ਵਿਆਹ ਦੇ ਬੰਧਨ 'ਚ ਬੱਝੇ KL ਰਾਹੁਲ ਤੇ ਆਥੀਆ, IPL ਤੋਂ ਬਾਅਦ ਹੋਵੇਗਾ ਰਿਸੈਪਸ਼ਨ

Monday, Jan 23, 2023 - 07:34 PM (IST)

ਵਿਆਹ ਦੇ ਬੰਧਨ 'ਚ ਬੱਝੇ KL ਰਾਹੁਲ ਤੇ ਆਥੀਆ, IPL ਤੋਂ ਬਾਅਦ ਹੋਵੇਗਾ ਰਿਸੈਪਸ਼ਨ

ਮੁੰਬਈ- ਅਭਿਨੇਤਰੀ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇ.ਐਲ ਰਾਹੁਲ ਵਿਆਹ ਦੇ ਬੰਧਨ 'ਚ ਬੱਝੇ ਗਏ ਹਨ।  ਆਥੀਆ ਅਤੇ ਕੇਐੱਲ ਰਾਹੁਲ ਦਾ ਵਿਆਹ ਸੋਮਵਾਰ 23 ਜਨਵਰੀ ਨੂੰ ਖੰਡਾਲਾ 'ਚ ਹੋਇਆ। ਖੰਡਾਲਾ ਵਿੱਚ ਸੁਨੀਲ ਸ਼ੈਟੀ ਦੇ ਬੰਗਲੇ ਵਿੱਚ ਰਸਮਾਂ ਪੂਰੀਆਂ ਹੋਈਆਂ। ਇਸ ਨੂੰ ਪੂਰੀ ਤਰ੍ਹਾਂ ਨਿੱਜੀ ਰੱਖਿਆ ਗਿਆ ਸੀ। ਇਸ ਸ਼ਾਹੀ ਵਿਆਹ 'ਚ ਬਾਲੀਵੁੱਡ ਅਤੇ ਸਪੋਰਟਸ ਇੰਡਸਟਰੀ ਦੇ ਸਿਤਾਰੇ ਅਤੇ ਜੋੜੇ ਦੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ : Net Worth: KL ਰਾਹੁਲ ਹੈ ਕਰੋੜਾਂ ਦਾ ਮਾਲਕ, ਆਥੀਆ ਵੀ ਕਮਾਉਂਦੀ ਹੈ ਖੂਬ ਪੈਸਾ, ਜਾਣੋ ਕੌਣ ਹੈ ਅੱਗੇ

ਆਈ ਪੀ ਐੱਲ ਤੋਂ ਬਾਅਦ ਹੋਵੇਗਾ ਰਿਸੈਪਸ਼ਨ

ਸੁਨੀਲ ਸ਼ੈੱਟੀ ਨੇ ਕਿਹਾ ਕਿ ਉਹ ਕੇਐੱਲ ਰਾਹੁਲ ਦਾ ਸਹੁਰਾ ਨਹੀਂ ਸਗੋਂ ਪਿਤਾ ਬਣਨਾ ਚਾਹੁੰਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਥੀਆ ਅਤੇ ਕੇਐੱਲ ਰਾਹੁਲ ਦੇ ਵਿਆਹ ਦੀ ਰਿਸੈਪਸ਼ਨ IPL ਤੋਂ ਬਾਅਦ ਹੋਵੇਗੀ।

ਸੁਨੀਲ ਸ਼ੈੱਟੀ ਦੀ ਪਹਿਲੀ ਤਸਵੀਰ ਆਈ ਸਾਹਮਣੇ 

ਆਥੀਆ ਸ਼ੈੱਟੀ ਦੇ ਪਿਤਾ ਅਤੇ ਬਾਲੀਵੁੱਡ ਸਟਾਰ ਸੁਨੀਲ ਸ਼ੈੱਟੀ ਮੀਡੀਆ ਨੂੰ ਮਿਲਣ ਲਈ ਸਾਹਮਣੇ ਆਏ। ਉਸਨੇ ਪੇਸਟਲ ਪਿੰਕ ਰੰਗ ਦੀ ਧੋਤੀ ਅਤੇ ਕੁੜਤਾ ਪਾਇਆ ਹੋਇਆ ਹੈ। ਸੁਨੀਲ ਨਾਲ ਉਨ੍ਹਾਂ ਦਾ ਬੇਟਾ ਅਹਾਨ ਸ਼ੈੱਟੀ ਵੀ ਨਜ਼ਰ ਆਇਆ।

