ਕੇ. ਐੱਲ. ਰਾਹੁਲ ਨਹੀਂ ਕਰਨਗੇ ਵਿਕਟਕੀਪਿੰਗ : ਦ੍ਰਾਵਿੜ
Tuesday, Jan 23, 2024 - 04:58 PM (IST)
ਹੈਦਰਾਬਾਦ, (ਵਾਰਤਾ)- ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਮੰਗਲਵਾਰ ਨੂੰ ਕਿਹਾ ਕਿ ਕੇ. ਐੱਲ. ਰਾਹੁਲ ਇੰਗਲੈਂਡ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ 'ਚ ਵਿਕਟਕੀਪਿੰਗ ਨਹੀਂ ਕਰਨਗੇ। ਦ੍ਰਾਵਿੜ ਨੇ ਅੱਜ ਇੱਥੇ ਪਹਿਲੇ ਟੈਸਟ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ, ''ਰਾਹੁਲ ਇਸ ਸੀਰੀਜ਼ 'ਚ ਵਿਕਟਕੀਪਰ ਦੇ ਤੌਰ 'ਤੇ ਨਹੀਂ ਖੇਡਣਗੇ ਅਤੇ ਅਸੀਂ ਇਸ ਚੋਣ ਨੂੰ ਲੈ ਕੇ ਸਪੱਸ਼ਟ ਹਾਂ। ਦ੍ਰਾਵਿੜ ਨੇ ਕਿਹਾ ਕਿ ਇਹ ਫੈਸਲਾ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੀ ਮਿਆਦ ਅਤੇ ਇਹ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
ਉਸ ਨੇ ਕਿਹਾ, “ਅਸੀਂ ਦੋ ਹੋਰ ਵਿਕਟਕੀਪਰਾਂ ਦੀ ਚੋਣ ਕੀਤੀ ਹੈ। ਰਾਹੁਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਅਫਰੀਕਾ 'ਚ ਸੀਰੀਜ਼ ਡਰਾਅ ਕਰਵਾਉਣ 'ਚ ਵੱਡੀ ਭੂਮਿਕਾ ਨਿਭਾਈ। ਪਰ ਪੰਜ ਟੈਸਟ ਮੈਚਾਂ ਨੂੰ ਧਿਆਨ 'ਚ ਰੱਖਦੇ ਹੋਏ ਅਤੇ ਇਨ੍ਹਾਂ ਹਾਲਾਤ 'ਚ ਖੇਡਣ 'ਤੇ ਦੋ ਹੋਰ ਵਿਕਟਕੀਪਰਾਂ ਵਿਚਾਲੇ ਚੋਣ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਭਰਤ ਦੇ ਤਜ਼ਰਬੇ ਅਤੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਸ ਨੂੰ ਇੰਗਲੈਂਡ ਸੀਰੀਜ਼ 'ਚ ਵਿਕਟਕੀਪਰ ਦੀ ਭੂਮਿਕਾ ਮਿਲ ਸਕਦੀ ਹੈ। ਭਰਤ ਇੱਕ ਮਾਹਰ ਵਿਕਟਕੀਪਰ ਹੈ ਅਤੇ ਸਪਿਨ ਗੇਂਦਬਾਜ਼ੀ ਕਰਦੇ ਹੋਏ ਸਟੰਪ ਕਰਨ ਦੀ ਸਮਰੱਥਾ ਰੱਖਦਾ ਹੈ।