ਆਂਦਰੇ ਰਸਲ ਦੀ ਥਾਂ ਕੇਕੇਆਰ ਨੇ ਇੰਗਲੈਂਡ ਦੇ ਇਸ ਖ਼ਤਰਨਾਕ ਬੱਲੇਬਾਜ਼ ਨੂੰ ਕੀਤਾ ਟੀਮ ''ਚ ਸ਼ਾਮਲ
Wednesday, Oct 21, 2020 - 09:21 PM (IST)
ਸਪੋਰਟਸ ਡੈਸਕ : ਰਾਇਲ ਚੈਲੇਂਜਰਸ ਬੈਂਗਲੁਰੂ ਖ਼ਿਲਾਫ਼ ਕੇਕੇਆਰ ਦੀ ਟੀਮ ਨੇ ਆਪਣੀ ਪਲੇਇੰਗ ਇਲੇਵਨ 'ਚ ਵੱਡਾ ਬਦਲਾਅ ਕੀਤਾ ਹੈ। ਕੇਕੇਆਰ ਦੇ ਕਪਤਾਨ ਇਯੋਨ ਮੋਰਗਨ ਨੇ ਆਂਦਰੇ ਰਸਲ ਨੂੰ ਟੀਮ ਤੋਂ ਬਾਹਰ ਕਰ ਇੰਗਲੈਂਡ ਦੇ ਬੱਲੇਬਾਜ਼ ਟਾਮ ਬੈਂਟਨ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਟਾਮ ਬੈਂਟਨ ਟੀ20 ਦੇ ਮਾਹਰ ਬੱਲੇਬਾਜ਼ ਹਨ ਅਤੇ ਉਨ੍ਹਾਂ ਨੇ ਕਈ ਸ਼ਾਨਦਾਰ ਪਾਰੀਆਂ ਖੇਡੀਆਂ ਹਨ।
ਬੈਂਟਨ ਨੇ ਆਪਣੀ ਪਿਛਲੀ ਟੀ20 ਸੀਰੀਜ਼ 'ਚ ਪਾਕਿਸਤਾਨ ਖ਼ਿਲਾਫ਼ ਸ਼ਾਨਦਾਰ ਪਾਰੀ ਖੇਡਦੇ ਹੋਏ ਇੱਕ ਪਾਸਿਓਂ ਲਗਾਤਾਰ ਦੌੜਾਂ ਬਣਾਈਆਂ ਸਨ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਉਣ 'ਚ ਯੋਗਦਾਨ ਦਿੱਤਾ ਸੀ। ਉਨ੍ਹਾਂ ਨੇ ਆਪਣੀ ਪਾਰੀ 'ਚ 5 ਛੱਕੇ ਅਤੇ 4 ਚੌਕਿਆਂ ਦੀ ਮਦਦ ਨਾਲ 42 ਗੇਂਦਾਂ 'ਤੇ 71 ਦੌੜਾਂ ਦੀ ਪਾਰੀ ਖੇਡੀ ਸੀ।
ਟਾਮ ਬੈਂਟਨ ਨੇ ਇਸ ਸਾਲ ਹੀ ਇੰਗਲੈਂਡ ਦੀ ਟੀਮ ਲਈ ਡੈਬਿਊ ਕੀਤਾ ਹੈ। ਬੈਂਟਨ ਨੂੰ ਇੰਗਲੈਂਡ ਦੀ ਟੀਮ ਨੇ ਉਨ੍ਹਾਂ ਦੇ ਲੰਬੇ ਲੰਬੇ ਛੱਕੇ ਲਗਾਉਣ ਦੀ ਕਾਬਲੀਅਤ ਨੂੰ ਦੇਖ ਟੀਮ 'ਚ ਚੁਣਿਆ ਸੀ। ਇਹੀ ਕਾਰਨ ਹੈ ਕਿ ਕੇਕੇਆਰ ਟੀਮ ਦੇ ਕਪਤਾਨ ਇਯੋਨ ਮੋਰਗਨ ਨੇ ਬੈਂਟਨ ਨੂੰ ਟੀਮ 'ਚ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਵੱਡੇ ਵੱਡੇ ਸ਼ਾਟਸ ਦੇਖਣ ਨੂੰ ਮਿਲ ਸਕਦੇ ਹਨ।
ਬੈਂਟਨ ਦਾ ਕਰਿਅਰ-
ਬੈਂਟਨ ਨੇ ਇੰਗਲੈਂਡ ਲਈ ਵਨਡੇ ਅਤੇ ਟੀ20 ਕ੍ਰਿਕਟ ਖੇਡਿਆ ਹੈ ਜਿਸ 'ਚ ਉਨ੍ਹਾਂ ਨੇ ਕਰਮਸ਼: 134 ਅਤੇ 205 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਟੀ20 ਦਾ ਸਟ੍ਰਾਈਕ ਰੇਟ 145 ਤੱਕ ਹੈ ਜੋ ਕਿਸੇ ਟੀ20 ਬੱਲੇਬਾਜ਼ ਦੀ ਕਾਬਲੀਅਤ ਨੂੰ ਦਰਸ਼ਾਉਂਦਾ ਹੈ।