ਕੇ.ਐੱਲ. ਰਾਹੁਲ ਦਾ ਵੱਡਾ ਬਿਆਨ, ਕੋਹਲੀ ਅਤੇ ਡੀਵਿਲੀਅਰਜ਼ ਨੂੰ IPL ਤੋਂ ਕਰੋ ਬੈਨ

Thursday, Oct 15, 2020 - 08:19 PM (IST)

ਕੇ.ਐੱਲ. ਰਾਹੁਲ ਦਾ ਵੱਡਾ ਬਿਆਨ, ਕੋਹਲੀ ਅਤੇ ਡੀਵਿਲੀਅਰਜ਼ ਨੂੰ IPL ਤੋਂ ਕਰੋ ਬੈਨ

ਸਪੋਰਟਸ ਡੈਸਕ : ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ.ਐੱਲ. ਰਾਹੁਲ ਨੇ ਆਈ.ਪੀ.ਐੱਲ. ਵਲੋਂ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਅਤੇ ਏ.ਬੀ. ਡੀਵਿਲੀਅਰਜ਼ ਨੂੰ ਬੈਨ ਕਰ ਦੇਣਾ ਚਾਹੀਦਾ ਹੈ। ਰਾਹੁਲ ਨੇ ਇਹ ਬਿਆਨ ਵਿਰਾਟ ਕੋਹਲੀ ਨਾਲ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਚੈਟ  ਦੌਰਾਨ ਦਿੱਤਾ। ਰਾਹੁਲ ਦੀ ਇਸ ਗੱਲ 'ਤੇ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਹੱਸਣ ਲੱਗੇ।

ਦਰਅਸਲ ਵਿਰਾਟ ਅਤੇ ਰਾਹੁਲ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨਾਲ ਵੀਡੀਓ ਚੈਟ ਕਰ ਰਹੇ ਸਨ। ਇਸ ਗੱਲਬਾਤ ਦੌਰਾਨ ਰਾਹੁਲ ਨੇ ਵਿਰਾਟ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਨੂੰ ਆਈ.ਪੀ.ਐੱਲ. ਤੋਂ ਤੁਹਾਨੂੰ ਅਤੇ ਏ.ਬੀ. ਡੀਵਿਲੀਅਰਜ਼ ਨੂੰ ਅਗਲੇ ਸਾਲ ਬੈਨ ਕਰ ਦੇਣ ਲਈ ਪੁੱਛਣਾ ਚਾਹੀਦਾ ਹੈ। ਜਦੋਂ ਤੁਸੀਂ ਇੱਕ ਵਾਰ ਕਿਸੇ ਚੀਜ਼ ਨੂੰ ਹਾਸਲ ਕਰ ਲੈਂਦੇ ਹੋ ਤਾਂ ਇਹ ਤੁਹਾਡੇ ਲਈ ਕਾਫ਼ੀ ਹੁੰਦਾ ਹੈ।

ਕੇ.ਐੱਲ. ਰਾਹੁਲ ਨੇ ਵਿਰਾਟ ਨੂੰ ਕਿਹਾ ਕਿ ਤੁਸੀਂ ਆਈ.ਪੀ.ਐੱਲ. 'ਚ 5 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਅਤੇ ਹੁਣ ਤੁਹਾਨੂੰ ਦੂਜੇ ਖਿਡਾਰੀਆਂ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ। ਤਾਂ ਕਿ ਉਹ ਵੀ ਆਪਣੀ ਪਛਾਣ ਬਣਾ ਸਕਣ। ਹਾਲਾਂਕਿ ਕੇ.ਐੱਲ. ਰਾਹੁਲ ਨੇ ਇਹ ਸਭ ਗੱਲਾਂ ਮਜਾਕ 'ਚ ਕਹੀਆਂ ਹੈ ਜਿਸ 'ਤੇ ਵਿਰਾਟ ਕਾਫੀ ਹੱਸਦੇ ਹਨ।


author

Inder Prajapati

Content Editor

Related News