ਦੂਤੀ ਚੰਦ ਦੇ ਨਾਂ 'ਤੇ ਰੱਖਿਆ ਜਾਵੇਗਾ ਐਥਲੈਟਿਕਸ ਟ੍ਰੈਕ ਦਾ ਨਾਂ

Wednesday, Jul 17, 2019 - 10:49 AM (IST)

ਦੂਤੀ ਚੰਦ ਦੇ ਨਾਂ 'ਤੇ ਰੱਖਿਆ ਜਾਵੇਗਾ ਐਥਲੈਟਿਕਸ ਟ੍ਰੈਕ ਦਾ ਨਾਂ

ਸਪੋਰਟਸ ਡੈਸਕ — ਕਲਿੰਗਾ ਇੰਸਟੀਚਿਊਟ ਆਫ ਇੰਟਰਕਾਂਟੀਨੈਂਟਲ ਟੈਕਨਾਲੋਜੀ (ਕੇ. ਆਈ. ਆਈ. ਟੀ.) ਤੇ ਕਲਿੰਗਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼ (ਕੇ. ਆਈ. ਐੱਸ. ਐੱਸ.) ਦੇ ਸੰਸਥਾਪਕ ਏ. ਸਾਮੰਥ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਫਰਾਟਾ ਦੌੜਾਕ ਦੂਤੀ ਚੰਦ ਦੇ ਨਾਂ 'ਤੇ ਕੇ. ਆਈ. ਆਈ. ਟੀ. ਤੇ ਕੇ. ਆਈ. ਐੱਸ. ਐੱਸ. ਦੇ ਕੌਮਾਂਤਰੀ ਪੱਧਰ ਦੇ ਐਥਲੈਟਿਕਸ ਟ੍ਰੈਕ ਦਾ ਨਾਂ ਰੱਖਿਆ ਜਾਵੇਗਾ।PunjabKesari

ਸਾਮੰਤ ਨੇ ਕਿਹਾ ਕਿ ਦੁਤੀ ਨੂੰ 30ਵੇਂ ਵਿਸ਼ਵ ਯੂਨੀਵਰਸਿਟੀ ਖੇਡਾਂ 'ਚ ਉਨ੍ਹਾਂ ਦੀ 100 ਮੀਟਰ ਦਾ ਸੋਨ ਤਮਗਾ ਜਿੱਤਣ ਦੀ ਸ਼ਾਨਦਾਰ ਉਪਲੱਬਧੀ ਲਈ ਜਲਦ ਸਨਮਾਨਤ ਕੀਤਾ ਜਾਵੇਗਾ ਤੇ ਇਸ ਦੌਰਾਨ ਦੂਤੀ ਕੁਝ ਐਥਲੈਟਿਕ ਟ੍ਰੈਕ ਦਾ ਉਦਘਾਟਨ ਵੀ ਕੀਤਾ ਜਾਵੇਗਾ।


Related News