਉਸ ਦੀ ਸਫਲਤਾ ਤੁੱਕਾ ਨਹੀਂ ਸੀ ਤੇ ਉਹ ਲੰਮੀ ਰੇਸ ਦਾ ਘੌੜਾ ਹੈ। ਸਿਰਾਜ ਜਨੂੰਨ ਤੇ ਗੌਰਵ ਦੀਆਂ ਕਈ ਕਹਾਣੀਆਂ ’ਚੋਂ ਹੈ, ਜਿਸ ਦਾ ਜਿਕਰ ਭਾਰਤੀ ਕ੍ਰਿਕਟ ’ਤੇ ਨਵੀਂ ਕਿਤਾਬ ‘ਮਿਸ਼ਨ ਡਾਮਿਨੇਸ਼ਨ : ਐੱਨ ਅਨਫਿਨਿਸ਼ਡ ਕੁਐਸਟ’ ਵਿਚ ਕੀਤਾ ਗਿਆ ਹੈ। ਇਸ ਦੇ ਲੇਖਕ ਬੋਰੀਆ ਮਜ਼ੂਮਦਾਰ ਤੇ ਕੁਸ਼ਾਨ ਸਰਕਾਰ ਹਨ, ਜਦਕਿ ਇਸ ਨੂੰ ਸਾਈਮਨ ਐਂਡ ਸ਼ੂਟਰ ਨੇ ਪ੍ਰਕਾਸ਼ਿਤ ਕੀਤਾ ਹੈ।
ਇਹ ਖ਼ਬਰ ਪੜ੍ਹੋ- 13 ਸਾਲ ਪਹਿਲਾਂ ਅੱਜ ਦੇ ਹੀ ਦਿਨ ਵਿਰਾਟ ਕੋਹਲੀ ਨੇ ਕੀਤਾ ਸੀ ਡੈਬਿਊ, ਦੇਖੋ ਰਿਕਾਰਡ
ਭਾਰਤੀ ਟੀਮ ਨੂੰ ਹਮੇਸ਼ਾ ਤੋਂ ਪਤਾ ਸੀ ਕਿ ਸਿਰਾਜ ਦੇ ਅੰਦਰ ਸਫਲਤਾ ਹਾਸਲ ਕਰਨ ਦਾ ਜ਼ਜਬਾ ਹੈ ਕਿਉਂਕਿ ਉਸ ਨੇ ਉਸ ਨੂੰ ਆਸਟ੍ਰੇਲੀਆ ਦੌਰੇ ਦੌਰਾਨ ਦੇਖਿਆ ਸੀ ਜਦੋਂ ਸੰਖੇਪ ਬੀਮਾਰੀ ਤੋਂ ਬਾਅਦ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਕਿਤਾਬ ਅਨੁਸਾਰ, ‘‘ਨਵੰਬਰ ’ਚ ਆਸਟ੍ਰੇਲੀਆ ’ਚ 14 ਦਿਨ ਦੇ ਜ਼ਰੂਰੀ ਏਕਾਂਤਵਾਸ ਦੌਰਾਨ ਸਿਰਾਜ ਦੇ ਪਿਤਾ ਦਾ ਇੰਤਕਾਲ ਹੋ ਗਿਆ ਸੀ। ਇਸ ਦਾ ਮਤਲਬ ਸੀ ਕਿ ਟੀਮ ਦਾ ਉਸ ਦਾ ਕੋਈ ਵੀ ਸਾਥੀ ਇਸ ਦੌਰਾਨ ਗਮ ਨੂੰ ਸਾਂਝਾ ਕਰਨ ਲਈ ਉਸ ਦੇ ਕਮਰੇ ’ਚ ਨਹੀਂ ਜਾ ਸਕਦਾ ਸੀ। ਉਸ ਸਮੇਂ ਸਾਰਿਆਂ ਦੇ ਕਮਰਿਆਂ ਦੇ ਬਾਹਰ ਪੁਲਸਕਰਮੀ ਖੜੇ ਸਨ, ਜਿਸ ਨਾਲ ਭਾਰਤੀ ਨਿਯਮਾਂ ਦਾ ਉਲੰਘਣ ਨਾ ਕਰਨ। ਉਸ ਦੀ ਨਿਗਰਾਨੀ ਇਸ ਤਰ੍ਹਾਂ ਹੋ ਰਹੀ ਸੀ, ਜਿਵੇਂ ਉਹ ਮੁਜ਼ਰਿਮ ਹੈ, ਜੋ ਆਸਟ੍ਰੇਲੀਆ ’ਚ ਕੋਵਿਡ-19 ਫੈਲਾਅ ਸਕਦਾ ਹੈ।’’
ਇਸ ’ਚ ਕਿਹਾ ਗਿਆ, ‘‘ਇਸ ਦਾ ਨਤੀਜਾ ਇਹ ਸੀ ਕਿ ਟੀਮ ਦੇ ਸਾਥੀ ਪੂਰਾ ਦਿਨ ਉਸ ਦੇ ਨਾਲ ਵੀਡੀਓ ਕਾਲ ’ਤੇ ਗੱਲ ਕਰਦੇ ਸਨ। ਉਹ ਚਿੰਤਤ ਸਨ ਕਿ ਕਿਤੇ ਉਹ ਕੁੱਝ ਗਲਤ ਨਾ ਕਰ ਲਵੇ ਜਾਂ ਖੁਦ ਨੂੰ ਨੁਕਸਾਨ ਨਾ ਪਹੁੰਚਾ ਲਵੇ। ਸਿਰਫ ਫਿਜੀਓ ਇਲਾਜ ਲਈ ਉਸ ਦੇ ਕਮਰੇ ’ਚ ਜਾ ਸਕਦਾ ਸੀ ਅਤੇ ਨਿਤਿਨ ਪਟੇਲ ਨੇ ਅੰਦਰ ਜਾ ਕੇ ਇਸ ਨੌਜਵਾਨ ਖਿਡਾਰੀ ਨਾਲ ਦੁੱਖ ਸਾਂਝਾ ਕੀਤਾ ਸੀ।’’ ਕਿਤਾਬ ਅਨੁਸਾਰ, ‘‘ਸਿਰਾਜ ਕਈ ਮੌਕਿਆਂ ’ਚ ਟੁੱਟ ਗਿਆ ਜੋ ਸਭਾਵਿਕ ਸੀ ਪਰ ਉਸ ਨੇ ਕਦੇ ਹਾਰ ਨਹੀਂ ਮੰਨੀ। ਉਹ ਭਾਰਤ ਲਈ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਦੀ ਆਪਣੇ ਪਿਤਾ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਸੀ। ਜਦੋਂ ਮੈਲਬੌਰਨ ਕ੍ਰਿਕਟ ਗਰਾਊਂਡ ’ਤੇ ਬਾਕਸਿੰਗ-ਡੇ ਟੈਸਟ ਦੌਰਾਨ ਮੌਕਾ ਮਿਲਿਆ ਤਾਂ ਉਹ ਉਸ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੁੰਦਾ ਸੀ।’’
ਆਸਟ੍ਰੇਲੀਆ ਦੌਰੇ ’ਤੇ ਟੈਸਟ ਸੀਰੀਜ਼ ’ਚ 13 ਵਿਕਟਾਂ ਲੈ ਕੇ ਸਿਰਾਜ ਰਾਤੋ-ਰਾਤ ਸਟਾਰ ਬਣ ਗਿਆ। ਉਹ ਸੀਰੀਜ਼ ਦੌਰਾਨ ਭਾਰਤ ਦਾ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਕਿਤਾਬ ’ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਰਿਸ਼ਭ ਪੰਤ ਤੇ ਨਵਦੀਪ ਸੈਣੀ ਨੇ ਕਿਸ ਤਰ੍ਹਾਂ ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ ’ਚ ਉਲਟ ਹਾਲਾਤ ’ਚ ਪ੍ਰਦਰਸ਼ਨ ਕੀਤਾ ਅਤੇ ਕਿਸ ਤਰ੍ਹਾਂ ਦਿਨੇਸ਼ ਲਾਡ ਨੇ ਕਿਸ਼ੋਰ ਸ਼ਾਰਦੁਲ ਠਾਕੁਰ ਦੇ ਪਿਤਾ ਨੂੰ ਮਨਾਇਆ ਕਿ ਉਹ ਆਪਣੇ ਬੇਟੇ ਨੂੰ ਮੁੰਬਈ ਜਾਣ ਦੀ ਮਨਜ਼ੂਰੀ ਦੇਵੇ, ਜਿਸ ਨਾਲ ਉਹ ਚੌਟੀ ਦੇ ਪੱਧਰ ਦੀ ਕ੍ਰਿਕਟ ਖੇਡ ਸਕੇ। ਅਰਵਿੰਦ ਪੁਜਾਰਾ ਨੇ ਦੱਸਿਆ ਕਿ ਕਿਵੇਂ ਮਾਂ ਦੇ ਦਿਹਾਂਤ ਤੋਂ ਕੁੱਝ ਦਿਨ ਬਾਅਦ ਚੇਤੇਸ਼ਵਰ ਅੰਡਰ-19 ਮੈਚ ਖੇਡਣ ਗਿਆ ਤੇ ਇਸ ਦੌਰਾਨ ਇਕ ਬੂੰਦ ਵੀ ਹੰਝੂ ਨਹੀਂ ਬਹਾਇਆ। ਫਿਲਡਿੰਗ ਕੋਚ ਆਰ. ਸ਼੍ਰੀਧਰ ਨੇ ਪੈਰ ਦੀਆਂ ਮਾਸਪੇਸ਼ੀਆਂ ’ਚ ਸੱਟ ਦੇ ਬਾਵਜੂਦ ਹਨੁਮਾਨ ਵਿਹਾਰੀ ਨੂੰ ਕਿਵੇਂ ਕਿਹਾ ਕਿ ਉਹ ਟੀਮ ਦਾ ਕਰਜ਼ਦਾਰ ਹੈ ਤੇ ਉਸ ਨੂੰ ਸਿਡਨੀ ਟੈਸਟ ਬਚਾਉਣ ਦੀ ਜ਼ਰੂਰਤ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।