ਖਾਲਿਨ ਤੀਜੇ ਦੌਰ ''ਚ ਖਿਸਕਿਆ, ਭਾਰਤੀਆਂ ''ਚੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਸੰਧੂ ਦਾ

Sunday, May 05, 2019 - 02:34 PM (IST)

ਖਾਲਿਨ ਤੀਜੇ ਦੌਰ ''ਚ ਖਿਸਕਿਆ, ਭਾਰਤੀਆਂ ''ਚੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਸੰਧੂ ਦਾ

ਸ਼ੇਨਜੇਨ— ਭਾਰਤੀ ਗੋਲਫਰ ਖਾਲਿਨ ਜੋਸ਼ੀ ਨੇ ਸ਼ਨੀਵਾਰ ਨੂੰ ਵੋਲਵੋ ਚੀਨ ਓਪਨ ਦੇ ਤੀਜੇ ਦੌਰ ਵਿਚ 6 ਓਵਰ 78 ਦਾ ਕਾਰਡ ਖੇਡਿਆ, ਜਿਸ ਨਾਲ ਉਹ ਸਾਂਝੇ ਤੌਰ 'ਤੇ 65ਵੇਂ ਸਥਾਨ 'ਤੇ ਖਿਸਕ ਗਿਆ। ਇਸ ਵਿਚਾਲੇ ਐੱਸ. ਐੱਸ. ਪੀ. ਚੌਰੱਸੀਆ (72) ਸਾਂਝੇ ਤੌਰ 'ਤੇ 59ਵੇਂ ਸਥਾਨ 'ਤੇ ਸੀ ਪਰ ਭਾਰਤੀਆਂ ਵਿਚੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਅਜੀਤੇਸ਼ ਸੰਧੂ (69) ਦਾ ਰਿਹਾ, ਜਿਹੜਾ 54 ਹੋਲਾਂ ਤੋਂ ਬਾਅਦ ਸਾਂਝੇ ਤੌਰ 'ਤੇ 39ਵੇਂ ਸਥਾਨ 'ਤੇ ਹੈ। ਫਰਾਂਸ ਦੇ ਬੈਂਜਾਮਿਨ ਹਰਬਰਟ ਨੇ 8 ਅੰਡਰ ਪਾਰ 64 ਦੇ ਕਾਰਡ ਨਾਲ ਤੀਜੇ ਦੌਰ  ਤੋਂ ਬਾਅਦ ਤਿੰਨ ਸ਼ਾਟਾਂ ਦੀ ਬੜ੍ਹਤ ਹਾਸਲ ਕੀਤੀ।


Related News