ਜਦੋਂ ਕੀਰੋਨ ਪੋਲਾਰਡ ਨੇ ਆਪਣੀ ਚਾਲਾਕੀ ਨਾਲ ਨੋ ਬਾਲ ਨੂੰ ਡੈੱਡ ਬਾਲ ''ਚ ਬਦਲਿਆ (ਵੀਡੀਓ)

11/12/2019 3:17:57 PM

ਸਪੋਰਟਸ ਡੈਸਕ— ਅਫਗਾਨਿਸਤਾਨ ਅਤੇ ਵਿੰਡੀਜ਼ ਵਿਚਾਲੇ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਆਖਰੀ ਮੁਕਾਬਲਾ ਬੀਤੇ ਰੋਜ਼ ਲਖਨਊ ਦੇ ਇਕਾਨਾ ਸਟੇਡੀਅਮ 'ਚ ਖੇਡਿਆ ਗਿਆ। ਇਸ ਮੈਚ 'ਚ 5 ਵਿਕਟਾਂ ਨਾਲ ਜਿੱਤ ਹਾਸਲ ਕਰਕੇ ਵਿੰਡੀਜ਼ ਨੇ ਸੀਰੀਜ਼ ਨੂੰ 3-0 ਨਾਲ ਆਪਣੇ ਨਾਂ ਕਰ ਲਿਆ ਹੈ। ਅਜਿਹੇ 'ਚ ਸੀਰੀਜ਼ ਜਿੱਤਣ ਦੇ ਬਾਅਦ ਵਿੰਡੀਜ਼ ਕਪਤਾਨ ਕੀਰੋਨ ਪੋਲਾਰਡ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਜਿੱਥੇ ਪੋਲਾਰਡ ਨੇ ਬੜੀ ਹੀ ਚਾਲਾਕੀ ਨਾਲ ਨੋ ਬਾਲ ਨੂੰ ਡੈੱਡ ਬਾਲ ਬਣਾ ਦਿੱਤਾ। ਕੀਰੋਨ ਦੇ ਇਸ ਸਟਾਈਲ ਨੂੰ ਕ੍ਰਿਕਟ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
 

ਦਰਅਸਲ, ਹੋਇਆ ਅਜਿਹਾ ਕਿ ਜਦੋਂ ਅਫਗਾਨਿਸਤਾਨ ਦੇ ਬੱਲੇਬਾਜ਼ ਅਸਗਰ ਅਫਗਾਨ ਅਤੇ ਨਜੀਬੁੱਲ੍ਹਾ ਜਾਦਰਾਨ ਦੀ ਜੋੜੀ ਨੂੰ ਤੋੜਨ ਲਈ 25ਵੇਂ ਓਵਰ 'ਚ ਖ਼ੁਦ ਕਪਤਾਨ ਪੋਲਾਰਡ ਮੈਦਾਨ 'ਤੇ ਗੇਂਦਬਾਜ਼ੀ ਕਰਨ ਉਤਰੇ। ਉਨ੍ਹਾਂ ਨੇ ਗੇਂਦ ਲਈ ਰਨ-ਅਪ ਲਿਆ ਤੇ ਉਹ ਗੇਂਦ ਕਰਾਉਣ ਹੀ ਵਾਲੇ ਸਨ ਕਿ ਅਚਾਨਕ ਅੰਪਾਇਰ ਨੇ ਪੋਲਾਰਡ ਦਾ ਪੈਰ ਲਾਈਨ ਤੋਂ ਬਾਹਰ ਜਾਣ ਕਾਰਨ ਨੋ ਬਾਲ ਕਹਿ ਦਿੱਤਾ। ਉਹ ਸੁਣ ਕੇ ਪੋਲਾਰਡ ਨੇ ਬੜੀ ਹੀ ਚਾਲਾਕੀ ਦਿਖਾਉਂਦੇ ਹੋਏ ਗੇਂਦ ਨੂੰ ਆਪਣੇ ਹੱਥਾਂ ਤੋਂ ਸੁੱਟਿਆ ਹੀ ਨਹੀਂ। ਉਨ੍ਹਾਂ ਦੇ ਇਸ ਕਾਰਨਾਮੇ ਨੂੰ ਦੇਖ ਕੇ ਬੱਲੇਬਾਜ਼ ਦੇ ਨਾਲ-ਨਾਲ ਅੰਪਾਇਰ ਵੀ ਹਸਣ ਲੱਗੇ। ਹਾਲਾਂਕਿ ਉਹ ਵਿਕਟ ਨਹੀਂ ਕੱਢ ਸਕੇ।

 


Tarsem Singh

Content Editor

Related News