ਕੇ. ਐੱਲ. ਰਾਹੁਲ ਦਾ ਚੱਲਿਆ ਬੱਲਾ, ਲਗਾਇਆ ਵਰਲਡ ਕੱਪ ਦਾ ਆਪਣਾ ਪਹਿਲਾ ਸੈਂਕੜਾ
Sunday, Jul 07, 2019 - 01:24 PM (IST)

ਸਪੋਰਸਟ ਡੈਸਕ— 12ਵੇਂ ਵਰਲਡ ਕੱਪ ਦੇ 44ਵੇਂ ਮੁਕਾਬਲੇ 'ਚ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਵਰਲਡ ਕੱਪ ਦਾ ਆਪਣਾ ਪਹਿਲਾ ਸੈਂਕੜਾ ਲਗਾਇਆ। ਰਾਹੁਲ ਨੇ ਸ਼੍ਰੀਲੰਕਾ ਦੇ ਖਿਲਾਫ 109 ਗੇਂਦਾਂ 'ਚ ਆਪਣਾ ਦੂਜਾ ਵਨ ਡੇ ਸੈਂਕੜਾ ਪੂਰਾ ਕੀਤਾ। ਆਊਟ ਹੋਣ ਤੋਂ ਪਹਿਲਾਂ 118 ਗੇਂਦਾਂ 'ਚ 11 ਚੌਕੇ ਤੇ ਇਕ ਛੱਕੇ ਦੀ ਮਦਦ ਤੋਂ 111 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ। ਦੱਸ ਦੇਈਏ ਕਿ ਰਾਹੁਲ ਤੀਜੇ ਭਾਰਤੀ ਬੱਲੇਬਾਜ਼ ਹਨ, ਜਿਨ੍ਹਾਂ ਦੇ ਨਾਂ ਕ੍ਰਿਕਟ ਦੇ ਤਿੰਨਾਂ ਫਾਰਮੇਟ 'ਚ ਸੈਂਕੜੇ ਹਨ।
ਉਨ੍ਹਾਂ ਨੇ 2016 'ਚ ਵੈਸਟਇੰਡੀਜ਼ ਦੇ ਖਿਲਾਫ ਟੀ-20 'ਚ 51 ਗੇਂਦਾਂ 'ਚ ਅਜੇਤੂ 110 ਦੌੜਾਂ ਬਣਾਈਆਂ ਸਨ, ਉਥੇ ਹੀ ਆਸਟਰੇਲੀਆ ਦੇ ਖਿਲਾਫ 2015 'ਚ ਟੈਸਟ ਮੈਚ 'ਚ ਆਪਣਾ ਪਹਿਲਾ ਸੈਂਕੜਾ ਜੜਿਆ ਤੇ ਹੁਣ ਸ਼੍ਰੀਲੰਕਾ ਦੇ ਖਿਲਾਫ ਉਨ੍ਹਾਂ ਨੇ ਆਪਣਾ ਦੂਜਾ ਵਨ ਡੇ ਸੈਂਕੜਾ ਲਗਾਇਆ।
ਇਸ ਤੋਂ ਪਹਿਲਾਂ ਕ੍ਰਿਕਟ ਦੇ ਤਿੰਨਾਂ ਫਾਰਮੇਟ 'ਚ ਰੋਹਿਤ ਸ਼ਰਮਾ ਤੇ ਸੁਰੇਸ਼ ਰੈਨਾ ਨੇ ਹੀ ਸੈਂਕੜਾ ਲਗਾਏ ਹਨ। ਉਥੇ ਹੀ ਗੱਲ ਕਰੀਏ ਵਿਰਾਟ ਕੋਹਲੀ ਦੀ ਤਾਂ ਉਹ ਅਜੇ ਤੱਕ ਟੀ-20 ਕ੍ਰਿਕਟ 'ਚ ਇਕ ਵੀ ਸੈਂਕੜਾ ਨਹੀਂ ਲਗਾ ਪਾਏ ਹਨ।