ਕਿੰਗਜ਼ ਇਲੈਵਨ ਪੰਜਾਬ ਨੇ ਕੈਰੇਬੀਅਨ ਪ੍ਰੀਮੀਅਰ ਲੀਗ ’ਚ ਖਰੀਦੀ ਇਹ ਟੀਮ
Tuesday, Feb 18, 2020 - 12:43 PM (IST)

ਨਵੀਂ ਦਿੱਲੀ : ਆਈ. ਪੀ. ਐੱਲ. ਟੀਮ ਕਿੰਗਜ਼ ਇਲੈਵਨ ਪੰਜਾਬ ਦਾ ਮਾਲਕਾਨਾ ਹੱਕ ਰੱਖਣ ਵਾਲੀ ਕੇ. ਪੀ. ਐੱਚ. ਡ੍ਰੀਮ ਕ੍ਰਿਕਟ ਪ੍ਰਾਈਵੇਟ ਲਿਮਿਟਡ ਨੇ ਕੈਰੇਬੀਅਨ ਪ੍ਰੀਮੀਅਰ ਲੀਗ (ਸੀ. ਪੀ. ਐੱਲ.) ਦੀ ਟੀਮ ਸੈਂਟ ਲੂਸੀਆ ਜਾਕਸ ਨੂੰ ਖਰੀਦ ਲਿਆ ਹੈ। ਕਿੰਗਜ਼ ਇਲੈਵਨ ਪੰਜਾਬ ਆਈ. ਪੀ. ਐੱਲ. ਦੀ ਦੂਜੀ ਟੀਮ ਹੈ, ਜਿਸ ਦੇ ਕੋਲ ਕੈਰੇਬੀਅਨ ਪ੍ਰੀਮੀਅਰ ਲੀਗ ਵਿਚ ਵੀ ਕੋਈ ਟੀਮ ਹੈ। ਸ਼ਾਹਰੁਖ ਖਾਨ ਅਤੇ ਜੂਹੀ ਚਾਵਲਾ ਦੇ ਕੋਲ ਆਈ. ਪੀ. ਐੱਲ. ਵਿਚ ਕੋਲਕਾਤਾ ਨਾਈਟ ਰਾਈਡਰਜ਼ ਤੋਂ ਇਲਾਵਾ ਸੀ. ਪੀ. ਐੱਲ. ਵਿਚ ਟ੍ਰਿਨਿਬਾਗੋ ਨਾਈਟ ਰਾਈਡਰਜ਼ ਟੀਮ ਹੈ।
ਇਸ ਤੋਂ ਪਹਿਲਾਂ ਵਿਜੇ ਮਾਲਿਆ ਆਈ. ਪੀ. ਐੱਲ. ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ੱਤੇ ਸੀ. ਪੀ. ਐੱਲ. ਵਿਚ ਬਾਰਬਾਡੋਸ ਟ੍ਰਾਈਡੇਂਟਸ ਦੇ ਮਾਲਕ ਰਹਿ ਚੁੱਕੇ ਹਨ। ਡੈਰੇਨ ਸੈਮੀ ਦੀ ਕਪਤਾਨੀ ਵਾਲੀ ਸੈਂਟ ਲੂਸੀਆ ਜਾਕਸ ਦਾ 2019 ਦਾ ਸੀਜ਼ਨ ਖਾਸ ਨਹÄ ਰਿਹਾ ਸੀ ਅਤੇ ਟੀਮ 5ਵੇਂ ਨੰਬਰ ’ਤੇ ਰਹੀ ਸੀ। ਉਸ ਨੂੰ 9 ਮੈਚਾਂ ਵਿਚ 3 ਜਿੱਤਾਂ ਮਿਲੀਆਂ ਸੀ ਅਤੇ 6 ਵਿਚ ਉਸ ਨੂੰ ਹਾਰ ਦਾ ਮੁੰਹ ਦੇਖਣਾ ਪਿਆ ਸੀ। ਸੀ. ਪੀ. ਐੱਲ. 2020 ਦੀ ਸ਼ੁਰੂਆਤ 19 ਅਗਸਤ ਨੂੰ ਹੋਵੇਗੀ ਅਤੇ ਫਾਈਨਲ ਮੁਕਾਬਲਾ 26 ਸਤੰਬਰ ਨੂੰ ਖੇਡਿਆ ਜਾਵੇਗਾ।