ਕੀਰੋਨ ਪੋਲਾਰਡ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਪਾਵਰ ਹਿਟਿੰਗ ਸਿਖਾਉਣਗੇ
Monday, Dec 25, 2023 - 01:13 PM (IST)
ਲੰਡਨ— ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਕੀਰੋਨ ਪੋਲਾਰਡ ਅਗਲੇ ਸਾਲ ਕੈਰੇਬੀਅਨ ਅਤੇ ਅਮਰੀਕਾ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਇੰਗਲੈਂਡ ਦੇ ਕੋਚਿੰਗ ਸਟਾਫ 'ਚ ਸ਼ਾਮਲ ਹੋਣਗੇ। ਇੰਗਲੈਂਡ ਐਂਡ ਵੇਲਜ਼ ਕ੍ਰਿਕਟ (ਈ.ਸੀ.ਬੀ.) ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ। ਪੋਲਾਰਡ ਨੇ ਅਪ੍ਰੈਲ 2022 ਵਿੱਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਸੀ। ਉਹ ਵੈਸਟਇੰਡੀਜ਼ ਟੀਮ ਦਾ ਹਿੱਸਾ ਸੀ ਜਿਸਨੇ 2012 ਦਾ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਉਨ੍ਹਾਂ ਨੇ ਆਪਣੇ ਕਰੀਅਰ 'ਚ 637 ਟੀ-20 ਮੈਚ ਖੇਡੇ ਹਨ।
ਇਹ ਵੀ ਪੜ੍ਹੋ : PV ਸਿੰਧੂ 2023 'ਚ ਫੋਰਬਸ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਐਥਲੀਟਾਂ ਦੀ ਸੂਚੀ 'ਚ ਸ਼ਾਮਲ
ਈ. ਸੀ. ਬੀ. ਨੇ ਕਿਹਾ ਕਿ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਕੀਰੋਨ ਪੋਲਾਰਡ ਨੂੰ ਅਗਲੇ ਸਾਲ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਹੋਣ ਵਾਲੇ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਲਈ ਇੰਗਲੈਂਡ ਦੀ ਪੁਰਸ਼ ਕੋਚਿੰਗ ਟੀਮ ਵਿੱਚ ਨਿਯੁਕਤ ਕੀਤਾ ਗਿਆ ਹੈ। ਪੋਲਾਰਡ ਟੀ-20 ਵਿਸ਼ਵ ਕੱਪ ਲਈ ਇੰਗਲੈਂਡ ਦੀ ਪੁਰਸ਼ ਟੀਮ ਨਾਲ ਸਹਾਇਕ ਕੋਚ ਦੇ ਤੌਰ 'ਤੇ ਸ਼ਾਮਲ ਹੋਵੇਗਾ ਅਤੇ ਸਥਾਨਕ ਹਾਲਾਤ ਬਾਰੇ ਜਾਣਕਾਰੀ ਦੇਵੇਗਾ।
ਇਹ ਵੀ ਪੜ੍ਹੋ : WFI ਮੁਅੱਤਲੀ ਤੋਂ ਬਾਅਦ ਬੋਲੇ ਬ੍ਰਿਜ ਭੂਸ਼ਣ, ਕਿਹਾ-ਮੇਰਾ ਹੁਣ ਕੁਸ਼ਤੀ ਨਾਲ ਕੋਈ ਲੈਣਾ-ਦੇਣਾ ਨਹੀਂ
ਪੋਲਾਰਡ ਨੇ 63 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਵੈਸਟਇੰਡੀਜ਼ ਦੀ ਕਪਤਾਨੀ ਕੀਤੀ ਹੈ। ਉਸਨੇ 101 ਮੈਚਾਂ ਵਿੱਚ 1569 ਦੌੜਾਂ ਬਣਾਈਆਂ ਅਤੇ 42 ਵਿਕਟਾਂ ਲਈਆਂ। ਇਹ ਆਲਰਾਊਂਡਰ ਮੁੰਬਈ ਇੰਡੀਅਨਜ਼ ਟੀਮ ਦਾ ਵੀ ਅਹਿਮ ਹਿੱਸਾ ਸੀ ਜਿਸ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਪੰਜ ਇੰਡੀਅਨ ਪ੍ਰੀਮੀਅਰ ਲੀਗ ਖਿਤਾਬ ਜਿੱਤੇ ਸਨ। ਹਾਲਾਂਕਿ ਪੋਲਾਰਡ ਨੇ ਮੁੰਬਈ ਇੰਡੀਅਨਜ਼ ਟੀਮ ਨੂੰ ਛੱਡ ਦਿੱਤਾ ਹੈ, ਉਹ ਅਜੇ ਵੀ ਫਰੈਂਚਾਈਜ਼ੀ ਕ੍ਰਿਕਟ ਵਿੱਚ ਸਰਗਰਮ ਹੈ ਅਤੇ ਹਾਲ ਹੀ ਵਿੱਚ ਕੈਰੇਬੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਵਿੱਚ ਟ੍ਰਿਨਬਾਗੋ ਨਾਈਟ ਰਾਈਡਰਜ਼ ਨੂੰ ਪਹੁੰਚਾਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।