ਲੋਕੇਸ਼ ਰਾਹੁਲ ਨੇ ਕੋਹਲੀ-ਧੋਨੀ ਨੂੰ ਨਹੀਂ ਸਗੋਂ ਇਸ ਨੂੰ ਦਿੱਤਾ ਆਪਣੀ ਧਮਾਕੇਦਾਰ ਵਾਪਸੀ ਦਾ ਸਿਹਰਾ

Thursday, Feb 28, 2019 - 04:01 PM (IST)

ਲੋਕੇਸ਼ ਰਾਹੁਲ ਨੇ ਕੋਹਲੀ-ਧੋਨੀ ਨੂੰ ਨਹੀਂ ਸਗੋਂ ਇਸ ਨੂੰ ਦਿੱਤਾ ਆਪਣੀ ਧਮਾਕੇਦਾਰ ਵਾਪਸੀ ਦਾ ਸਿਹਰਾ

ਨਵੀਂ ਦਿੱਲੀ— ਟੀ.ਵੀ. ਸ਼ੋਅ 'ਚ ਇਤਰਾਜ਼ਯੋਗ ਟਿੱਪਣੀਆਂ ਦੇ ਵਿਵਾਦ 'ਚ ਫਸਣ ਦੇ ਬਾਅਦ ਰਾਹੁਲ ਨੇ ਆਸਟਰੇਲੀਆ ਦੇ ਖਿਲਾਫ ਹਾਲ ਹੀ 'ਚ ਖਤਮ ਹੋਏ 2 ਮੈਚਾਂ ਦੀ ਟੀ-20 ਸੀਰੀਜ਼ 'ਚ ਧਮਾਕੇਦਾਰ ਵਾਪਸੀ ਕੀਤੀ ਹੈ। ਭਾਵੇਂ ਹੀ ਭਾਰਤ ਨੂੰ ਇਸ ਸੀਰੀਜ਼ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ ਪਰ ਦੋਵੇਂ ਮੈਚਾਂ 'ਚ ਰਾਹੁਲ ਦਾ ਸ਼ਾਨਦਾਰ ਪ੍ਰ੍ਰਦਰਸ਼ਨ ਵਿਸ਼ਵ ਕੱਪ ਦੇ ਲਿਹਾਜ਼ ਨਾਲ ਟੀਮ ਲਈ ਬੇਹੱਦ ਚੰਗੀ ਖਬਰ ਹੈ। ਲੋਕੇਸ਼ ਰਾਹੁਲ ਨੇ ਆਸਟਰੇਲੀਆ ਦੇ ਖਿਲਾਫ ਪਹਿਲੇ ਟੀ-20 'ਚ 36 ਗੇਂਦਾਂ 'ਤੇ 50 ਦੌੜਾਂ ਬਣਾਈਆਂ ਜਦਕਿ ਦੂਜੇ ਟੀ-20 'ਚ ਉਨ੍ਹਾਂ ਨੇ 26 ਗੇਂਦਾਂ 'ਤੇ 47 ਦੌੜਾਂ ਦੀ ਪਾਰੀ ਖੇਡ ਕੇ ਇਕ ਵਾਰ ਫਿਰ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਰਾਹੁਲ ਪਿਛਲੇ ਕਾਫੀ ਸਮੇਂ ਤੋਂ ਖਰਾਬ ਫਾਰਮ ਨਾਲ ਜੂਝ ਰਹੇ ਸਨ ਪਰ ਟੀਮ 'ਚੋਂ ਬਾਹਰ ਹੋਣ ਦੇ ਬਾਅਦ ਕੋਚ ਰਾਹੁਲ ਦ੍ਰਾਵਿੜ ਦੀ ਅਗਵਾਈ 'ਚ ਇੰਡੀਆ-ਏ ਦੇ ਨਾਲ ਬਿਤਾਏ ਕੁਝ ਹਫਤਿਆਂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਫਾਰਮ 'ਚ ਦੁਬਾਰਾ ਪਾਉਣ 'ਚ ਮਦਦ ਕੀਤੀ। 

ਆਈ.ਸੀ.ਸੀ. ਦੀ ਇਕ ਅਧਿਕਾਰਤ ਵੈੱਬਸਾਈਟ 'ਤੇ ਰਾਹੁਲ ਨੇ ਕਿਹਾ, ''ਮੈਨੂੰ ਕੌਮਾਂਤਰੀ ਕ੍ਰਿਕਟ ਤੋਂ ਥੋੜ੍ਹਾ ਬ੍ਰੇਕ ਮਿਲਿਆ ਪਰ ਖੁਸ਼ਕਿਮਸਤੀ ਨਾਲ ਮੈਨੂੰ ਭਾਰਤ-ਏ ਦੇ ਲਈ ਕੁਝ ਮੈਚ ਖੇਡਣ ਦਾ ਮੌਕਾ ਮਿਲਿਆ ਜਿੱਥੇ ਦਬਾਅ ਥੋੜ੍ਹਾ ਘੱਟ ਹੋਇਆ ਹੈ ਅਤੇ ਜਿੱਥੇ ਮੈਂ ਆਪਣੇ ਹੁਨਰ ਅਤੇ ਆਪਣੀ ਤਕਨੀਕ 'ਤੇ ਧਿਆਨ ਕੇਂਦਰਤ ਕਰ ਸਕਦਾ ਸੀ।'' ਲੋਕੇਸ਼ ਨੇ ਭਾਰਤ-ਏ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੀ ਸ਼ਲਾਘਾ ਕਰਦੇ ਹੋਏ ਕਿਹਾ, ''ਰਾਹੁਲ ਦ੍ਰਾਵਿੜ ਨਾਲ ਬਹੁਤ ਸਮਾਂ ਬਿਤਾਇਆ ਜਿਸ ਦੌਰਾਨ ਮੈਂ ਉਨ੍ਹਾਂ ਤੋਂ ਆਪਣੀ ਖੇਡ 'ਤੇ ਕੰਮ ਕਰਨ ਅਤੇ ਕ੍ਰਿਕਟ ਬਾਰੇ 'ਚ ਕਾਫੀ ਗੱਲਬਾਤ ਕੀਤੀ। ਭਾਰਤ-ਏ ਲਈ ਖੇਡੇ ਗਏ ਪੰਜ ਮੈਚਾਂ ਨੇ ਬਹੁਤ ਮਦਦ ਕੀਤੀ। ਜ਼ਿਕਰਯੋਗ ਹੈ ਕਿ ਟੀ-20 ਸੀਰੀਜ਼ ਦੇ ਬਾਅਦ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੁਣ 2 ਮਾਰਚ ਤੋਂ 5 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ ਜਿਸ 'ਚ ਇਕ ਵਾਰ ਫਿਰ ਲੋਕੇਸ਼ ਰਾਹੁਲ ਖੇਡਦੇ ਨਜ਼ਰ ਆਉਣਗੇ।


author

Tarsem Singh

Content Editor

Related News