ਕੇ. ਐੱਲ. ਰਾਹੁਲ 'ਤੇ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ, 'Price Tag' ਦਾ ਨਹੀਂ : ਗੌਤਮ ਗੰਭੀਰ

Tuesday, Feb 01, 2022 - 03:21 PM (IST)

ਸਪੋਰਟਸ ਡੈਸਕ- ਕੇ. ਐੱਲ. ਰਾਹੁਲ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਤੋਂ ਪਹਿਲਾਂ ਲਖਨਊ ਫ੍ਰੈਂਚਾਈਜ਼ੀ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਰਾਹੁਲ ਨੂੰ 17 ਕਰੋੜ ਰੁਪਏ ਦੀ ਭਾਰੀ ਤਨਖਾਹ ਵੀ ਮਿਲੇਗੀ। ਸਾਬਕਾ ਭਾਰਤੀ ਕ੍ਰਿਕਟਰ ਤੇ ਲਖਨਊ ਸੁਪਰ ਜਾਇੰਟਸ ਦੇ ਮੈਂਟਰ ਗੌਤਮ ਗੰਭੀਰ ਨੂੰ ਲਗਦਾ ਹੈ ਕਿ ਰਾਹੁਲ 'ਤੇ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ ਤੇ ਸਹਿਯੋਗੀ ਸਟਾਫ਼ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਸੱਜੇ ਹੱਥ ਦਾ ਇਹ ਬੱਲੇਬਾਜ਼ ਮਾਨਸਿਕ ਤੌਰ 'ਤੇ ਸੁਤੰਤਰ ਮਹਿਸੂਸ ਕਰੇ। 

ਇਹ ਵੀ ਪੜ੍ਹੋ : ਵੈਸਟਇੰਡੀਜ਼ ਖ਼ਿਲਾਫ਼ ਵਨ-ਡੇ ਸੀਰੀਜ਼ ਲਈ ਅਹਿਮਦਾਬਾਦ ਪੁੱਜੀ ਭਾਰਤੀ ਟੀਮ

ਸਭ ਤੋਂ ਵੱਡਾ ਬੋਝ ਪ੍ਰਾਈਸ ਟੈਗ ਨਹੀਂ ਸਗੋਂ ਪ੍ਰਦਰਸ਼ਨ ਦਾ ਹੋਵੇਗਾ। ਅਸੀਂ ਅਜਿਹੇ ਖਿਡਾਰੀ ਚਾਹੁੰਦੇ ਹਾਂ ਜੋ ਇਮਾਨਦਾਰ ਹੋਵੇ, ਫ੍ਰੈਂਚਾਈਜ਼ੀ ਲਈ ਖੇਡਣਾ ਚਾਹੁੰਦੇ ਹੋਣ ਤੇ ਜੋ ਉਨ੍ਹਾਂ ਦੋ ਮਹੀਨਿਆਂ 'ਚ ਭਾਰਤ ਲਈ ਖੇਡਣ ਦੇ ਬਾਰੇ 'ਚ ਨਹੀਂ ਸੋਚਦੇ ਹੋਣ। ਅਸੀਂ ਲਖਨਊ ਲਈ ਪ੍ਰਦਰਸ਼ਨ ਚਾਹੁੰਦੇ ਹਾਂ।

ਇਹ ਵੀ ਪੜ੍ਹੋ : ਸਕੀਅਰ ਆਰਿਫ਼ ਖ਼ਾਨ ਬੀਜਿੰਗ ਸਰਦਰੁੱਤ ਓਲੰਪਿਕ ਲਈ ਰਵਾਨਾ

ਲਖਨਊ ਫ੍ਰੈਂਚਾਈਜ਼ੀ ਦੇ ਮਾਲਕ ਸੰਜੀਵ ਗੋਇਨਕਾ ਨੇ ਕਿਹਾ ਕਿ ਕਪਤਾਨ ਨਿਯੁਕਤ ਕਰਨਾ ਜ਼ਿਆਦਾ ਦਿਮਾਗ਼ ਲਾਉਣ ਵਾਲਾ ਕੰਮ ਨਹੀਂ ਸੀ। ਅਸੀਂ ਉਸ ਕੋਲ ਪੁੱਜੇ ਤੇ ਮੁਲਾਕਾਤ ਕੀਤੀ। ਮੈਂ ਉਸ ਦੇ ਸ਼ਾਂਤ ਦ੍ਰਿਸ਼ਟੀਕੋਣ ਤੇ ਸੁਭਾਅ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ। ਉਹ ਬਹੁਤ ਦਿਖਾਵਾ ਕਰਨ ਵਾਲਾ ਨਹੀਂ ਹੈ ਤੇ ਮੈਂ ਹੀ ਅਜਿਹਾ ਹੀ ਹਾਂ। 2022 ਆਈ. ਪੀ. ਐੱਲ. ਮੇਗਾ ਨਿਲਾਮੀ ਇਸ ਸਾਲ ਬੈਂਗਲੁਰੂ 'ਚ 12 ਤੋਂ 13 ਫਰਵਰੀ ਨੂੰ ਹੋਣ ਵਾਲੀ ਹੈ। ਆਈ. ਪੀ. ਐੱਲ. 2022 10 ਟੀਮਾਂ ਦਾ ਹੋਵੇਗਾ ਤੇ ਇਸ ਸਾਲ ਮਾਰਚ ਦੇ ਆਖ਼ਰੀ ਹਫ਼ਤੇ 'ਚ ਸ਼ੁਰੂ ਹੋਣ ਵਾਲਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News