ਏਸ਼ੀਆਈ ਖੇਡਾਂ ''ਚ ਤਮਗਾ ਜਿੱਤਣ ਲਈ ਫਿੱਟਨੈਸ ''ਤੇ ਧਿਆਨ : ਸ਼੍ਰੀਕਾਂਤ

Sunday, Jun 17, 2018 - 03:40 PM (IST)

ਏਸ਼ੀਆਈ ਖੇਡਾਂ ''ਚ ਤਮਗਾ ਜਿੱਤਣ ਲਈ ਫਿੱਟਨੈਸ ''ਤੇ ਧਿਆਨ : ਸ਼੍ਰੀਕਾਂਤ

ਨਵੀਂ ਦਿੱਲੀ— ਪਿਛਲੇ ਸੈਸ਼ਨ 'ਚ ਚਾਰ ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲੇ ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਦਾ ਧਿਆਨ ਖੁਦ ਨੂੰ ਸੱਟ ਤੋਂ ਮੁਕਤ ਰੱਖਕੇ ਆਗਾਮੀ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣ 'ਤੇ ਕੇਂਦਰਤ ਹੈ। ਸ਼੍ਰੀਕਾਂਤ ਨੇ ਪੱਤਰਕਾਰਾਂ ਨੂੰ ਕਿਹਾ, ''ਇਨ੍ਹਾਂ ਦਿਨਾਂ 'ਚ ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਮੇਰੀ ਫਿੱਟਨੈਸ ਨੂੰ ਬਣਾਏ ਰੱਖਣਾ ਹੈ। ਮੇਰੇ ਦੋਵੇਂ ਗਿੱਟਿਆਂ 'ਚ ਪਰੇਸ਼ਾਨੀ ਹੈ। ਓਲੰਪਿਕ ਦੇ ਬਾਅਦ ਮੇਰੇ ਸੱਜੇ ਗਿੱਟੇ 'ਚ ਸਮੱਸਿਆ ਸੀ ਪਰ ਪਿਛਲੇ ਸਾਲ ਰਾਸ਼ਟਰੀ ਚੈਂਪੀਅਨਸ਼ਿਪ ਦੇ ਦੌਰਾਨ ਮੇਰੇ ਖੱਬੇ ਗਿੱਟੇ 'ਤੇ ਵੀ ਸੱਟ ਲਗ ਗਈ।  ਇਸ ਲਈ ਮੈਨੂੰ ਟੂਰਨਾਮੈਂਟ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਹੋਰ ਜ਼ਿਆਦਾ ਸਾਵਧਾਨ ਰਹਿਣਾ ਹੋਵੇਗਾ। ਮੈਂ ਫਿਲਹਾਲ ਸੱਟ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ।''

ਰਾਸ਼ਟਰਮੰਡਲ ਖੇਡਾਂ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੇ 25 ਸਾਲ ਦੇ ਇਸ ਖਿਡਾਰੀ ਨੇ ਕਿਹਾ, ''ਇਸ ਸਾਲ ਮੇਰੇ ਲਈ 4-5 ਟੂਰਨਾਮੈਂਟ ਅਹਿਮ ਹਨ। ਇਸ ਲਈ ਮੈਂ ਇਸ 'ਚ 100 ਫੀਸਦੀ ਫਿੱਟਨੈਸ ਦੇ ਨਾਲ ਅਤੇ ਬਿਨਾ ਕਿਸੇ ਸੱਟ ਦੇ ਖੇਡਣਾ ਚਾਹੁੰਦਾ ਹਾਂ।'' ਸ਼੍ਰੀਕਾਂਤ ਪਿਛਲੇ ਸੈਸ਼ਨ 'ਚ ਸ਼ਾਨਦਾਰ ਫਾਰਮ 'ਚ ਸਨ ਜਦੋਂ ਉਨ੍ਹਾਂ ਨੇ ਚਾਰ ਸੁਪਰ ਸੀਰੀਜ਼ 'ਚ ਜਿੱਤ ਦਰਜ ਕੀਤੀ ਸੀ ਜਿਸ 'ਚ ਫਰੈਂਚ ਓਪਨ, ਡੈਨਮਾਰਕ ਓਪਨ, ਆਸਟਰੇਲੀਆਈ ਓਪਨ ਅਤੇ ਇੰਡੋਨੇਸ਼ੀਆਈ ਓਪਨ ਦੇ ਖਿਤਾਬ ਸ਼ਾਮਲ ਹਨ। ਹੁਣ ਉਨ੍ਹਾਂ ਦਾ ਸਾਰਾ ਧਿਆਨ ਏਸ਼ੀਆਈ ਖੇਡਾਂ 'ਤੇ ਹੈ।


Related News