ਸ਼੍ਰੀਲੰਕਾ ਦੇ ਸਾਬਕਾ ਅੰਡਰ-19 ਕਪਤਾਨ ਧਮਿਕਾ ਦੀ ਹੱਤਿਆ
Thursday, Jul 18, 2024 - 10:18 AM (IST)
ਕੋਲੰਬੋ–ਸ਼੍ਰੀਲੰਕਾ ਦੇ ਸਾਬਕਾ ਅੰਡਰ-19 ਕ੍ਰਿਕਟ ਕਪਤਾਨ ਧਮਿਕਾ ਨਿਰੋਸ਼ਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸ਼੍ਰੀਲੰਕਾ ਵਿਚ ਅੰਬਾਲਗੋਡਾ ਵਿਚ ਆਪਣੇ ਘਰ ਦੇ ਬਾਹਰ ਅਣਪਛਾਤੇ ਹਮਲਾਵਰ ਨੇ ਉਸ ਨੂੰ ਗੋਲੀ ਮਾਰ ਦਿੱਤੀ। ਉਹ 41 ਸਾਲ ਦਾ ਸੀ। ਸ਼੍ਰੀਲੰਕਾ ਪੁਲਸ ਅਨੁਸਾਰ ਹਮਲਾਵਰ ਦੀ ਪਛਾਣ ਕਰਨ ਤੇ ਉਸ ਨੂੰ ਫੜਨ ਲਈ ਜਾਂਚ ਜਾਰੀ ਹੈ।
ਨਿਰੋਸ਼ਣ ਨੇ 2004 ਵਿਚ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈ ਲਿਆ ਸੀ। ਤੇਜ਼ ਗੇਂਦਬਾਜ਼ ਨਿਰੋਸ਼ਣ ਕਦੇ-ਕਦੇ ਬੱਲੇ ਨਾਲ ਵੀ ਕਮਾਲ ਦਿਖਾਉਂਦਾ ਸੀ। ਉਹ ਸ਼੍ਰੀਲੰਕਾ ਦੀਆਂ ਉਮਰ ਵਰਗ ਦੀਆਂ ਟੀਮਾਂ ਦਾ ਹਿੱਸਾ ਸੀ, ਜਿਸ ਨੇ 2000 ਵਿਚ ਆਪਣਾ ਅੰਡਰ-19 ਡੈਬਿਊ ਕੀਤਾ ਤੇ 2002 ਵਿਚ ਕੁਝ ਸਮੇਂ ਲਈ ਉਸਦੀ ਕਪਤਾਨੀ ਵੀ ਕੀਤੀ। ਹਾਲਾਂਕਿ ਉਹ ਕਦੇ ਵੀ ਰਾਸ਼ਟਰੀ ਟੀਮ ਲਈ ਨਹੀਂ ਖੇਡਿਆ।