ਕੇ. ਐੱਲ. ਰਾਹੁਲ ਕੋਲ ਟੀ20 ''ਚ ਸਭ ਤੋਂ ਤੇਜ਼ ਹਜ਼ਾਰੀ ਬਣਨ ਦਾ ਵੱਡਾ ਮੌਕਾ
Saturday, Aug 03, 2019 - 01:16 PM (IST)

ਸਪੋਰਸਟਸ ਡੈਸਕ— ਭਾਰਤੀ ਬੱਲੇਬਾਜ਼ ਕੇ. ਐੱਲ ਰਾਹੁਲ ਵੈਸਟਇੰਡੀਜ਼ ਦੇ ਖਿਲਾਫ ਸ਼ੁਰੂ ਹੋ ਰਹੀ ਤਿੰਨ ਟੀ20 ਇੰਟਰਨੈਸ਼ਨਲ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਇਕ ਰਿਕਾਰਡ ਤੋੜ ਸਕਦੇ ਹਨ। ਭਾਰਤੀ ਟੀਮ ਸ਼ਨੀਵਾਰ ਤੋਂ ਆਪਣੇ ਅਮਰੀਕੀ ਤੇ ਕੈਰੇਬੀਆਈ ਦੌਰੇ ਦੀ ਸ਼ੁਰੂਆਤ ਕਰ ਰਹੀ ਹੈ। ਇਸ ਦੌਰੇ 'ਤੇ ਟੀਮ ਇੰਡੀਆ ਤਿੰਨ ਟੀ20 ਇੰਟਰਨੈਸ਼ਨਲ, ਤਿੰਨ ਵਨ ਡੇ ਅੰਤਰਰਾਸ਼ਟਰੀ ਮੈਚ ਅਤੇ ਦੋ ਟੈਸਟ ਮੈਚ ਖੇਡਣ ਹਨ। ਰਾਹੁਲ ਟੀ20 ਇੰਟਰਨੈਸ਼ਨਲ 'ਚ 1000 ਦੌੜਾਂ ਪੂਰੀਆਂ ਕਰਨ ਤੋਂ ਸਿਰਫ 121 ਦੌੜਾਂ ਦੂਰ ਹਨ। ਜੇਕਰ ਰਾਹੁਲ ਪਹਿਲੇ ਮੈਚ 'ਚ ਇਹ ਮੁਕਾਮ ਹਾਸਲ ਕਰ ਲੈਂਦੇ ਹਨ ਤਾਂ ਉਹ ਸਭ ਤੋਂ ਤੇਜੀ ਨਾਲ 1000 ਟੀ20 ਇੰਟਰਨੈਸ਼ਨਲ ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣ ਜਾਣਗੇ। ਰਾਹੁਲ 25ਵੀਂ ਪਾਰੀ 'ਚ ਇਹ ਉਪਲੱਬਧੀ ਆਪਣੇ ਨਾਂ ਦਰਜ ਕਰ ਲੈਣਗੇ। ਫਿਲਹਾਲ ਇਹ ਰਿਕਾਰਡ ਪਾਕਿਸਤਾਨ ਦੇ ਬੱਲੇਬਾਜ ਬਾਬਰ ਆਜ਼ਮ ਦੇ ਨਾਂ ਦਰਜ ਹੈ। ਆਜ਼ਮ ਨੇ 26 ਪਾਰੀਆਂ 'ਚ 1000 “209 ਦੌੜਾਂ ਪੂਰੀਆਂ ਕੀਤੀਆਂ ਹਨ । ਉਥੇ ਹੀ ਵਿਰਾਟ ਕੋਹਲੀ ਨੇ 27 ਪਾਰੀਆਂ 'ਚ ਟੀ20 ਇੰਟਰਨੈਸ਼ਨਲ 'ਚ ਇਕ ਹਜ਼ਰ ਦੌੜਾਂ ਦਾ ਆਂਕੜਾ ਹਾਸਲ ਕੀਤਾ ਸੀ।
ਹਾਲਾਂਕਿ ਟੀ20 ਕ੍ਰਿਕਟ 'ਚ ਸੈਕੜਾ ਲਗਾਉਣਾ ਆਸਾਨ ਨਹੀਂ ਹੁੰਦਾ ਪਰ ਰਾਹੁਲ ਇਹ ਕੰਮ ਪਹਿਲਾਂ ਵੀ ਕਰ ਚੁੱਕੇ ਹਨ। ਉਹ ਟੀ20 ਇੰਟਰਨੈਸ਼ਨਲ 'ਚ ਦੋ ਸ਼ਤਕ ਲਗਾ ਚੁੱਕੇ ਹਨ । ਇਸ ਤੋਂ ਇਲਾਵਾ ਆਈ. ਪੀ. ਐੱਲ. 'ਚ ਵੀ ਉਨ੍ਹਾਂ ਦੇ ਨਾਂ ਸੈਂਕੜਾ ਹੈ।