KL ਰਾਹੁਲ ਦੀ MOM ਦੀ ਚੋਣ ''ਤੇ ਸਹਿਵਾਗ ਨੇ ਚੁੱਕਿਆ ਸਵਾਲ, ਕਿਹਾ...

01/27/2020 4:30:05 PM

ਸਪੋਰਟਸ ਡੈਸਕ— ਟੀਮ ਇੰੰਡੀਆ ਨੇ ਭਾਵੇਂ ਹੀ ਨਿਊਜ਼ੀਲੈਂਡ ਖਿਲਾਫ 5 ਟੀ-20 ਮੈਚਾਂ ਦੀ ਸੀਰੀਜ਼ 'ਚ 2-0 ਨਾਲ ਵਾਧਾ ਹਾਸਲ ਕਰ ਲਈ ਹੋਵੇ ਪਰ ਇਹ ਜਿੱਤ ਆਕਲੈਂਡ 'ਚ ਖੇਡੇ ਗਏ ਦੂਜੇ ਟੀ-20 ਦੇ ਬਾਅਦ ਟੀਮ ਇੰਡੀਆ 'ਚ ਫੁੱਟ ਨੂੰ ਵੀ ਉਜਾਗਰ ਕਰ ਗਈ। ਦਰਅਸਲ ਦੂਜੇ ਟੀ-20 'ਚ 57 ਦੌੜਾਂ ਬਣਾਉਣ ਵਾਲੇ ਕੇ. ਐੱਲ . ਰਾਹੁਲ ਨੂੰ ਮੈਨ ਆਫ ਦਿ ਮੈਚ (MOM) ਚੁਣਿਆ ਗਿਆ ਸੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ ਕਿ ਨਿਊਜ਼ੀਲੈਂਡ ਨੂੰ 140 ਦੌੜਾਂ ਤਕ ਰੋਕਣ ਲਈ ਕਿਸੇ ਗੇਂਦਬਾਜ਼ ਨੂੰ ਇਹ ਐਵਾਰਡ ਮਿਲਣਾ ਚਾਹੀਦਾ ਸੀ। ਇਸ ਘਟਨਾਕ੍ਰਮ 'ਚ ਵਰਿੰਦਰ ਸਹਿਵਾਗ ਦੇ ਇਕ ਬਿਆਨ ਨੇ ਅੱਗ 'ਚ ਘਿਓ ਸੁੱਟਣ ਦਾ ਕੰਮ ਕੀਤਾ।
PunjabKesari
ਦੂਜੇ ਟੀ-20 ਦੌਰਾਨ ਸਿਰਫ 19 ਦੌੜਾਂ ਦੇ ਕੇ 2 ਅਹਿਮ ਵਿਕਟ ਲੈਣ ਵਾਲੇ ਰਵਿੰਦਰ ਜਡੇਜਾ ਦੇ ਪੱਖ 'ਚ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਆਏ ਹਨ। ਸਹਿਵਾਗ ਨੇ ਇਕ ਪ੍ਰੋਗਰਾਮ ਦੇ ਦੌਰਾਨ ਸਾਫ ਕਿਹਾ, ''ਮੈਂ ਇਸ ਨਾਲ ਸਹਿਮਤ ਹਾਂ ਕਿ ਗੇਂਦਬਾਜ਼ ਨੂੰ ਮੈਨ ਆਫ ਦਿ ਮੈਚ ਐਵਾਰਡ ਮਿਲਣਾ ਚਾਹੀਦਾ ਸੀ। ਕਿਸੇ ਟੀਮ ਨੂੰ 130 ਜਾਂ 140 'ਤੇ ਰੋਕਿਆ ਜਾਵੇ ਤਾਂ ਗੇਂਦਬਾਜ਼ਾਂ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਮੰਨਿਆ ਜਾਂਦਾ ਹੈ।  ਹਾਲਾਂਕਿ ਪ੍ਰੋਗਰਾਮ 'ਚ ਹੀ ਮੌਜੂਦ ਸਾਬਕਾ ਕ੍ਰਿਕਟਰ ਅਜੇ ਜਡੇਜਾ ਨੇ ਕਿਹਾ- ਮੈਨ ਆਫ ਦਿ ਮੈਚ ਦੇ ਹੱਕਦਾਰ ਰਵਿੰਦਰ ਜਡੇਜਾ ਹੀ ਸਨ। ਜਦੋਂ ਵਿਰੋਧੀ ਟੀਮ 132 ਦੌੜਾਂ ਹੀ ਬਣਾ ਸਕੇ ਤਾਂ ਗੇਂਦਬਾਜ਼ ਨੂੰ ਮੈਨ ਆਫ ਦਿ ਮੈਚ ਮਿਲਣਾ ਚਾਹੀਦਾ ਹੈ। ਮੈਚ ਤਾਂ ਉਨ੍ਹਾਂ ਨੇ ਹੀ ਜਿਤਾਇਆ ਹੈ। ਕੇ. ਐੱਲ. ਰਾਹੁਲ ਨਾਟ ਆਊਟ ਆਏ ਹਨ, ਇਸੇ ਲਈ ਸ਼ਾਇਦ ਕੇ. ਐੱਲ. ਰਾਹੁਲ ਦੇ ਹੱਕ 'ਚ ਫੈਸਲਾ ਕੀਤਾ ਗਿਆ ਹੈ।
PunjabKesari
ਫਿਲਹਾਲ, ਭਾਰਤੀ ਟੀਮ ਅਜੇ ਨਿਊਜ਼ੀਲੈਂਡ ਖਿਲਾਫ ਪੰਜ ਟੀ-20 ਮੈਚਾਂ ਦੀ ਸੀਰੀਜ਼ 'ਚ 2-0 ਨਾਲ ਅੱਗੇ ਚਲ ਰਹੀ ਹੈ। ਭਾਰਤ ਨੇ ਆਕਲੈਂਡ ਦੇ ਮੈਦਾਨ 'ਤੇ ਖੇਡੇ ਗਏ ਦੋਵੇਂ ਮੁਕਾਬਲੇ ਜਿੱਤ ਲਏ ਹਨ।


Tarsem Singh

Content Editor

Related News