ਲੋੜੀਂਦੀ ਬਰਫਬਾਰੀ ਨਾ ਹੋਣ ਕਾਰਨ ਗੁਲਮਰਗ ’ਚ ਖੇਲੋ ਇੰਡੀਆ ਵਿੰਟਰ ਖੇਡਾਂ ਮੁਅੱਤਲ
Tuesday, Feb 18, 2025 - 01:51 PM (IST)

ਗੁਲਮਰਗ, (ਭਾਸ਼ਾ)– 5ਵੀਆਂ ਖੇਲੋ ਇੰਡੀਆ ਵਿੰਟਰ ਖੇਡਾਂ ਦਾ ਸ਼ਨੀਵਾਰ ਤੋਂ ਇੱਥੇ ਸ਼ੁਰੂ ਹੋਣ ਵਾਲਾ ਦੂਜਾ ਸੈਸ਼ਨ ਖੇਤਰ ਵਿਚ ਲੋੜੀਂਦੀ ਬਰਫਬਾਰੀ ਨਾ ਹੋਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਇਸਦੀਆਂ ਨਵੀਆਂ ਮਿਤੀਆਂ ਦਾ ਐਲਾਨ ਮੌਸਮ ਵਿਚ ਸੁਧਾਰ ਹੋਣ ’ਤੇ ਕੀਤਾ ਜਾਵੇਗਾ। ਖੇਡ ਮੰਤਰਾਲਾ ਦੇ ਇਕ ਸੂਤਰ ਨੇ ਦੱਸਿਆ,‘‘ਖੇਲੋ ਇੰਡੀਆ ਵਿੰਟਰ ਖੇਡਾਂ ਦਾ ਜੰਮੂ-ਕਸ਼ਮੀਰ ਗੇੜ ਮੁਅੱਤਲ ਕਰ ਦਿੱਤਾ ਗਿਆ ਹੈ।’’ ਗੁਲਮਰਗ ’ਚ ਅਲਪਾਈਨ ਸਕੀਇੰਗ, ਨੋਰਡਿਕ ਸਕੀਇੰਗ, ਸਕੀ ਮਾਉਂਟੇਨੀਅਰਿੰਗ ਅਤੇ ਸਨੋਬੋਰਡਿੰਗ ਈਵੈਂਟ ਆਯੋਜਿਤ ਕੀਤੇ ਜਾਣੇ ਸਨ।