KXIP ਦੇ ਫੈਨਜ਼ ਲਈ ਆਈ ਚੰਗੀ ਖਬਰ, ਮੋਹਾਲੀ 'ਚ ਹੀ ਟੀਮ ਖੇਡੇਗੀ ਆਪਣੇ ਸਾਰੇ ਘਰੇਲੂ ਮੈਚ

Sunday, Dec 08, 2019 - 12:53 PM (IST)

KXIP ਦੇ ਫੈਨਜ਼ ਲਈ ਆਈ ਚੰਗੀ ਖਬਰ, ਮੋਹਾਲੀ 'ਚ ਹੀ ਟੀਮ ਖੇਡੇਗੀ ਆਪਣੇ ਸਾਰੇ ਘਰੇਲੂ ਮੈਚ

ਸਪੋਰਟਸ ਡੈਸਕ— ਆਈ.ਪੀ. ਐੱਲ. 2020 'ਚ ਕਿੰਗਜ਼ ਇਲੈਵਨ ਪੰਜਾਬ ਟੀਮ ਦੇ ਫੈਨਜ਼ ਲਈ ਚੰਗੀ ਖਬਰ ਸਾਹਮਣੇ ਆ ਰਹੀ ਹੈ। ਟੀਮ ਦੇ ਸੀ. ਈ. ਓ. ਸਤੀਸ਼ ਮੇਨਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿੰਗਜ਼ ਇਲੈਵਨ ਪੰਜਾਬ ਆਪਣੇ ਸਾਰੇ ਘਰੇਲੂ ਮੈਚ ਮੋਹਾਲੀ 'ਚ ਹੀ ਖੇਡੇਗੀ। ਪਿਛਲੇ ਸੀਜ਼ਨ 'ਚ ਲਖਨਊ ਗਰਾਊਂਡ ਨੂੰ ਇਕ ਆਪਸ਼ਨ ਦੇ ਤੌਰ 'ਤੇ ਵੇਖਿਆ ਸੀ, ਪਰ ਗੱਲ ਨਹੀਂ ਬਣੀ। ਆਈ. ਪੀ. ਐੱਲ. ਸੀਜ਼ਨ-2020 'ਚ ਟੀਮ ਆਪਣੇ ਸਾਰੇ 7 ਘਰੇਲੂ ਮੈਚ ਆਈ. ਐੱਸ. ਬਿੰਦਰਾ ਸਟੇਡੀਅਮ ਮੋਹਾਲੀ 'ਚ ਹੀ ਖੇਡੇਗੀ।  

ਕਿੰਗਜ਼ ਇਲੈਵਨ ਪੰਜਾਬ ਟੀਮ ਨੇ ਇਸ ਸੀਜ਼ਨ ਲਈ ਭਾਰਤੀ ਸਪਿਨ ਦਿੱਗਜ ਅਨਿਲ ਕੁੰਬਲੇ ਨੂੰ ਮੁੱਖ ਕੋਚ ਨਿਯੁਕਤ ਕੀਤਾ ਹੈ ਅਤੇ ਉਹ ਕਈ ਬਦਲਾਅ ਨਵੇਂ ਸੀਜ਼ਨ ਲਈ ਕਰ ਸਕਦੇ ਹਨ। ਜਦ ਕਿ ਦੱਖਣੀ ਅਫਰੀਕਾ ਦੇ ਮਹਾਨ ਕ੍ਰਿਕਟਰ ਜੋਂਟੀ ਰੋਡਸ ਆਈ. ਪੀ. ਐੱਲ 2020 ਲਈ ਫੀਲਡਿੰਗ ਕੋਚ ਦੇ ਰੂਪ 'ਚ ਕੰਮ ਕਰਨਗੇ।PunjabKesari
ਆਈ. ਪੀ. ਐੱਲ. ਆਕਸ਼ਨ ਤੋਂ ਬਾਅਦ ਹੋਵੇਗਾ ਕਪਤਾਨ 'ਤੇ ਫੈਸਲਾ
ਕਿੰਗਜ਼ ਇਲੈਵਨ ਪੰਜਾਬ ਟੀਮ ਦੀ ਕਪਤਾਨੀ ਕੌਣ ਕਰੇਗਾ, ਇਸ 'ਤੇ ਵੀ ਅਜੇ ਸ਼ੱਕ ਦੇ ਬੱਦਲ ਮੰਡਰਾ ਰਹੇ ਹਨ। ਅਸ਼ਵਿਨ ਕਿਉਂਕਿ ਦਿੱਲੀ ਕੈਪੀਟਲਸ ਟੀਮ 'ਚ ਸ਼ਾਮਲ ਹੋ ਚੁੱਕੇ ਹਨ। ਅਜਿਹੇ 'ਚ ਉਨ੍ਹਾਂ ਦੀ ਜਗ੍ਹਾ ਕੇ. ਐੱਲ. ਰਾਹੁਲ ਜਾਂ ਕਿਸੇ ਹੋਰ ਕ੍ਰਿਕਟਰ ਨੂੰ ਕਪਤਾਨ ਬਣਾਇਆ ਜਾਣਾ ਹੈ ਫਿਲਹਾਲ ਇਸ ਬਾਰੇ ਤੈਅ ਨਹੀਂ ਹੋਇਆ ਹੈ। ਹੁਣ ਮੇਨਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਈ. ਪੀ. ਐੱਲ. ਆਕਸ਼ਨ ਤੋਂ ਬਾਅਦ ਕਪਤਾਨ 'ਤੇ ਫੈਸਲਾ ਹੋਵੇਗਾ।


Related News