PunjabKesari

ਵਿਆਹ 'ਚ ਪਹੁੰਚੇ ਅਨੁਪਮ ਖੇਰ-ਅੰਸ਼ੁਲਾ ਕਪੂਰ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ ਵੀ ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਦੇ ਵਿਆਹ ਵਿੱਚ ਪਹੁੰਚੇ। ਉਸ ਦਾ ਨਾਂ ਮਹਿਮਾਨਾਂ ਦੀ ਸੂਚੀ ਵਿੱਚ ਵੀ ਸੀ। ਅਨੁਪਮ ਨਵੇਂ ਜੋੜੇ ਨੂੰ ਆਸ਼ੀਰਵਾਦ ਦੇਣ ਗਏ। ਇਸ ਤੋਂ ਇਲਾਵਾ ਆਥੀਆ ਦੇ ਦੋਸਤ ਅਤੇ ਸਟਾਰ ਬੱਚੇ ਕ੍ਰਿਸ਼ਨਾ ਸ਼ਰਾਫ ਅਤੇ ਅੰਸ਼ੁਲਾ ਕਪੂਰ ਵੀ ਵਿਆਹ ਦਾ ਹਿੱਸਾ ਬਣੇ। ਕ੍ਰਿਸ਼ਨਾ ਜੈਕੀ ਸ਼ਰਾਫ ਦੀ ਬੇਟੀ ਹੈ ਅਤੇ ਅੰਸ਼ੁਲਾ ਬੋਨੀ ਕਪੂਰ ਦੀ ਬੇਟੀ ਹੈ।

PunjabKesari

ਵਿਆਹ 'ਚ ਮਹਿਮਾਨ ਬਣ ਪੁੱਜੇ ਕ੍ਰਿਕਟਰ ਇਸ਼ਾਂਤ ਸ਼ਰਮਾ 

ਆਥੀਆ ਅਤੇ ਕੇਐਲ ਰਾਹੁਲ ਦੇ ਵਿਆਹ 'ਚ ਸਿਰਫ ਦੋਹਾਂ ਦੇ ਪਰਿਵਾਰ ਅਤੇ ਕਰੀਬੀ ਲੋਕ ਹੀ ਸ਼ਾਮਲ ਹੋਏ ਸਨ। ਆਥੀਆ ਅਤੇ ਕੇਐੱਲ ਰਾਹੁਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਕ੍ਰਿਕਟਰ ਇਸ਼ਾਂਤ ਸ਼ਰਮਾ ਵੀ ਪਹੁੰਚੇ।

ਫੋਨ ਦੇ ਕੈਮਰੇ 'ਤੇ ਸਟਿੱਕਰ ਲਗਾਏ ਗਏ ਹਨ

ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਦੇ ਵਿਆਹ ਵਿੱਚ ਕੋਈ ਫੋਨ ਪਾਲਿਸੀ ਨਹੀਂ ਰੱਖੀ ਗਈ ਸੀ। ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲੀਕ ਨਾ ਹੋਣ ਨੂੰ ਮੁੱਖ ਰੱਖਦਿਆਂ ਸਾਰੇ ਲੋਕਾਂ ਦੇ ਫ਼ੋਨਾਂ ਦੇ ਕੈਮਰਿਆਂ 'ਤੇ ਸਟਿੱਕਰ ਲਗਾਏ ਗਏ |

