ਦ੍ਰਾਵਿੜ ਨਾਲ ਤੁਲਨਾ ਹੋਣ 'ਤੇ ਇਸ ਭਾਰਤੀ ਬੱਲੇਬਾਜ਼ ਨੇ ਕਹੀ ਇਹ ਵੱਡੀ ਗੱਲ

01/18/2020 5:04:53 PM

 ਸਪੋਰਟਸ ਡੈਸਕ— ਰਾਜਕੋਟ 'ਚ ਭਾਰਤ ਨੇ ਆਸਟਰੇਲੀਆ ਨੂੰ ਦੂਜੇ ਵਨ ਡੇ ਮੁਕਾਬਲੇ 'ਚ 36 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 1-1 ਦੀ ਬਰਾਬਰੀ ਕਰ ਲਈ ਹੈ। ਇਸ ਮੁਕਾਬਲੇ 'ਚ ਸਲਾਮੀ ਬੱਲੇਬਾਜ਼ ਧਵਨ ਨੇ ਸ਼ਾਨਦਾਰ ਪਾਰੀ ਖੇਡੀ ਅਤੇ 96 ਦੌੜਾਂ ਦਾ ਅਹਿਮ ਯੋਗਦਾਰ ਦਿੱਤਾ। ਉਥੇ ਹੀ ਦੂਜੇ ਪਾਸੇ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਪਛਾਣੇ ਜਾਣ ਵਾਲੇ ਕੇ. ਐੱਲ. ਰਾਹੁਲ ਨੇ ਇਸ ਮੈਚ 'ਚ ਮੱਧ ਕ੍ਰਮ 'ਚ ਆ ਕੇ ਸ਼ਾਨਦਾਰੀ ਪਾਰੀ ਖੇਡ ਆਪਣੀ ਦਾਅਵੇਦਾਰੀ ਟੀਮ 'ਚ ਹੋਰ ਮਜ਼ਬੂਤ ਕਰ ਦਿੱਤੀ ਹੈ। ਇਸ ਸ਼ਾਨਦਾਰ ਪਾਰੀ ਦੇ ਕਾਰਨ ਅਤੇ ਟੀਮ ਦੀ ਜ਼ਰੂਰਤ ਦੇ ਹਿਸਾਬ ਨਾਲ ਵੱਖ ਵੱਖ ਭੂਮਿਕਾਵਾਂ 'ਚ ਖ਼ਰਾ ਉੱਤਰਨ ਦੀ ਸਿਖਲਾਈ ਲੈ ਰਹੇ ਕੇ. ਐੱਲ. ਰਾਹੁਲ ਦੀ ਤੁਲਨਾ ਦਿੱਗਜ ਰਾਹੁਲ ਦ੍ਰਾਵਿੜ ਨਾਲ ਕੀਤੀ ਜਾਣ ਲੱਗੀ ਹੈ ਅਤੇ ਇਸ ਨੌਜਵਾਨ ਬੱਲੇਬਾਜ਼ ਨੇ ਕਿਹਾ ਕਿ ਇਹ ਇਕ ਸਨਮਾਨ ਹੈ।

PunjabKesari ਰਾਹੁਲ ਸਲਾਮੀ ਬੱਲੇਬਾਜ਼ ਹਨ ਪਰ ਆਸਟਰੇਲੀਆ ਖਿਲਾਫ ਉਹ ਭਾਰਤੀ ਦਿੱਗਜ ਰਾਹੁਲ ਦ੍ਰਾਵਿੜ ਦੀ ਤਰ੍ਹਾਂ ਇਸ ਮੈਚ ਵੀ ਮੱਧਕ੍ਰਮ 'ਚ ਖੇਡ ਰਹੇ ਹਨ ਅਤੇ ਨਾਲ ਹੀ ਵਿਕਟਕੀਪਿੰਗ ਵੀ ਕਰ ਰਹੇ ਹਨ। ਰਾਜਕੋਟ 'ਚ ਦੂਜੇ ਵਨ ਡੇ 'ਚ ਉਸ ਨੇ 5ਵੇਂ ਨੰਬਰ 'ਤੇ ਉਤਰ ਕੇ 80 ਦੌੜਾਂ ਬਣਾਈਆਂ ਅਤੇ ਰਿਸ਼ਭ ਪੰਤ ਦੀ ਗੈਰਮੌਜੂਦਗੀ 'ਚ ਸ਼ਾਨਦਾਰ ਵਿਕਟਕੀਪਿੰਗ ਵੀ ਕੀਤੀ। ਵਿਕਟਕੀਪਿੰਗ ਦੌਰਾਨ ਉਸ ਨੇ ਆਸਟਰੇਲੀਆਈ ਕਪਤਾਨ ਨੂੰ ਸਟੰਪ ਆਊਟ ਕੀਤਾ।

ਭਾਰਤ ਦੇ ਦਿੱਗਜ ਦ੍ਰਾਵਿੜ ਨਾਲ ਤੁਲਨਾ ਹੋਣ ਤੇ ਰਾਹੁਲ ਨੇ ਕਿਹਾ, ਉਨ੍ਹਾਂ ਵਰਗੇ ਬੱਲੇਬਾਜ਼ ਨਾਲ ਤੁਲਨਾ ਹੋਣੀ ਮੇਰੇ ਲਈ ਸਨਮਾਨ ਹੈ। ਕਾਫੀ ਪਹਿਲਾਂ ਤੋਂ ਅਜਿਹੀ ਤੁਲਨਾ ਕੀਤੀ ਜਾਂਦੀ ਰਹੀ ਹੈ। ਉਹ ਰਾਹੁਲ ਦ੍ਰਾਵਿੜ ਹੈ ਅਤੇ ਮੈਂ ਰਾਹੁਲ ਇਸ ਲਈ ਇਸ ਤਰ੍ਹਾਂ ਦੀ ਤੁਲਨਾ ਹੁੰਦੀ ਰਹੀ ਅਤੇ ਉਹ ਉਨ੍ਹਾਂ ਲੋਕਾਂ 'ਚ ਸ਼ਾਮਲ ਹਨ, ਜਿਨ੍ਹਾਂ ਦੇ ਨਾਲ ਮੈਂ ਕ੍ਰਿਕਟ ਅਤੇ ਬੱਲੇਬਾਜ਼ੀ 'ਤੇ ਕਾਫ਼ੀ ਗੱਲ ਕੀਤੀ ਹੈ ਅਤੇ ਉਹ ਵੀ ਉਸੇ ਰਾਜ (ਕਰਨਾਟਕ) ਦੇ ਰਹਿਣ ਵਾਲੇ ਹਨ। ਦ੍ਰਾਵਿਡ ਨੇ ਦੱਖਣੀ ਅਫਰੀਕਾ 'ਚ 2003 'ਚ ਖੇਡੇ ਵਿਸ਼ਵ ਕੱਪ 'ਚ ਵਿਕਟਕੀਪਰ ਦੀ ਭੂਮਿਕਾ ਨਿਭਾਈ ਸੀ।


Related News