ਵਿਰਾਟ ਕੋਹਲੀ ਦੇ ਹੱਕ ਵਿੱਚ ਨਿੱਤਰਿਆ ਇਹ ਸਾਬਕਾ ਭਾਰਤੀ ਕ੍ਰਿਕਟਰ, ਦਿੱਤਾ ਵੱਡਾ ਬਿਆਨ
Saturday, Dec 18, 2021 - 03:35 PM (IST)
ਸਪੋਰਟਸ ਡੈਸਕ- ਜਦੋਂ ਤੋਂ ਚੋਣਕਰਤਾਵਾਂ ਨੇ ਵਿਰਾਟ ਕੋਹਲੀ ਦੀ ਵਨ-ਡੇ ਕਪਤਾਨੀ ਖੋਹੀ ਹੈ ਉਦੋਂ ਤੋਂ ਭਾਰਤੀ ਟੀਮ 'ਚ ਕੁਝ ਠੀਕ ਨਹੀਂ ਚਲ ਰਿਹਾ ਹੈ। ਵਿਰਾਟ ਕੋਹਲੀ ਦੀ ਪ੍ਰੈੱਸ ਕਾਨਫਰੰਸ ਦੇ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਨਾਲ ਉਸ ਦੇ ਸਬੰਧ ਤਲਖ਼ ਹੋ ਗਏ ਹਨ। ਇਸ ਪੂਰੇ ਵਿਵਾਦ 'ਚ ਭਾਰਤ ਦੇ ਸਾਬਕਾ ਖਿਡਾਰੀ ਲਗਾਤਾਰ ਆਪਣਾ ਬਿਆਨ ਦੇ ਰਹੇ ਹਨ। ਇਸ ਮਾਮਲੇ 'ਚ ਸਾਬਕਾ ਭਾਰਤੀ ਖਿਡਾਰੀ ਕੀਰਤੀ ਆਜ਼ਾਦ ਨੇ ਆਪਣਾ ਬਿਆਨ ਦਿੱਤਾ ਹੈ। ਕੀਰਤੀ ਆਜ਼ਾਦ ਨੇ ਆਪਣੇ ਬਿਆਨ 'ਚ ਵਿਰਾਟ ਕੋਹਲੀ ਦਾ ਸਮਰਥਨ ਕੀਤਾ ਹੈ ਤੇ ਕਿਹਾ ਕਿ ਜਿੰਨੇ ਵੀ ਚੋਣਕਰਤਾ ਹਨ ਉਨ੍ਹਾਂ 'ਚੋਂ ਕਿਸੇ ਨੇ ਵੀ ਕੋਹਲੀ ਤੋਂ ਅੱਧੇ ਮੈਚ ਵੀ ਨਹੀਂ ਖੇਡੇ ਹਨ।
ਇਹ ਵੀ ਪੜ੍ਹੋ : ਸਚਿਨ ਨੇ ਦੋਸਤ ਦੀ ਜਾਨ ਬਚਾਉਣ 'ਚ ਮਦਦ ਕਰਨ ਲਈ ਟਰੈਫਿਕ ਪੁਲਸ ਕਰਮਚਾਰੀ ਦਾ ਕੀਤਾ ਧੰਨਵਾਦ
ਕੀਰਤੀ ਆਜ਼ਾਦ ਨੇ ਵਿਰਾਟ ਦਾ ਸਮਰਥਨ ਕਰਦੇ ਹੋਏ ਕਿਹਾ ਕਿਹਾ ਕਿ ਜੇਕਰ ਤੁਸੀਂ ਕਿਸੇ ਵੀ ਫਾਰਮੈਟ 'ਚ ਕਪਤਾਨ ਨੂੰ ਬਦਲਦੇ ਹੋ ਜਾਂ ਬਦਲਣ ਵਾਲੇ ਹੋ ਤਾਂ ਇਸ ਦੀ ਜਾਣਕਾਰੀ ਤੁਸੀਂ ਬੀ. ਸੀ. ਸੀ. ਆਈ. ਦੇ ਪ੍ਰਧਾਨ ਨੂੰ ਦਸਦੇ ਹੋ। ਜੇਕਰ ਇਸ ਬਾਰੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਪਤਾ ਸੀ ਤਾਂ ਉਹ ਵਿਰਾਟ ਕੋਹਲੀ ਨਾਲ ਗੱਲ ਕਰ ਸਕਦੇ ਸੀ। ਮੈਨੂੰ ਲਗਦਾ ਹੈ ਕਿ ਵਿਰਾਟ ਨਾਰਾਜ਼ ਨਹੀਂ ਹਨ ਪਰ ਜਿਸ ਤਰ੍ਹਾਂ ਨਾਲ ਉਨ੍ਹਾਂ ਨੂੰ ਕਪਤਾਨੀ ਤੋਂ ਹਟਾਇਆ ਗਿਆ ਹੈ ਉਸ ਨਾਲ ਉਹ ਬਹੁਤ ਹੈਰਾਨ ਹੋਏ ਹਨ।
ਇਹ ਵੀ ਪੜ੍ਹੋ : ਐਂਡੀ ਫਲਾਵਰ ਆਈ. ਪੀ. ਐੱਲ. ਦੀ ਲਖਨਊ ਫ੍ਰੈਂਚਾਈਜ਼ੀ ਦੇ ਮੁੱਖ ਕੋਚ ਨਿਯੁਕਤ
ਕੀਰਤੀ ਆਜ਼ਾਦ ਨੇ ਅੱਗੇ ਕਿਹਾ ਕਿ ਜੇਕਰ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਇਕੱਠਿਆਂ ਭਾਰਤੀ ਟੀਮ ਲਈ ਨਹੀਂ ਖੇਡਣੇ ਤਾਂ ਇਸ ਦਾ ਨੁਕਸਾਨ ਭਾਰਤੀ ਕ੍ਰਿਕਟ ਟੀਮ ਨੂੰ ਝੱਲਣਾ ਪਵੇਗਾ ਕਿਉਂਕਿ ਇਹ ਦੋਵੇਂ ਖਿਡਾਰੀ ਖ਼ੁਦ ਨੂੰ ਪਰੇਸ਼ਾਨੀ 'ਚ ਪਾਉਣਗੇ ਤੇ ਇਸ ਤੋਂ ਬਾਅਦ ਇਕ ਖਿਡਾਰੀ ਦੂਜੇ ਨੂੰ ਹਟਾ ਦੇਵੇਗਾ। ਕੀਰਤੀ ਆਜ਼ਾਦ ਨੇ ਕਿਹਾ ਕਿ ਭਾਰਤ ਲਈ ਕਈ ਮਹਾਨ ਖਿਡਾਰੀ ਆਏ ਤੇ ਚਲੇ ਗਏ। ਉਨ੍ਹਾਂ ਨਾਲ ਵੀ ਅਜਿਹਾ ਹੋਇਆ ਸੀ। ਸੁਨੀਲ ਗਾਵਸਕਰ, ਰਾਹੁਲ ਦ੍ਰਾਵਿੜ, ਸੌਰਵ ਗਾਂਗੁਲੀ। ਇਸ ਲਈ ਮੈਂ ਕਹਿ ਰਿਰਾ ਹਾਂ ਕਿ ਜੇਕਰ ਇਹ ਦੋਵੇਂ ਖਿਡਾਰੀ ਇਕੱਠਿਆਂ ਟੀਮ 'ਚ ਨਹੀਂ ਖੇਡੇ ਤਾਂ ਇਸ ਦਾ ਨੁਕਸਾਨ ਇਨ੍ਹਾਂ ਨੂੰ ਪਹਿਲਾਂ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।