ਖੇਡ ਮੰਤਰੀ ਨੂੰ ਮਿਲੇ IOC ਜਨਰਲ ਸਕੱਤਰ, IOC ਪਾਬੰਦੀ ''ਤੇ ਚਰਚਾ ਕੀਤੀ
Saturday, Jun 08, 2019 - 05:29 PM (IST)

ਨਵੀਂ ਦਿੱਲੀ— ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਦੇ ਜਨਰਲ ਸਕੱਤਰ ਰਾਜੀਵ ਮਹਿਤਾ ਸ਼ਨੀਵਾਰ ਨੂੰ ਨਵੇਂ ਖੇਡ ਮੰਤਰੀ ਕਿਰਨ ਰਿਜਿਜੂ ਨੂੰ ਮਿਲੇ ਅਤੇ ਉਨ੍ਹਾਂ ਨੇ ਭਾਰਤ ਦੇ ਵਿਸ਼ਵ ਪ੍ਰਤੀਯੋਗਿਤਾਵਾਂ ਦੀ ਮੇਜ਼ਬਾਨੀ ਕਰਨ 'ਤੇ ਲੱਗੇ ਕੌਮਾਂਤਰੀ ਓਲੰਪਿਕ ਪਰਿਸ਼ਦ ਦੀ ਪਾਬੰਦੀ ਅਤੇ ਖਿਡਾਰੀਆਂ ਲਈ ਸਹਾਇਤਾ ਵਧਾਉਣ 'ਤੇ ਚਰਚਾ ਕੀਤੀ।
ਆਈ.ਓ.ਏ. ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, ''ਆਈ.ਓ.ਏ. ਜਨਰਲ ਸਕੱਤਰ ਰਾਜੀਵ ਮਹਿਤਾ ਨੇ ਅੱਜ ਮਾਨਯੋਗ ਖੇਡ ਮੰਤਰੀ ਕਿਰਨ ਰਿਜਿਜੂ ਨਾਲ ਮੁਲਾਕਾਤ ਕੀਤੀ ਅਤੇ ਰਾਸ਼ਟਰੀ ਖੇਡ ਮਹਾਸੰਘਾਂ ਲਈ ਸਹਿਯੋਗ, ਖਿਡਾਰੀਆਂ ਦੇ ਲਈ ਸਹਾਇਤਾ ਵਧਾਉਣ, ਟੋਕੀਓ ਓਲੰਪਿਕ 2020 ਦੀਆਂ ਤਿਆਰੀਆਂ ਅਤੇ ਆਈ.ਓ.ਸੀ. ਦੇ ਫੈਸਲੇ ਸਮੇਤ ਸੰਚਾਲਨ ਸਬੰਧੀ ਮਸਲਿਆਂ 'ਤੇ ਚਰਚਾ ਕੀਤੀ।'' ਰਿਜਿਜੂ ਨੇ ਪਿਛਲੇ ਹਫਤੇ ਅਹੁਦਾ ਸੰਭਾਲਣ ਦੇ ਬਾਅਦ ਕਿਹਾ ਸੀ ਕਿ ਉਹ ਦੇਸ਼ 'ਚ ਖੇਡ ਕ੍ਰਾਂਤੀ ਲਈ ਖਿਡਾਰੀਆਂ ਅਤੇ ਮਹਾਸੰਘਾਂ ਨਾਲ ਮਿਲ ਕੇ ਕੰਮ ਕਰਨਗੇ।
ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਪਾਕਿਸਤਾਨ ਦੇ ਦੋ ਨਿਸ਼ਾਨੇਬਾਜ਼ਾਂ ਨੂੰ ਨਵੀਂ ਦਿੱਲੀ 'ਚ ਖੇਡੇ ਗਏ ਵਿਸ਼ਵ ਕੱਪ ਲਈ ਭਾਰਤ ਨੇ ਵੀਜ਼ਾ ਨਹੀਂ ਦਿੱਤਾ ਸੀ ਜਿਸ ਦੇ ਬਾਅਦ ਆਈ.ਸੀ.ਸੀ. ਨੇ ਭਾਰਤ ਦੇ ਭਵਿੱਖ ਨਾਲ ਜੁੜੀਆਂ ਸਾਰੀਆਂ ਬੇਨਤੀਆਂ ਨੂੰ ਰੱਦ ਕਰ ਦਿੱਤਾ ਸੀ ਅਤੇ ਕੌਮਾਂਤਰੀ ਖੇਡ ਮਹਾਸੰਘਾਂ ਤੋਂ ਦੇਸ਼ 'ਚ ਕਿਸੇ ਵੀ ਪ੍ਰਤੀਯੋਗਿਤਾ ਦਾ ਆਯੋਜਨ ਨਹੀਂ ਕਰਾਉਣ ਦੀ ਬੇਨਤੀ ਕੀਤੀ ਸੀ। ਆਈ.ਓ.ਸੀ. ਨੇ ਕਿਹਾ ਸੀ ਕਿ ਵੀਜ਼ਾ ਨਹੀਂ ਦੇਣਾ ਓਲੰਪਿਕ ਚਾਰਟਰ ਦੇ ਖਿਲਾਫ ਹੈ।