ਕੀਰੋਨ ਪੋਲਾਰਡ ਨੇ ਪਾਇਆ ਗ਼ਦਰ, ਰਾਸ਼ਿਦ ਖਾਨ ਦੇ ਓਵਰ 'ਚ ਠੋਕ ਦਿੱਤੇ ਲਗਾਤਾਰ 5 ਛੱਕੇ (ਵੇਖੋ Video)
Sunday, Aug 11, 2024 - 03:16 AM (IST)
ਨੈਸ਼ਨਲ ਡੈਸਕ : ਅੱਜ 'ਦਿ ਹੰਡ੍ਰੇਡ਼ ਲੀਗ' ਵਿਚ ਸਾਊਦਰਨ ਬ੍ਰੇਵ ਅਤੇ ਟ੍ਰੇਂਟ ਰਾਕੇਟਸ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਇਸ ਮੈਚ ਵਿਚ ਸਾਊਦਰਨ ਬ੍ਰੇਵ ਨੇ ਟ੍ਰੇਂਟ ਰਾਕੇਟਸ ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਕੀਰੋਨ ਪੋਲਾਰਡ ਸਾਊਦਰਨ ਬ੍ਰੇਵ ਦੀ ਜਿੱਤ ਦਾ ਹੀਰੋ ਰਿਹਾ। ਕੀਰੋਨ ਪੋਲਾਰਡ ਨੇ 23 ਗੇਂਦਾਂ 'ਤੇ 45 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 2 ਚੌਕੇ ਅਤੇ 5 ਛੱਕੇ ਲਗਾਏ। ਇਸ ਦੌਰਾਨ ਕੀਰੋਨ ਪੋਲਾਰਡ ਨੇ ਰਾਸ਼ਿਦ ਖਾਨ ਖਿਲਾਫ ਲਗਾਤਾਰ 5 ਗੇਂਦਾਂ 'ਤੇ 5 ਛੱਕੇ ਲਗਾਏ। ਪੋਲਾਰਡ ਨੇ ਪਾਰੀ ਦੀ 81ਵੀਂ, 82ਵੀਂ, 83ਵੀਂ, 84ਵੀਂ ਅਤੇ 85ਵੀਂ ਗੇਂਦ 'ਤੇ ਲਗਾਤਾਰ ਛੱਕੇ ਲਗਾਏ। ਹਾਲਾਂਕਿ, ਪੋਲਾਰਡ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੈਂਡ ਕਰ ਰਿਹਾ ਹੈ।
Pollard's fixth six in a row, ICYMI 👇 #TheHundred | #RoadToTheEliminator https://t.co/2dHxD7DNxP pic.twitter.com/bNwUGFMhEB
— The Hundred (@thehundred) August 10, 2024
ਸਾਊਥੈਂਪਟਨ 'ਚ ਰੋਜ਼ ਬਾਊਲ 'ਚ ਹੰਡ੍ਰੇਡ ਲੀਗ ਦੇ 24ਵੇਂ ਮੈਚ 'ਚ ਸਾਊਦਰਨ ਬ੍ਰੇਵ ਅਤੇ ਟ੍ਰੇਂਟ ਰਾਕੇਟਸ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਇਸ ਮੈਚ 'ਚ ਟ੍ਰੇਂਟ ਰਾਕੇਟਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ 'ਤੇ 126 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਟੌਮ ਬੈਂਟਨ ਨੇ ਸਭ ਤੋਂ ਵੱਧ 30 ਦੌੜਾਂ ਦੀ ਪਾਰੀ ਖੇਡੀ। 127 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸਾਊਦਰਨ ਬ੍ਰੇਵ ਨੇ 99 ਗੇਂਦਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ।
ਕੀਰੋਨ ਪੋਲਾਰਡ ਬਣੇ ਪਲੇਅਰ ਆਫ ਦਿ ਮੈਚ
ਕੀਰੋਨ ਪੋਲਾਰਡ ਨੂੰ ਮੈਚ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ। ਜਿੱਤ ਤੋਂ ਬਾਅਦ ਪੋਲਾਰਡ ਨੇ ਕਿਹਾ ਕਿ ਇਹ ਪਿੱਚ ਬੱਲੇਬਾਜ਼ੀ ਲਈ ਆਸਾਨ ਨਹੀਂ ਸੀ। ਮੈਂ ਗੇਂਦ ਨੂੰ ਬਾਊਂਡਰੀ 'ਤੇ ਲਿਜਾਣ ਲਈ ਚੰਗੇ ਗੇਂਦਬਾਜ਼ ਦੀ ਚੋਣ ਕੀਤੀ। ਖੁਸ਼ਕਿਸਮਤੀ ਹੈ ਕਿ ਮੈਂ ਰਾਸ਼ਿਦ ਖਾਨ ਖਿਲਾਫ ਚੰਗੇ ਸ਼ਾਟ ਲਗਾਏ। ਉਹ ਵਿਸ਼ਵ ਪੱਧਰੀ ਗੇਂਦਬਾਜ਼ ਹੈ। ਮੈਂ ਆਪਣੀ ਕੁਦਰਤੀ ਖੇਡ ਖੇਡੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8