PunjabKesari

ਜੋੜੇ ਦੇ ਵਿਆਹ ਦੀ ਡਰੈੱਸ ਹੈ ਖਾਸ 

ਆਥੀਆ ਅਤੇ ਕੇਐਲ ਰਾਹੁਲ ਦਾ ਵਿਆਹ ਹੋਵੇ ਤੇਪਹਿਰਾਵੇ ਬਾਰੇ ਗੱਲ ਨਾ ਕੀਤੀ ਜਾਵੇ ਅਜਿਹਾ ਤਾਂ ਮੁਮਕਿਨ ਨਹੀਂ ਹੈ।  ਖਬਰਾਂ ਮੁਤਾਬਕ, ਆਥੀਆ ਅਤੇ ਕੇਐਲ ਰਾਹੁਲ ਨੇ ਆਪਣੇ ਖਾਸ ਦਿਨ ਲਈ ਲਾਲ ਰੰਗ ਦੀ ਨਹੀਂ, ਸਗੋਂ ਸਫੈਦ ਅਤੇ ਗੋਲਡਨ ਕਲਰ ਦੀ ਵੈਡਿੰਗ ਡਰੈੱਸ ਨੂੰ ਫਾਈਨਲ ਕੀਤਾ। ਆਥੀਆ ਅਤੇ ਕੇਐਲ ਰਾਹੁਲ ਨੇ ਸਬਿਆਸਾਚੀ ਦੇ ਵਿਆਹ ਦੇ ਪਹਿਰਾਵੇ ਵਿੱਚ ਲਾੜਾ-ਲਾੜੀ ਬਣ ਕੇ ਆਪਣੀ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕੀਤਾ।

PunjabKesari

ਵਿਆਹ ਦਾ ਭੋਜਨ ਖਾਸ ਹੋਵੇਗਾ

ਖਬਰਾਂ ਮੁਤਾਬਕ ਆਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਦੇ ਵਿਆਹ 'ਚ ਦੱਖਣੀ ਭਾਰਤੀ ਪਕਵਾਨ ਰੱਖੇ ਗਏ ਸਨ। ETimes ਦੀ ਰਿਪੋਰਟ ਦੇ ਅਨੁਸਾਰ, ਵਿਆਹ ਵਿੱਚ ਮਹਿਮਾਨਾਂ ਨੂੰ ਪਰੰਪਰਾਗਤ ਦੱਖਣ ਭਾਰਤੀ ਸ਼ੈਲੀ ਵਿੱਚ ਪਲੇਟਾਂ ਵਿੱਚ ਨਹੀਂ, ਸਗੋਂ ਕੇਲੇ ਦੇ ਪੱਤਿਆਂ ਉੱਤੇ ਭੋਜਨ ਪਰੋਸਿਆ ਗਿਆ।

ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਦੀ ਪ੍ਰੇਮ ਕਹਾਣੀ ਇੱਕ ਪਰੀ ਕਹਾਣੀ ਵਰਗੀ 

ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਦੀ ਪ੍ਰੇਮ ਕਹਾਣੀ ਕਿਸੇ ਪਰੀ ਕਹਾਣੀ ਤੋਂ ਘੱਟ ਨਹੀਂ ਹੈ। ਖਬਰਾਂ ਦੀ ਮੰਨੀਏ ਤਾਂ ਜੋੜੇ ਦੀ ਮੁਲਾਕਾਤ ਇਕ ਕਾਮਨ ਫ੍ਰੈਂਡ ਰਾਹੀਂ ਹੋਈ ਸੀ। ਫਿਰ ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਆਥੀਆ ਅਤੇ ਕੇਐਲ ਰਾਹੁਲ ਨੇ ਆਪਣੇ ਰਿਸ਼ਤੇ ਨੂੰ ਲੁਕਾ ਕੇ ਰੱਖਿਆ। ਪਰ ਆਥੀਆ ਅਤੇ ਕੇਐਲ ਰਾਹੁਲ ਨੇ ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਦੀ ਪਹਿਲੀ ਫਿਲਮ 'ਤੜਪ' ਦੀ ਸਕ੍ਰੀਨਿੰਗ 'ਤੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ। ਹੁਣ ਦੋਵੇਂ ਹਮੇਸ਼ਾ ਲਈ ਸਾਥੀ ਬਣਨ ਗਏ ਹਨ।

ਇਹ ਵੀ ਪੜ੍ਹੋ  : ਮਹਾਠੱਗ ਸੁਕੇਸ਼ ਨੇ ਜ਼ੇਲ 'ਚੋਂ ਲਿਖੀ ਚਿੱਠੀ, ਕਿਹਾ- ਜੈਕਲੀਨ ਨਾਲ ਈਰਖਾ ਕਰਦੀ ਸੀ ਨੋਰਾ, ਚਾਹੁੰਦੀ ਸੀ ਮੈਂ ਛੱਡ ਦਿਆਂ ਉਸ ਨੂੰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News